ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੀਪਿਕਾ ਪਾਦੁਕੋਣ ਨੇ ਹਾਲ ਹੀ ਵਿੱਚ ਕੀਤੇ ਫੈਮਿਨਾ ਬਿਉਟੀ ਐਵਾਰਡਜ਼ 2020 ਵਿੱਚ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਦਾਕਾਰਾ ਨੂੰ ਗ੍ਰੈਂਡ ਫੰਕਸ਼ਨ ਵਿਖੇ ਸਾਲ ਦੇ ਸਭ ਤੋਂ ਸ਼ਕਤੀਸ਼ਾਲੀ ਪਰਫਾਰਮਰ ਨਾਲ ਵੀ ਨਵਾਜਿਆ ਗਿਆ ਸੀ। ਦੀਪਿਕਾ ਨੇ ਆਪਣਾ ਇਹ ਪੁਰਸਕਾਰ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਨੂੰ ਸਮਰਪਿਤ ਕੀਤਾ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ, ਲਕਸ਼ਮੀ ਐਸਿਡ ਅਟੈਕ ਸਰਵਾਈਵਰ ਹੈ, ਜਿਸ ‘ਤੇ ਦੀਪਿਕਾ ਦੀ ਫਿਲਮ ‘ਛਪਾਕ’ ਅਧਾਰਤ ਸੀ। ਫੈਮਿਨਾ ਫੋਟੋਸ਼ੂਟ ਤੋਂ ਲਕਸ਼ਮੀ ਨਾਲ ਆਪਣੇ ਆਪ ਦੀਆਂ ਕੁਝ ਪਿਆਰੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਆਪਣੇ ਫੈਨਜ਼ ਨਾਲ ਆਪਣੇ ਦਿਲ਼ ਦਿਆਂ ਗੱਲਾਂ ਸਾਂਝੀ ਕੀਤੀਆਂ।
https://www.instagram.com/p/B8uIjdSDSKy/
ਲਿਖੀ ਦਿਲ ਛੁਹਣ ਵਾਲੀ ਗੱਲ
ਆਪਣੀ ਪੋਸਟ ਸਾਂਝੀ ਕਰਜਦਿਆਂ ਦੀਪਿਕਾ ਨੇ ਲੀਖਿਆ, ‘ਛਪਾਕ ਸੱਚਮੁੱਚ ਮੇਰੇ ਕਰੀਅਰ ਦੀ ਸਭ ਤੋਂ ਮੁਸ਼ਕਲ ਭਰੀ ਫਿਲਮ ਰਹੀ ਹੈ। ਛਪਾਕ ਮੇਰੇ ਲਈ ਸਿਰਫ ਇੱਕ ਫਿਲਮ ਨਹੀਂ ਹੈ। ਇਹ ਇੱਕ ਲਹਿਰ ਹੈ, ਜਿਸ ਨੇ ‘ਸੁੰਦਰਤਾ’ ਦੀ ਪਰਿਭਾਸ਼ਾ ਅਤੇ ਸਾਡੀ ਸਮਝ ਨੂੰ ਚੁਣੌਤੀ ਦਿੱਤੀ ਹੈ। ਮਸ਼ਹੂਰ ਅਮਰੀਕੀ ਸਵਿੱਸ ਮਨੋਚਕਿਤਸਕ ਐਲਿਜ਼ਾਬੈਥ ਰਾਸ ਨੇ ਕਿਹਾ, ਸਭ ਤੋਂ ਸੁੰਦਰ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹ ਲੋਕ ਹਨ, ਜਿਨ੍ਹਾਂ ਨੇ ਦੁੱਖ, ਸੰਘਰਸ਼, ਘਾਟੇ ਅਤੇ ਡੂੰਘਾਈ ਨਾਲ ਆਪਣਾ ਰਾਹ ਆਪ ਬਣਾਇਆ ਹੈ।
https://www.instagram.com/p/B8uIZxUgwBF/
ਇਹ ਇਨ੍ਹਾਂ ਵਿਅਕਤੀਆਂ ਦੀ ਪ੍ਰਸ਼ੰਸਾ ਹੈ, ਜੀਵਨ ਦੀ ਸੰਵੇਦਨਸ਼ੀਲਤਾ ਅਤੇ ਸਮਝ ਜੋ ਉਨ੍ਹਾਂ ਨੂੰ ਤਰਸ, ਕੋਮਲਤਾ ਅਤੇ ਡੂੰਘੀ ਪਿਆਰ ਵਾਲੀ ਚਿੰਤਾ ਨਾਲ ਭਰ ਦਿੰਦੀ ਹੈ। ਮੈਂ ਅੱਜ ਰਾਤ ਦਾ ਐਵਾਰਡ ਲਕਸ਼ਮੀ ਅਗਰਵਾਲ ਅਤੇ ਹਰ ਐਸਿਡ ਅਟੈਕ ਸਰਵਾਈਵਰ ਨੂੰ ਸਮਰਪਿਤ ਕਰਦੀ ਹਾਂ ਜਿਸ ਨੇ ਸਾਨੂੰ ਸਭ ਨੂੰ ਦਿਖਾਇਆ ਹੈ ਕਿ, ਸੁੰਦਰਤਾ ਦਾ ਅਸਲ ਭਾਵਨਾ ਇਸ ਸਭ ਤੋਂ ਸ਼ਾਨਦਾਰ ਯਾਤਰਾ ਵਿਚ ਕੀ ਹੈ!

