ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਿਲਾ ਟੀ-20 ਵਿਸ਼ਵ ਕੱਪ ਵਿਚ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਪਹਿਲੇ ਮੈਚ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਨੂੰ 17 ਦੋੜਾਂ ਦੇ ਅੰਤਰ ਨਾਲ ਹਰਾ ਕੇ ਆਪਣਾ ਓਪਨਿੰਗ ਮੈਚ ਜਿੱਤ ਲਿਆ ਹੈ।
Incredible scenes!#AUSvIND | #T20WorldCup https://t.co/QK2ovtGHQB
— ICC (@ICC) February 21, 2020
ਸਿਡਨੀ ਵਿਚ ਖੇਡੇ ਗਏ ਇਸ ਮੈਚ ‘ਚ ਅਸਟ੍ਰੇਲੀਆਂ ਨੇ ਟਾਸ ਜਿੱਤੇ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਨ ਉੱਤਰ ਭਾਰਤੀ ਟੀਮ ਨੂੰ 46 ਦੋੜਾਂ ਉੱਤੇ ਪਹਿਲਾਂ ਝਟਕਾ ਸਮ੍ਰਿਤੀ ਸਾਧਨਾ ਦੇ ਰੂਪ ਵਿਚ ਲੱਗਿਆ ਅਜੇ ਭਾਰਤ ਇਸ ਝਟਕੇ ਤੋਂ ਉਬਰ ਵੀ ਨਹੀਂ ਪਾਇਆ ਸੀ ਇੰਨੇ ਨੂੰ ਸ਼ੇਫਾਲੀ ਵਰਮਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਪਵੇਲੀਅਨ ਨੂੰ ਚੱਲਦੇ ਬਣੇ। ਭਾਰਤ ਨੇ 6 ਦੋੜਾਂ ਦੇ ਅੰਦਰ ਹੀ ਆਪਣੇ 3 ਵਿਕੇਟ ਗਵਾ ਲਏ। ਇਸ ਤੋਂ ਬਾਅਦ ਦੀਪਿਤ ਸ਼ਰਮਾ ਦੀ 49 ਦੋੜਾ ਦੀ ਪਾਰੀ ਨਾਲ ਭਾਰਤ ਨੇ 4 ਵਿਕਟਾਂ ਗਵਾ ਕੇ 132 ਰਨ ਬਣਾਏ ਅਤੇ ਅਸਟ੍ਰੇਲੀਆਂ ਨੂੰ ਜਿੱਤਣ ਲਈ 133 ਦੋੜਾਂ ਦੀ ਲੋੜ ਸੀ।
ਜਿਸ ਤੋਂ ਬਾਅਦ ਅਸਟ੍ਰੇਲੀਆ ਦੀ ਟੀਮ ਟਾਰਗੇਟ ਦਾ ਪਿੱਛਾ ਕਰਨ ਮੈਦਾਨ ਵਿੱਚ ਉਤਰੀ। ਅਸਟ੍ਰੇਲੀਆਂ ਨੇ ਅੱਠ ਓਵਰਾਂ ਦੇ ਵਿਚ 52 ਦੋੜਾਂ ਬਣਾ ਲਈਆ ਅਤੇ ਆਪਣਾ 1 ਵਿਕੇਟ ਗਵਾ ਲਿਆ। ਅਸਟ੍ਰੇਲੀਆ ਦੀ ਬੱਲੇਬਾਜੀ ਨੂੰ ਵੇਖ ਲੱਗਦਾ ਸੀ ਕਿ ਉਹ ਇਸ ਟਾਰਗੇਟ ਨੂੰ ਅਸਾਨੀ ਨਾਲ ਪੂਰਾ ਕਰ ਲੈਵੇਗੀ ਪਰ ਉਦੋ ਹੀ 55 ਦੋੜਾ ਉੱਤੇ ਉਸ ਨੂੰ ਦੂਜਾ ਝਟਕਾ ਲੱਗਿਆ। ਇਸ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜੀ ਕਰਦਿਆ 82 ਦੋੜਾਂ ਉੱਤੇ ਅਸਟ੍ਰੇਲੀਆ ਦੇ 6 ਬੱਲੇਬਾਜ਼ਾਂ ਨੂੰ ਵਾਪਸ ਪਵੇਲੀਅਨ ਭੇਜ ਦਿੱਤਾ। ਭਾਰਤ ਨੇ 113 ਦੋੜਾਂ ਉੱਤੇ ਅਸਟ੍ਰਲੀਆ ਦੇ 9 ਖਿਡਾਰੀਆਂ ਨੂੰ ਆਊਟ ਕਰ ਦਿੱਤਾ ਸੀ ਅਤੇ ਉਸ ਨੂੰ 4 ਗੇਂਦਾ ਵਿਚ 20 ਦੋੜਾਂ ਦੀ ਲੋੜ ਸੀ ਪਰ 115 ਦੋੜਾਂ ਉੱਤੇ ਪੂਰੀ ਟੀਮ ਆਲਆਊਟ ਹੋ ਗਈ ਅਤੇ ਭਾਰਤੀ ਟੀਮ ਨੇ ਜਿੱਤ ਦਾ ਝੰਡਾ ਗੱਡਦੇ ਹੋਏ ਇਹ ਮੈਚ ਆਪਣੇ ਨਾਮ ਕਰ ਲਿਆ। ਪੁਨਮ ਯਾਦਵ ਨੇ ਇਸ ਮੈਚ ਵਿਚ 19 ਦੋੜਾਂ ਦੇ ਕੇ 4 ਵਿਕਟਾਂ ਲਈਆਂ ਜਿਸ ਦੇ ਲਈ ਉਸ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਹੁਣ ਭਾਰਤ ਦਾ ਅਗਲਾ ਮੁਕਾਬਲਾ 24 ਫਰਵਰੀ ਨੂੰ ਪਰਥ ਦੇ ਵਿਚ ਬੰਗਲਾਦੇਸ਼ ਦੇ ਨਾਲ ਹੋਵੇਗਾ।

