MP ਸੰਤੋਖ ਚੌਧਰੀ ਦੀਆਂ ਵੱਧ ਰਹੀਆਂ ਹਨ ਮੁਸ਼ਕਿਲਾਂ! ਹੁਣ ਹੋਰ ਦੋ ਵਿਅਕਤੀਆਂ ਨੇ ਲਗਾਇਆ ਇਹ ਆਰੋਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨੀਂ ਲਿਵਿੰਗ ਇੰਡੀਆ ਨਿਊਜ਼ ਉੱਤੇ ਇਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿਚ ਵਿਮਲ ਨਾਮ ਦੇ ਵਿਅਕਤੀ ਨੇ ਇਹ ਆਰੋਪ ਲਗਾਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨੀਂ ਲਿਵਿੰਗ ਇੰਡੀਆ ਨਿਊਜ਼ ਉੱਤੇ ਇਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿਚ ਵਿਮਲ ਨਾਮ ਦੇ ਵਿਅਕਤੀ ਨੇ ਇਹ ਆਰੋਪ ਲਗਾਇਆ ਸੀ ਕਿ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਹੱਕ ਵਿਚ 9 ਐਲਈਡੀ ਵੈਨਾਂ ਕਿਰਾਏ ਉੱਤੇ ਚਲਵਾ ਕੇ ਚੋਣ ਪ੍ਰਚਾਰ ਕੀਤਾ ਸੀ ਪਰ ਹੁਣ ਤੱਕ ਸੰਤੋਖ ਸਿੰਘ ਵੱਲੋਂ ਉਨ੍ਹਾਂ ਦੀ ਪੂਰੀ ਬਕਾਇਆ ਰਾਸ਼ੀ ਨਹੀਂ ਦਿੱਤੀ ਗਈ ਹੈ ਅਤੇ ਸੰਸਦ ਮੈਂਬਰ ਲਗਾਤਾਰ ਲਾਰਿਆਂ ਵਿਚ ਲਗਾ ਰਹੇ ਹਨ। ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਹੁਣ ਹੋਰ ਦੋ ਵਿਅਕਤੀ ਸਾਹਮਣੇ ਆਏ ਹਨ ਇਨ੍ਹਾਂ ਦਾ ਵੀ ਇਹੀ ਆਰੋਪ ਹੈ ਕਿ ਲੋਕ ਸਭਾ ਦੀਆਂ ਚੋਣਾਂ ਵੇਲੇ ਉਨ੍ਹਾਂ ਨੇ ਸੰਤੋਖ ਸਿੰਘ ਚੋਧਰੀ ਦੇ ਬੈਨਰ ਅਤੇ ਝੰਡੇ ਲਗਾ ਕੇ ਪ੍ਰਚਾਰ ਕੀਤਾ ਪਰ ਅਜੇ ਤੱਕ ਸੰਤੋਖ ਸਿੰਘ ਨੇ ਉਨ੍ਹਾਂ ਦੇ ਪੂਰੇ ਪੈਸੇ ਨਹੀਂ ਦਿੱਤੇ ਹਨ।

ਪੁਲਕਿਤ ਨਾਮ ਦੇ ਵਿਅਕਤੀ ਦਾ ਆਰੋਪ ਹੈ ਕਿ ਸੰਤੋਖ ਚੌਧਰੀ ਦੇ ਚੋਣ ਪ੍ਰਚਾਰ ਵਿਚ ਉਨ੍ਹਾਂ ਨੇ ਆਪਣੇ ਵੱਲੋਂ ਖਰਚਾ ਕਰਕੇ ਬੋਰਡ ਅਤੇ ਬੈਨਰ ਲਗਾਏ ਪਰ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਹੁਣ ਤੱਕ ਪੂਰਾ ਖਰਚਾ ਨਹੀਂ ਦਿੱਤਾ ਹੈ। ਪੁਲਕਿਤ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਸੰਤੋਖ ਸਿੰਘ ਦੇ ਘਰ ਉਨ੍ਹਾਂ ਦੇ ਲੜਕੇ ਸਾਹਮਣੇ ਬੈਨਰ ਅਤੇ ਬੋਰਡ ਲਗਾਉਣ ਦਾ ਆਰਡਰ ਦਿੱਤਾ ਸੀ ਅਤੇ ਕੁੱਝ ਪੈਸੇ ਐਡਵਾਸ ਵਿਚ ਦਿੱਤੇ ਤੇ ਬਾਕੀ ਦੇ ਪੈਸੇ ਬਾਅਦ ਵਿਚ ਦੇਣਾ ਤੈਅ ਹੋਇਆ ਸੀ ਪਰ ਚੋਣ ਪ੍ਰਚਾਰ ਤੋਂ ਬਾਅਦ ਸੰਤੋਖ ਸਿੰਘ ਚੋਧਰੀ ਨੇ ਉਸ ਨੂੰ ਪਹਿਚਾਨਣ ਤੋਂ ਹੀ ਮਨਾ ਕਰ ਦਿੱਤਾ। ਪੁਲਕਿਤ ਅਨੁਸਾਰ ਜਦੋਂ ਉਨ੍ਹਾਂ ਨੇ ਚੋਣਾਂ ਵੇਲੇ ਦੀਆਂ ਫੋਟੋਗ੍ਰਾਫ ਅਤੇ ਰਸੀਦਾਂ ਵਿਖਾਈਆਂ ਤਾਂ ਜਾਂ ਕੇ ਉਹ ਮੰਨੇ ਪਰ ਪੈਸੇ ਫਿਰ ਵੀ ਨਹੀਂ ਦਿੱਤੇ।  ਪੁਲਕਿਤ ਨੇ ਦੱਸਿਆ ਕਿ ਉਨ੍ਹਾਂ ਨੇ ਸਵਾ ਦੋ ਲੱਖ ਰੁਪਏ ਸੰਤੋਖ ਸਿੰਘ ਚੋਧਰੀ ਤੋਂ ਬਕਾਇਆ ਲੈਣਾ ਹੈ ਪਰ ਚੋਣਾਂ ਹੋਈ ਨੂੰ 9 ਮਹੀਨੇ ਗੁਜਰ ਚੁੱਕੇ ਹਨ ਅਤੇ ਉਨ੍ਹਾਂ ਦੀ ਪੇਮੈਟ ਅਜੇ ਤੱਕ ਨਹੀਂ ਹੋਈ ਹੈ।

ਪੁਲਕਿਤ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਪੈਸੇ ਨਾ ਦਿੱਤੇ ਗਏ ਤਾਂ ਉਹ ਇੱਕਠੇ ਹੋ ਕੇ ਸੰਸਦ ਦੇ ਘਰ ਅੱਗੇ ਪ੍ਰਦਰਸ਼ਨ ਕਰਨਗੇ ਅਤੇ ਜੇਕਰ ਫਿਰ ਵੀ ਕੋਈ ਅਸਰ ਨਾ ਹੋਇਆ ਤਾਂ ਕਾਂਗਰਸ ਹਾਈ ਕਮਾਂਡ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦ ਸਿੰਘ ਨੂੰ ਵੀ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸੇ ਤਰ੍ਹਾ ਇਕ ਹੋਰ ਸੁਨੀਲ ਭੱਲਾ ਨਾਮ ਦੇ ਵਿਅਕਤੀ ਨੇ ਵੀ ਸੰਸਦ ਮੈਂਬਰ ਉੱਤੇ ਪੂਰੀ ਪੇਮੈਂਟ ਨਾ ਕਰਨ ਦਾ ਆਰੋਪ ਲਗਾਇਆ ਹੈ। ਸੁਨੀਲ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਸੋਤਖ ਸਿੰਘ ਸਿੰਘ ਦੇ ਪ੍ਰਚਾਰ ਵਿਚ ਪਾਰਟੀ ਦੇ ਝੰਡੇ ਸਪਲਾਈ ਕਰਨ ਦਾ ਕੰਮ ਕੀਤਾ ਸੀ ਅਤੇ ਕੁੱਝ ਪੈਸੇ ਉਨ੍ਹਾਂ ਨੂੰ ਐਡਵਾਂਸ ਵਿਚ ਮਿਲ ਗਏ ਸਨ ਪਰ ਬਾਕੀ ਦੇ ਪੈਸੇ ਹੁਣ ਤੱਕ ਨਹੀਂ ਦਿੱਤੇ। ਸੁਨੀਲ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਰੋਜ਼ਾਨਾ ਲਾਰਿਆਂ ਦੇ ਵਿਚ ਲਗਾ ਰਹੇ ਹਨ ਅਤੇ ਉਨ੍ਹਾਂ ਦਾ 2 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਚੋਧਰੀ ਵੱਲ ਖੜਿਆ ਹੈ। ਸੁਨੀਲ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਂਦੀ ਤਾਂ ਬਾਕੀ ਸਾਥੀਆਂ ਨਾਲ ਮਿਲ ਕੇ ਅਗਲਾ ਕਦਮ ਚੁੱਕਿਆ ਜਾਵੇਗਾ।

Leave a Reply

Your email address will not be published. Required fields are marked *