ਧਰਨੇ ਉੱਤੇ ਬੈਠੇ ਵੈਨ ਡਰਾਇਵਰ, ਬੱਚਿਆਂ ਦੇ ਮਾਪੇ ਪਹੁੰਚੇ ਸਕੂਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੌਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਉਂਦਿਆਂ ਸਕੂਲ ਬੱਸਾਂ ਅਤੇ ਵੈਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੌਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਉਂਦਿਆਂ ਸਕੂਲ ਬੱਸਾਂ ਅਤੇ ਵੈਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਸਨ ਅਤੇ ਵਾਹਨਾਂ ਨੂੰ ਬੌਂਡ ਵੀ ਕੀਤਾ ਜਾ ਰਿਹਾ ਸੀ ਇਸੇ ਤੋਂ ਨਿਰਾਸ਼ ਹੋ ਕੇ ਕੱਲ੍ਹ ਬੰਠਿਡਾ ਦੇ ਵਿਚ ਬੱਸ ਅਤੇ ਵੈਨ ਡਰਾਇਵਰ ਡੀਸੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠ ਗਏ ਸਨ ਅਤੇ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਸੀ ਜਿਸ ਕਾਰਨ ਅੱਜ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਵਿਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬੱਚਿਆ ਦੇ ਮਾਪੇ ਖੁਦ ਉਨ੍ਹਾਂ ਨੂੰ ਸਕੂਲ ਛੱਡਣ ਲਈ ਆਏ ਹਨ।

ਇਸ ਮੌਕੇ ਬੱਚਿਆ ਦੇ ਮਾਪਿਆ ਨੇ ਕਿਹਾ ਕਿ ਜੋ ਵੈਨ ਡਰਾਇਵਰਾਂ ਨੇ ਹੜਤਾਲ ਕੀਤੀ ਹੈ ਉਹ ਬਿਲਕੁੱਲ ਗਲਤ ਹੈ। ਉਨ੍ਹਾਂ ਦੇ ਕਹਿਣਾ ਸੀ ਕਿ ਉਹ ਆਪਣੇ ਬੱਚਿਆਂ ਲਈ ਸਕੂਲ ਵਾਹਨ ਇਸ ਲਈ ਲਗਵਾਉਂਦੇ ਹਨ ਕਿਉਂਕਿ ਬੱਚਿਆਂ ਦੇ ਸਕੂਲ ਜਾਣ ਸਮੇਂ ਉਨ੍ਹਾਂ ਦਾ ਕੰਮ ਉੱਤੇ ਜਾਣ ਦਾ ਸਮਾਂ ਹੁੰਦਾ ਹੈ ਇਸ ਲਈ ਅੱਜ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਮਾਪਿਆਂ ਨੇ ਪੁਲਿਸ ਦੁਆਰਾ ਸਕੂਲ ਵੈਨਾਂ ਦੀ ਕੀਤੀ ਜਾ ਰਹੀ ਚੈਕਿੰਗ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੁਲਿਸ ਨੂੰ ਇਹ ਕਦਮ ਪਹਿਲਾਂ ਚੁੱਕਣਾ ਚਾਹੀਦਾ ਸੀ ਅਤੇ ਹੁਣੇ ਇਕੋਦਮ ਇੰਨੀ ਸਖ਼ਤੀ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਇਹ ਸਖਤੀ ਪਹਿਲਾਂ ਦਿਖਾਈ ਜਾਂਦੀ ਤਾਂ ਲੌਗੋਵਾਲ ਹਾਦਸਾ ਸ਼ਾਇਦ ਨਹੀਂ ਵਾਪਰਨਾ ਸੀ। ਮਾਪਿਆ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਕੂਲ ਵੈਨਾਂ ਨੂੰ ਮੁੜ ਚਲਵਾਇਆ ਜਾਵੇ ਤਾਂ ਜੋ ਬੱਚਿਆ ਅਤੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਦੱਸ ਦਈਏ ਕਿ ਬੀਤੇ ਸ਼ਨਿੱਚਰਵਾਰ ਨੂੰ ਸੰਗਰੂਰ ਦੇ ਲੌਗੋਵਾਲ ਵਿਚ ਇਕ ਚੱਲਦੀ ਸਕੂਲ ਵੈਨ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਵੈਨ ਵਿਚ ਸਵਾਰ 12 ਬੱਚਿਆਂ ਵਿਚੋਂ 4 ਬੱਚੇ ਜਿਊਂਦੇ ਹੀ ਸੜ ਗਏ ਸਨ ਅਤੇ ਬਾਕੀ ਅੱਠ ਬੱਚਿਆਂ ਨੂੰ ਬਚਾ ਲਿਆ ਗਿਆ ਸੀ ਅਤੇ ਜਿਸ ਵੈਨ ਵਿਚ ਅੱਗ ਲੱਗੀ ਸੀ ਉਸ ਨੂੰ ਇਕ ਦਿਨ ਪਹਿਲਾਂ ਹੀ ਵਰਤੋਂ ਵਿਚ ਲਿਆਦਾਂ ਗਿਆ ਸੀ । ਇਸ ਘਟਨਾ ਤੋਂ ਬਾਅਦ ਸਕੂਲ ਦੁਆਰਾ ਵਰਤੇ ਜਾ ਰਹੇ ਵਾਹਨਾਂ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ।

Leave a Reply

Your email address will not be published. Required fields are marked *