ਕਨੇਡਾ ਭੇਜਣ ਦੇ ਨਾਮ ‘ਤੇ ਠੱਗੀ ਕਰਨ ਵਾਲਾ ਜੋੜਾ ਪੁਲਿਸ ਦੀ ਹਿਰਾਸਤ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਖੰਨਾ ਸ਼ਹਿਰ ਦੇ ਜੀਟੀਬੀ ਮਾਰਕੀਟ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਕੋਂਕਸਸ ਸੈਟਲਮੈਂਟ ਸਲਿਉਸ਼ਨ ਪ੍ਰਾਈਵੇਟ ਲਿਮਟਿਡ ਨਾਮ ਦੀ ਇਕ ਕੰਪਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਖੰਨਾ ਸ਼ਹਿਰ ਦੇ ਜੀਟੀਬੀ ਮਾਰਕੀਟ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਕੋਂਕਸਸ ਸੈਟਲਮੈਂਟ ਸਲਿਉਸ਼ਨ ਪ੍ਰਾਈਵੇਟ ਲਿਮਟਿਡ ਨਾਮ ਦੀ ਇਕ ਕੰਪਨੀ ਖੋਲ੍ਹ ਕੇ ਕਨੇਡਾ ਵਿਚ ਪੀਆਰ ਦਿਵਾਉਂਣ ਦੇ ਨਾਮ ‘ਤੇ ਇੱਕ ਪਤੀ –ਪਤਨੀ ਨੇ ਤਿੰਨ ਪਰਿਵਾਰਾਂ ਤੋਂ 46 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਹਿਨਾਜ਼ ਚੌਹਾਨ ਨਿਵਾਸੀ ਖਮਾਂਣੋ ਨੂੰ ਗ੍ਰਿਫਤਾਰ ਕੀਤਾ ਹੈ। ਕੰਪਨੀ ਦੇ ਸੰਚਾਲਕਾਂ ਖਿਲਾਫ਼ ਕਈ ਲੋਕਾਂ ਤੋਂ ਕਰੋੜਾਂ ਦੀ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ, ਕੰਪਨੀ ਦੇ ਸੰਚਾਲਕਾਂ ਨੇ ਕੈਨੇਡਾ ਭੇਜਣ ਲਈ ਇਸ਼ਤਿਹਾਰ ਦਿੱਤਾ ਸੀ। ਇਸੇ ਧੋਖਾਧੜੀ ਵਿੱਚ ਫਸ ਕੇ ਲੋਕਾਂ ਨੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ। ਪਹਿਲੇ ਕੇਸ ਵਿੱਚ ਸੁਖਪ੍ਰੀਤ ਕੌਰ ਅਤੇ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ 16 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਦੂਜੇ ਕੇਸ ਵਿੱਚ ਸਮਰਾਲਾ ਨਿਵਾਸੀ ਜਗਦੀਪ ਸਿੰਘ ਅਤੇ ਤੀਜੇ ਕੇਸ ਵਿੱਚ ਜਤਿੰਦਰਪਾਲ ਸਿੰਘ ਵਾਸੀ ਕਰਨਾਲ ਤੋਂ 12 ਲੱਖ ਰੁਪਏ ਦੀ ਠੱਗੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਜੋੜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Image result for Couple Arrest

ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ, ਐਸਪੀ ਆਈ ਜਗਵਿੰਦਰ ਸਿੰਘ ਚੀਮਾ, ਸੀਆਈਏ ਇੰਚਾਰਜ ਵਿਨੋਦ ਕੁਮਾਰ, ਐਸਐਚਓ ਸਿਟੀ 2 ਅਤੇ ਇੱਕ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ ਹੈ। ਟੀਮ ਦੀ ਮੁਹਿੰਮ ਚਲਾਦਿਆਂ, ਮਸੂਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖਤ ਰਵਈਆ ਅਪਣਾਇਆ ਹੈ।

 

 

Leave a Reply

Your email address will not be published. Required fields are marked *