ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੀਨੀਅਰ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਦੇ ਸੀਟ-ਵੰਡ ਦੇ ਬਿਆਨ ਤੋਂ ਬਾਅਦ, ਅਕਾਲੀ ਦਲ ਅਤੇ ਭਾਜਪਾ ਦਰਮਿਆਨ ਦਹਾਕਿਆਂ ਪੁਰਾਣੇ ਗਠਜੋੜ ਦਾ ਕਿਲ੍ਹਾ ਤੇਜ਼ੀ ਨਾਲ ਡਿਗਣਾ ਸ਼ੁਰੂ ਹੋ ਗਿਆ ਹੈ। ਦੱਸ ਦਈਏ ਪਿਛਲੇ ਦਿਨੀਂ CAA ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੋਂ ਬਾਅਦ, ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਐਮਐਸਪੀ ਪ੍ਰਣਾਲੀ ਨੂੰ ਰੱਦ ਕਰਨ ਦੀ ਤਿਆਰੀ ਦੀ ਹੀ ਨਹੀਂ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਾਗੂ ਕੀਤੀ ਨੋਟਬੰਦੀ ਨੂੰ ਪੰਜਾਬ ਦੇ ਕਿਸਾਨਾਂ ਲਈ ਘਾਤਕ ਦੱਸਿਆ ਸੀ।
ਉਨ੍ਹਾਂ ਕਿਹਾ ਨੋਟਬੰਦੀ ਦਾ ਮਾੜਾ ਪ੍ਰਭਾਅ ਹਰੇਕ ਖੇਤਰ ‘ਤੇ ਪਿਆ ਹੈ, ਜਿਸ ਵਿੱਚ ਖਾਸਤੌਰ ‘ਤੇ ਕਿਸਾਨਾਂ ਉੱਤੇ ਇਸਦਾ ਅਸਰ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਅਕਾਲੀ ਸਰਕਾਰ ਨੇ ਦਿੱਲੀ ਵਿਧਾਨਸਭਾ ਚੋਣਾਂ ‘ਚ ਬੀਜੇਪੀ ਦੀ ਹਾਰ ਲਈ ਉਸ ਦੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਵਡਾਲਾ ਨੇ ਕਿਹਾ ਕਿ, ਜੇਕਰ ਉਨ੍ਹਾਂ ਦੇ ਗਠਜੋੜ ਦੀ ਪਾਰਟੀ ਦੇ ਕਿਸਾਨਾਂ ਦੇ ਹਿੱਤਾਂ ਲਈ ਕੋਈ ਵਿਰੋਧ ਪ੍ਰਦਰਸ਼ਨ ਹੋ ਕੀਤੇ ਜਾ ਰਹੇ ਹਨ ਤਾਂ ਪਾਰਟੀ ਨੂੰ ਅਜਿਹਾ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ। ਪੰਜਾਬ ਦੇ ਕਿਸਾਨ ਦੇਸ਼ ਨੂੰ ਸਰਪਲੱਸ ਅਨਾਜ ਦੀ ਸਥਿਤੀ ਵਿੱਚ ਲੈ ਕੇ ਆਏ ਹਨ। ਹੁਣ ਜਦੋਂ ਅਨਾਜ ਸਰਪਲੱਸ ਹੋ ਗਿਆ ਹੈ, ਫਸਲ ਦੀ ਖਰੀਦ ਦੇ ਐਮਐਸਪੀ ਸਿਸਟਮ ਨੂੰ ਖਤਮ ਕਰਨਾ ਪੂਰੀ ਤਰ੍ਹਾਂ ਗ਼ਲਤ ਹੋਵੇਗਾ।
ਦਿੱਲੀ ਚੋਣਾਂ ਨਾਲ ਮਤਭੇਦ ਸ਼ੁਰੂ
ਅਕਾਲੀ ਦਲ ਅਤੇ ਭਾਜਪਾ ਦਰਮਿਆਨ ਤਾਜ਼ਾ ਮਤਭੇਦ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਏ ਸਨ। ਭਾਜਪਾ ਵੱਲੋਂ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਅਕਾਲੀ ਦਲ ਦਿੱਲੀ ਚੋਣਾਂ ‘ਚ ਹਿੱਸਾ ਨਹੀਂ ਲੈ ਸਕਿਆ ਅਤੇ ਜਿਵੇਂ ਹੀ ਉੱਥੇ ਭਾਜਪਾ ਦੀ ਹਾਰ ਹੋਈ, ਅਕਾਲੀ ਦਲ ਨੇ ਹਾਰ ਦੀ ਭੰਡ ਪਾਰਟੀ ਦੇ ਸਿਰ ਫੋੜਨ ‘ਚ ਸਮਾਂ ਨਹੀਂ ਲਾਇਆ। ਇਸ ਤੋਂ ਬਾਅਦ ਅਗਲਾ ਸਵਾਲੀਆ ਤੀਰ ਭਾਜਪਾ ਵਲੋਂ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਵਿੱਚ ਭਾਜਪਾ 117 ਵਿਚੋਂ 59 ਸੀਟਾਂ ਲੜੇਗੀ। ਉਨ੍ਹਾਂ ਅਕਾਲੀ ਦਲ ਨਾਲ 50:50 ਸੀਟ ਦੀ ਵੰਡ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ, ਪਾਰਟੀ ਆਗੂ ਅਤੇ ਵਰਕਰ ਇਕੱਲੇ ਪੰਜਾਬ ਵਿੱਚ ਚੋਣ ਲੜਨ ਲਈ ਤਿਆਰ ਹਨ।
ਪਾਰਟੀ ਬਾਰੇ ਕੀ ਕਹਿਣਾ ਹੈ ਪ੍ਰਕਾਸ਼ ਸਿੰਘ ਬਾਦਲ ਦਾ
ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੋਣ ਲੜਨੀ ਪਈ ਅਤੇ ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ। ਖਾਸ ਗੱਲ ਇਹ ਹੈ ਕਿ ਗੱਠਜੋੜ ਸਮੇਂ, ਅਕਾਲੀ ਦਲ ਹੁਣ ਤੱਕ ਭਾਜਪਾ ਦੀਆਂ ਨੀਤੀਆਂ ਦਾ ਜ਼ੋਰਦਾਰ ਸਮਰਥਨ ਕਰਦਾ ਆਇਆ ਸੀ। ਪ੍ਰਕਾਸ਼ ਸਿੰਘ ਬਾਦਲ ਅਕਸਰ ਕਹਿੰਦੇ ਆ ਰਹੇ ਹਨ ਕਿ, ਅਕਾਲੀ ਦਲ ਅਤੇ ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਦੇਸ਼ ਵਿੱਚ ਗੱਠਜੋੜ ਅਤੇ ਵਿਸ਼ਾਲ ਗੱਠਜੋੜ ਦੇ ਕਈ ਰਾਜਨੀਤਿਕ ਦੌਰਾਂ ਵਿੱਚ, ਇਹ ਗੱਠਜੋੜ ਕਾਇਮ ਰਿਹਾ ਅਤੇ ਦੋਵਾਂ ਧਿਰਾਂ ਦੇ ਰਾਜਨੀਤਿਕ ਲਾਭ ਅਤੇ ਨੁਕਸਾਨ ਨੂੰ ਕਦੇ ਪ੍ਰਭਾਵਤ ਨਹੀਂ ਕੀਤਾ ਜਾ ਸਕਿਆ।
ਅਕਾਲੀ ਦਲ ਦਾ ਰਾਜਨੀਤਿਕ ਗੱਠਜੋੜ, ਜਿਹੜਾ ਦੇਸ਼ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਅਣਵੰਡੇ ਪੰਜਾਬ ‘ਚ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ, ਦੀ ਸ਼ੁਰੂਆਤ 1969 ਵਿੱਚ ਹੋਈ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਜਨਸੰਘ (ਅੱਜ ਦੀ ਭਾਜਪਾ) ਪ੍ਰਤੀ ਦੋਸਤੀ ਦਾ ਹੱਥ ਵਧਾਇਆ ਸੀ ਅਤੇ ਪਹਿਲੀ ਵਾਰ ਉਹ ਮੁੱਖ ਮੰਤਰੀ ਚੁਣੇ ਗਏ ਸਨ ਪਰ, ਇਹ ਦੋਸਤੀ 1996 ਵਿੱਚ ਪਰਵਾਨ ਚੱੜ੍ਹੀ। ਪੰਜਾਬ ਵਿੱਚ ਸਥਿਰ ਸਰਕਾਰ ਹੋਣ ਦਾ ਦਾਅਵਾ ਕਰਦਿਆਂ ਹੋਂਦ ‘ਚ ਆਈ ਸੀ। ਦੱਸ ਦਈਏ 1999 ਦੇ ਲੋਕਸਭਾ ਅਤੇ 2002 ਦੇ ਵਿਧਾਨਸਭਾ ਚੋਣਾਂ ‘ਚ ਪੰਜਾਬ ‘ਚ ਗਠਜੋੜ ਦਾ ਪ੍ਰਦਰਸ਼ਨ ਖਰਾਬ ਰਿਹਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਦੋਸ਼ ਅਤੇ ਜਵਾਬੀ ਕਾਰਵਾਈ ਸ਼ੁਰੂ ਹੋ ਗਈ, ਜਿਸ ਕਾਰਨ ਇਹ ਭਾਵਨਾ ਪੈਦਾ ਹੋਈ ਕਿ, ਇਹ ਗੱਠਜੋੜ ਟੁੱਟ ਜਾਵੇਗਾ ਪਰ ਦੋਵੇਂ ਪਾਰਟੀਆਂ ਮਾੜੀ ਸਥਿਤੀ ਦੇ ਬਾਵਜੂਦ ਗੱਠਜੋੜ ਧਰਮ ਨੂੰ ਕਾਇਮ ਰੱਖਣਗੇ ਜਾਂ ਤੋੜ ਦੇਣਗੇ, ਇਹ ਦੇਖਣਾ ਹੋਵੇਗਾ।
ਉਸ ਤੋਂ ਬਾਅਦ, 2014 ਦੀਆਂ ਲੋਕ ਸਭਾ ਚੋਣਾਂ ਵਿੱਚ, ਗਠਜੋੜ ਨੇ 35 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ, ਪੰਜਾਬ ਦੀਆਂ 13 ਵਿੱਚੋਂ ਛੇ ਸੀਟਾਂ ਜਿੱਤੀਆਂ ਅਤੇ ਕਾਂਗਰਸ ਤਿੰਨ ਸੀਟਾਂ ਤੇ ਸਿਮਟ ਗਈ। ਅਕਾਲੀ-ਭਾਜਪਾ ਗੱਠਜੋੜ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਮਾੜਾ ਪ੍ਰਦਰਸ਼ਨ ਰਿਹਾ ਅਤੇ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਪ੍ਰਾਪਤ ਨਹੀਂ ਕਰ ਸਕਿਆ। ਰਾਜ ਵਿੱਚ ਇਸ ਦੀ ਵੋਟ ਪ੍ਰਤੀਸ਼ਤਤਾ ਲਗਭਗ 31 ਪ੍ਰਤੀਸ਼ਤ ਸੀ।



