ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਸਮਾਗਮ ਦੀ ਜਾਗੋ ‘ਚ ਗਏ ਇੱਕ ਨੌਜਵਾਨ ਦੀ ਲਾਸ਼ ਗੁਰਾਇਆ ਦੇ ਡੱਲੇਵਾਲ ਫਾਟਕ ਨੇੜੇ ਰੇਲਵੇ ਲਾਈਨਾਂ ਤੇ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਢੰਡਾ ਦਾ ਰਹਿਣ ਵਾਲਾ 40 ਸਾਲਾਂ ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਆਪਣੇ ਰਿਸ਼ਤੇਦਾਰਾਂ ਦੇ ਜਾਗੋ ਸਮਾਗਮ ‘ਚ ਸ਼ਰੀਕ ਹੋਏ ਸੀ। ਸਵੇਰੇ ਧੋਲਧਾਰ ਟ੍ਰੇਨ ਦੇ ਡਰਾਈਵਰ ਨੇ ਸਟੇਸ਼ਨ ‘ਤੇ ਸੂਚਨਾ ਦਿੱਤੀ ਕਿ, ਟ੍ਰੇਨ ਦੀ ਫੇਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਜਿਸਤੋਂ ਬਾਅਦ ਜਦੋਂ ਰੇਲਵੇ ਪੁਲਿਸ ਨੇ ਮੌਕੇ ‘ਤੇ ਜਾਕੇ ਦੇਖਿਆਂ ਤਾਂ ਮ੍ਰਿਤਕ ਦੇ ਕੋਲੋ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ। ਉਸਦੀ ਗੱਡੀ ਫਾਟਕ ਨੇੜੇ ਹੀ ਖੜੀ ਸੀ, ਜਿਸ ਤੋਂ ਬਾਅਦ ਉਸਦੀ ਗੱਡੀ ਤੇ ਪਿੰਡ ਦਾ ਨਾਮ ਲਿਖੀਆਂ ਹੋਣ ਕਰਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸਦੀ ਸ਼ਨਾਖਤ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ, ਮ੍ਰਿਤਕ ਨੌਜਵਾਨ ਖੇਤੀਬਾੜੀ ਕਰਦਾ ਸੀ, ਜੋ 2 ਭੈਣਾਂ ਦਾ ਇਕਲੌਤਾ ਭਰਾ ਸੀ।
ਰੇਲਵੇ ਪੁਲਿਸ ਦਾ ਕਹਿਣਾ ਹੈ ਕਿ, ਟ੍ਰੇਨ ਦੇ ਡਰਾਈਵਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ, ਰੇਲਵੇ ਟਰੈਕ ਹੇਠ ਖੜੇ ਨੌਜਵਾਨ ਦੀ ਫੇਟ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਸਿਵਿਲ ਹਸਪਤਾਲ ਫਿਲੌਰ ‘ਚ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


