Skip to content
Home »
oldnews »
fir against 4 persons while illegally mining 2020 doraha
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਧਾਨ ਸਭਾ ਹਲਕਾ ਚਾਵਾਪੈਲ ਦੇ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡ ਰਾਜਗੜ੍ਹ ਵਿੱਚ ਖੇਤਾਂ ‘ਚ ਚੱਲਦੀ ਨਜਾਇਜ ਮਾਈਨਿੰਗ ‘ਤੇ ਵਿਭਾਗ ਵੱਲੋਂ ਕੀਤੀ ਗਈ ਅਚਨਚੇਤ ਛਾਪੇਮਾਰੀ ਦੌਰਾਨ 2 ਫੋਕਲਾਈਨ ਮਸ਼ੀਨਾਂ ਮਿੱਟੀ ਲਿਜਾਣ ਵਾਲੇ ਟਿੱਪਰ ਅਤੇ ਦੋ ਟਰਾਲੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਫੜ੍ਹੀਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਈਨਿੰਗ ਅਫਸਰ ਹਰਜੀਤਪਾਲ ਸਿੰਘ ਨੇ ਦੱਸਿਆ ਕਿ, ਉਨ੍ਹਾਂ ਨੂੰ ਪਿੰਡ ਰਾਜਗੜ੍ਹ ਤੋਂ ਸ਼ਿਕਾਇਤ ਮਿਲੀ ਸੀ ਕਿ, ਇਸ ਪਿੰਡ ਵਿੱਚ ਨਜਾਇਜ ਮਾਈਨਿੰਗ ਚਲ ਰਹੀ ਹੈ, ਜਿੱਥੇ ਖੇਤਾਂ ਵਿੱਚ ਮਸ਼ੀਨਾਂ ਅਤੇ ਟਰੈਟਰ ਲਗਾ ਕੇ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਟੀਮ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਫੋਕਲਾਈਨ ‘ਤੇ ਟਿੱਪਰ, ਦੋ ਟਰਾਲੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਫੜ੍ਹੀਆਂ।

ਇਸ ਸੰਬੰਧੀ ਅਧਿਕਾਰੀਆਂ ਦੀ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਦੋਰਾਹਾ ਪੁਲਸ ਨੂੰ ਵੀ ਫੋਨ ਕਰਕੇ ਇਸ ਬਾਰੇ ਲਿਖਿਤ ਰਿਪੋਰਟ ਦੇਣ ਲਈ ਕਿਹਾ ਹੈ। ਜਬਤ ਰੇਤੇ ਦੀ ਟਰਾਲੀ ਤੇ ਟਿਪੱਰ ਨੂੰ ਜਬਤ ਕਰਕੇ ਦੋਰਾਹਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ, ਕਾਨੂੰਨੀ ਮਾਈਨਿੰਗ ਐਕਟ ਤਹਿਤ ਇਨ੍ਹਾਂ ‘ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਪੁਲਿਸ ਥਾਂਣਾ ਦੋਰਾਹਾ ਦੇ ਐਸਐਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ, ਪੁਲਸ ਥਾਣਾ ਦੋਰਾਹਾ ਤੋਂ ਡਿਊਟੀ ਅਫਸਰ ਪਰਮਦੀਨ ਖਾਂਨ ਉਥੇ ਮੋਕੇ ‘ਤੇ ਪੁੱਜੇ ਸਨ, ਜਿਨ੍ਹਾਂ ਨੇ ਨਜਾਇਜ ਮਾਈਨਿੰਗ ਲਈ ਵਰਤੇ ਜਾ ਰਹੇ ਵਾਹਨਾਂ ਨੂੰ ਕਬਜੇ ‘ਚ ਲੈ ਲਿਆ ਹੈ। ਇਸ ਬਾਰੇ ਜਦੋਂ ਡਿਊਟੀ ਅਫਸਰ ਪਰਮਦੀਨ ਖਾਂਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, ਪੁਲਸ ਥਾਂਣਾ ਦੋਰਾਹਾ ਵਿਖੇ ਮਾਈਨਿੰਗ ਲਈ ਵਰਤੇ ਜਾ ਰਹੇ ਵਾਹਨਾਂ ਨੂੰ ਕਬਜੇ ‘ਚ ਲੈ ਕੇ ਨਜਾਇਜ ਮਾਈਨਿੰਗ ਕਰਨ ਵਾਲੇ 4 ਵਿਅਕਤੀਆਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।