MP ਸੰਤੋਖ ਸਿੰਘ ਚੌਧਰੀ ਘਿਰੇ ਵਿਵਾਦਾਂ ‘ਚ! ਜਾਣੋ ਪੂਰਾ ਮਾਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਸੰਤੋਖ ਸਿੰਘ ਉੱਤੇ ਚੋਣਾਂ ਦੌਰਾਨ ਆਪਣੇ ਪ੍ਰਚਾਰ ਵਿਚ ਵਰਤੀ 9 ਐਲਈਡੀ ਵੈਨਾਂ ਦੀ ਬਕਾਇਆ ਰਾਸ਼ੀ ਵਾਪਸ ਨਾ ਕਰਨ ਦਾ ਆਰੋਪ ਲੱਗਿਆ ਹੈ। ਆਰੋਪ ਲਗਾਉਣ ਵਾਲੇ ਵਿਅਕਤੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦਾ ਬਕਾਇਆ ਵਾਪਸ ਨਾ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਵੇਗਾ।

ਜਾਣਕਾਰੀ ਅਨੁਸਾਰ ਜਲੰਧਰ ਦੇ ਰਹਿਣ ਵਾਲੇ ਵਿਮਲ ਸਿੰਘ ਨੇ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਇੱਥੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੋਧਰੀ ਨੇ ਉਨ੍ਹਾਂ ਨਾਲ ਡੀਲ ਕੀਤੀ ਸੀ ਕਿ ਚੋਣਾਂ ਦੌਰਾਨ ਉਨ੍ਹਾਂ(ਸੰਤੋਖ ਸਿੰਘ ਚੋਧਰੀ) ਦਾ 9 ਵੈਨਾਂ ਉੱਤੇ ਐਲਈਡੀ ਲਗਾ ਕੇ ਵੱਖ-ਵੱਖ ਥਾਵਾਂ ਉੱਤੇ ਪ੍ਰਚਾਰ ਕੀਤਾ ਜਾਵੇਗਾ ਅਤੇ ਇਕ ਐਲਈਡੀ ਵੈਨ ਦੀ ਕੀਮਤ 9 ਹਜ਼ਾਰ ਰੁਪਏ ਦੇਣੀ ਤੈਅ ਹੋਈ ਸੀ। ਵਿਮਲ ਅਨੁਸਾਰ ਚੋਣਾਂ ਵਿਚ ਰੋਜ਼ਾਨਾ 81 ਹਜ਼ਾਰ ਰੁਪਏ ਕਿਰਾਇਆ ਬਣਦਾ ਸੀ ਅਤੇ ਕੁੱਲ 7 ਲੱਖ 92 ਹਜ਼ਾਰ ਰੁਪਏ ਬਣੇ ਸਨ ਜਿਨ੍ਹਾਂ ਵਿਚੋਂ ਕੇਵਲ 3 ਲੱਖ 60 ਹਜ਼ਾਰ ਰੁਪਏ ਸੰਤੋਖ ਸਿੰਘ ਨੇ ਤਿੰਨ ਕਿਸ਼ਤਾਂ ਵਿਚ ਦਿੱਤੇ ਹਨ ਜਦਕਿ 4 ਲੱਖ 32 ਹਜ਼ਾਰ ਬਕਾਇਆ ਰਾਸ਼ੀ ਰਹਿੰਦੀ ਹੈ। ਵਿਮਲ ਨੇ ਦੱਸਿਆ ਕਿ ਉਹ ਜਦੋਂ ਵੀ ਪੈਸੇ ਮੰਗਣ ਜਾਂਦੇ ਹਨ ਤਾਂ ਕੇਵਲ ਲਾਰੇ ਹੀ ਮਿਲਦੇ ਹਨ ਅਤੇ ਉਨ੍ਹਾਂ ਦੇ ਬੇਟੇ ਵਿਕਰਮਜੀਤ ਤਾਂ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਦੇ। ਵਿਮਲ ਨੇ ਦਾਅਵਾ ਕੀਤਾ ਕਿ ਸੰਸਦ ਮੈਂਬਰ ਨਾਲ ਇਹ ਤੈਅ ਹੋਇਆ ਸੀ ਕਿ ਰੋਜ਼ਾਨਾ ਦੇ ਪੈਸੇ ਰੋਜ਼ਾਨਾ ਦਿੱਤੇ ਜਾਣਗੇ ਪਰ ਅਜਿਹਾ ਨਹੀਂ ਹੋਇਆ ਹੈ।

ਵਿਮਲ ਨੇ ਕਿਹਾ ਕਿ ਉਹ ਸੰਸਦ ਮੈਂਬਰ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਮੀਡੀਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਉਨ੍ਹਾਂ ਨੇ ਕਾਂਗਰਸ ਨੂੰ ਪੂਰਾ ਸਮੱਰਥਨ ਦਿੱਤਾ ਅਤੇ ਪਾਰਟੀ ਨੂੰ ਵੋਟਾਂ ਵੀ ਪਵਾਈਆਂ।  ਵਿਕਰਮ ਅਨੁਸਾਰ ਉਸ ਨੇ 5 ਪ੍ਰਤੀਸ਼ਤ ਵਿਆਜ਼ ਉੱਤੇ ਪੈਸੇ ਚੁੱਕੇ ਕੇ ਚੋਣਾਂ ਦੌਰਾਨ ਇਹ ਖਰਚਾ ਕੀਤਾ ਸੀ ਅਤੇ ਵੈਨਾਂ ਦੇ ਡਰਾਇਵਰਾਂ ਨੂੰ ਵੀ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਜਿਨ੍ਹਾਂ ਨੂੰ ਹੁਣ ਤੱਕ ਪੂਰੇ ਪੈਸੇ ਨਹੀਂ ਦਿੱਤੇ ਗਏ ਹਨ। ਵਿਕਰਮ ਦਾ ਕਹਿਣਾ ਸੀ ਕਿ ਸੰਸਦ ਮੈਂਬਰ ਪੈਸਿਆਂ ਦੇ ਲਈ ਘਰ ਹੀ ਨਹੀਂ ਮਿਲਦੇ। ਉਨ੍ਹਾਂ ਅੱਗੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸੰਤੋਖ ਸਿੰਘ ਨੇ ਉਸ ਦੀ ਬਕਾਇਆ ਰਾਸ਼ੀ ਨਾ ਵਾਪਸ ਕੀਤੀ ਤਾ ਉਹ ਉਸ ਦੇ ਘਰ ਅੱਗੇ ਧਰਨਾ ਲਗਾਵੇਗਾ ਅਤੇ ਜੇਕਰ ਫਿਰ ਵੀ ਪੈਸੇ ਨਾ ਦਿੱਤੇ ਗਏ ਤਾਂ ਆਤਮ-ਹੱਤਿਆ ਕਰ ਲੈਵੇਗਾ।

Leave a Reply

Your email address will not be published. Required fields are marked *