ਲੁਧਿਆਣਾ (ਇੰਟ.)- ਮ੍ਰਿਤਕ ਇਨਸਾਨ ਦੀ ਆਤਮਿਕ ਸ਼ਾਂਤੀ ਲਈ ਉਸ ਦੀਆਂ ਅੰਤਿਮ ਰਸਮਾਂ ਸਹੀ ਤਰੀਕੇ ਨਾਲ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਜੇ ਅਜਿਹਾ ਨਾ ਹੋਵੇ ਤਾਂ ਮ੍ਰਿਤਕ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ। ਇਥੇ ਇਕ ਪਿੰਡ ਵਿਚ ਕੁਝ ਅਜਿਹਾ ਹੀ ਹੋ ਰਿਹਾ ਹੈ ਮ੍ਰਿਤਕਾਂ ਨਾਲ ਕਿਉਂਕਿ ਪਿੰਡ ਦੇ ਸਰਪੰਚ ਵਲੋਂ ਸ਼ਮਸ਼ਾਨਘਾਟ ਦੇ ਬਾਹਰ ਇਕ ਨੋਟਿਸ ਬੋਰਡ ਲਗਾਇਆ ਗਿਆ ਹੈ, ਜਿਸ ਮੁਤਾਬਕ ਪਿੰਡ ਵਿਚ ਰਹਿੰਦੇ ਕਿਰਾਏਦਾਰਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੀ ਮੌਤ ‘ਤੇ ਮ੍ਰਿਤਕ ਸਰੀਰ ਨੂੰ ਲੈ ਕੇ ਕਿਤੇ ਹੋਰ ਜਾਣਾ ਪਵੇਗਾ। ਉਹ ਪਿੰਡ ਵਿਚ ਹੀ ਆਪਣੇ ਮ੍ਰ੍ਰਿਤਕ ਪਰਿਵਾਰਕ ਮੈਂਬਰ ਦਾ ਅੰਤਿਮ ਸੰਸਕਾਰ ਨਹੀਂ ਕਰ ਸਕਣਗੇ।
ਇਹ ਵੀ ਪੜੋ: ਵੱਡਾ ਹਾਦਸਾ- ਮੋਗਾ ‘ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ
ਮ੍ਰਿਤਕ ਦੀ ਘਰਵਾਲੀ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਟਾਈਫਾਈਡ ਕਾਰਣ ਮੌਤ ਹੋ ਗਈ ਸੀ ਪਰ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਿੰਡ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਕਿਉਂਕਿ ਉਹ ਪਿੰਡ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ। ਉਹ ਆਪਣਾ ਗੁਜ਼ਰਬਸਰ ਮਜ਼ਦੂਰੀ ਕਰ ਕੇ ਕਰਦੇ ਹਨ। ਇਹ ਮਾਮਲਾ ਉਸ ਵੇਲੇ ਹੋਰ ਭੱਖ ਗਿਆ ਜਦੋਂ ਸਿਆਸੀ ਪਾਰਟੀਆਂ ਅਤੇ ਹੋਰ ਪਿੰਡ ਦੇ ਮੋਹਤਵਰ ਲੋਕਾਂ ਨੇ ਸਰਪੰਚ ਦੇ ਇਨ੍ਹਾਂ ਹੁਕਮਾਂ ਦੀ ਨਿੰਦਿਆ ਕੀਤੀ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ
ਉਨ੍ਹਾਂ ਬਾਅਦ ਵਿਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਸਫਾਈ ਦਿੱਤੀ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਣ ਹਾਹਾਕਾਰ ਮਚੀ ਹੋਈ ਹੈ ਇਸ ਲਈ ਉਹ ਪਿੰਡ ਨੂੰ ਬਚਾਉਣ ਲਈ ਇਹ ਬੋਰਡ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਕਿਰਾਏਦਾਰ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਘੱਟ ਲਕੜਾਂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਕੁੱਤੇ ਮ੍ਰਿਤਕ ਦੇਹ ਨੂੰ ਖਰਾਬ ਕਰਦੇ ਹਨ। ਇਸ ਲਈ ਉਨ੍ਹਾਂ ਨੇ ਬੋਰਡ ‘ਤੇ ਲਿਖਵਾਇਆ ਹੈ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਜਾਂਚ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਈ ਕਈ ਕਿਰਾਏਦਾਰ ਰਹਿੰਦੇ ਹਨ ਅਤੇ ਪਿੰਡ ਵਿਚ ਕੋਰੋਨਾ ਬੀਮਾਰੀ ਨਾ ਫੈਲ ਜਾਵੇ ਇਸ ਲਈ ਅਸੀਂ ਆਪਣੇ ਪਿੰਡ ਵਿਚ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਜਾਂਚ ਕਰਵਾਉਣਾ ਚਾਹੁੰਦੇ ਹਾਂ।



