ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਨਿਰਭਿਆ ਗੈਗਰੇਪ ਦੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ 3 ਮਾਰਚ ਨੂੰ ਚਾਰੇ ਦੋਸ਼ੀ ਫਾਂਸੀ ਦੇ ਫੰਦੇ ਉੱਤੇ ਲਟਕਾਏ ਜਾਣਗੇ ਪਰ ਆਪਣੇ ਮੌਤ ਨੇੜੇ ਆਉਂਦੀ ਵੇਖ ਦੋਸ਼ੀ ਨਵੇਂ-ਨਵੇਂ ਪੈਂਤਰੇ ਅਜਮਾਉਣ ਵਿਚ ਲੱਗੇ ਹੋਏ ਹਨ। ਹੁਣ ਫਾਂਸੀ ਦੀ ਤਰੀਕ ਟਲਵਾਉਣ ਲਈ ਇਕ ਦੋਸ਼ੀ ਵਿਨੈ ਸ਼ਰਮਾਂ ਨੇ ਚੋਣ ਕਮਿਸ਼ਨ ਵਿਚ ਇਕ ਨਵੀਂ ਅਰਜ਼ੀ ਦਾਖਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਦਿੱਲੀ ਸਰਕਾਰ ਨੇ ਉਸ ਦੀ ਰਹਿਮ ਦੀ ਅਪੀਲ ਖਾਰਜ਼ ਕਰਨ ਲਈ ਸਿਫਾਰਿਸ਼ ਕੀਤੀ ਸੀ ਤਾਂ ਉਸ ਸਮੇਂ ਰਾਜਧਾਨੀ ਵਿਚ ਚੋਣ ਜਾਬਤਾ ਲੱਗਿਆ ਹੋਇਆ ਸੀ।
ਦੋਸ਼ੀ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਦੋਂ ਵਿਨੈ ਸ਼ਰਮਾ ਦੁਆਰਾ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਗਈ ਸੀ ਤਾਂ ਇਸ ਅਪੀਲ ਨੂੰ ਖਾਰਜ਼ ਕਰਵਾਉਣ ਲਈ ਦਿੱਲੀ ਸਰਕਾਰ ਨੇ ਸਿਫਾਰਸ਼ ਕੀਤੀ ਸੀ ਪਰ ਉਸ ਸਮੇਂ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਮਨੀਸ਼ ਸਿਸੋਦੀਆ ਵਿਧਾਇਕ ਨਹੀਂ ਸਨ ਅਤੇ ਨਾ ਹੀ ਉਹ ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ ਦੇ ਪੋਰਟਫੋਲੀਓ ਉੱਤੇ ਸਨ ਅਤੇ ਨਾ ਹੀ ਉਹ ਉਸ ਅਹੁੱਦੇ ਦਾ ਉਪਯੋਗ ਕਰ ਸਕਦੇ ਸਨ। ਇਸ ਲਈ ਇਸ ਉੱਤੇ ਦੁਬਾਰਾ ਧਿਆਨ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਅੱਜ ਸਵੇਰੇ ਹੀ ਤਿਹਾੜ ਜੇਲ੍ਹ ਵਿਚੋਂ ਖਬਰ ਆਈ ਹੈ ਕਿ ਵਿਨੈ ਸ਼ਰਮਾ ਨੇ ਆਪਣਾ ਜ਼ੋਰ ਨਾਲ ਕੰਧ ਉੱਤੇ ਸਿਰ ਮਾਰਿਆ ਹੈ ਜਿਸ ਕਰਕੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖੈਰ ਉਸ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਵਿਨੈ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਸੀ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਨੇ ਆਪਣੀ ਮਾਂ ਨੂੰ ਵੀ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਉੱਤੇ ਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਦੋਸ਼ੀ ਵਿਨੈ ਦੀ ਦੇਖਭਾਲ ਕਰਨ ਦੇ ਹੁਕਮ ਦਿੱਤੇ ਸਨ। ਖੈਰ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਵਿਨੈ ਸ਼ਰਮਾ ਦੀ ਇਸ ਪਟੀਸ਼ਨ ਉੱਤੇ ਕੀ ਐਕਸ਼ਨ ਲੈਂਦਾ ਹੈ।


