ਬਹਾਦਰ ਬੱਚੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਪੰਜਾਬ ਸਰਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਰਕਾਰ ਲੌਂਗੋਵਾਲ ਨੇੜੇ ਸਕੂਲ ਵੈਨ ਹਾਦਸੇ ਦੌਰਾਨ 4 ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਨੂੰ ਆਜ਼ਾਦੀ ਦਿਵਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਰਕਾਰ ਲੌਂਗੋਵਾਲ ਨੇੜੇ ਸਕੂਲ ਵੈਨ ਹਾਦਸੇ ਦੌਰਾਨ 4 ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਨੂੰ ਆਜ਼ਾਦੀ ਦਿਵਸ ‘ਤੇ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕਰੇਗੀ। ਮੁੱਖ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਕਿ, ਅਮਨਦੀਪ ਕੌਰ ਦੀ ਬਹਾਦਰੀ ਸਦਕਾ 4 ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਲਈ ਜਦੋਂ ਤੱਕ ਅਮਨਦੀਪ ਪੜ੍ਹਨਾ ਚਾਹੁੰਦੀ ਹੈ, ਸਰਕਾਰ ਉਸ ਦੀ   ਸਿੱਖਿਆ ਦਾ ਸਾਰਾ ਖਰਚਾ ਚੁੱਕੇਗੀ।

 

ਮੁੱਖ ਮੰਤਰੀ ਵੱਲੋਂ ਅਮਨਦੀਪ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਅਮਨਦੀਪ ਕੌਰ ਸ਼ਾਮ ਨੂੰ ਆਪਣੇ ਪਿਤਾ ਸਤਨਾਮ ਸਿੰਘ ਅਤੇ ਕਾਂਗਰਸੀ ਆਗੂ ਦਮਨ ਥਿੰਡ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ, ਜਿੱਥੇ ਅਮਨਦੀਪ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਹਾਦਸੇ ਬਾਰੇ ਵਿਸਥਾਰ ਨਾਲ ਦੱਸਿਆ। ਨਿੱਕੀ ਬੱਚੀ ਨੇ 4 ਜਿੰਦਗੀ ਬਚਾ ਕੇ ਦੇਸ਼ ਦੀ ਹੋਰ ਕਈ ਬੱਚਿਆ ਨੂੰ ਮੁਸੀਬਤਾਂ ਤੋਂ ਨਜਿੱਠਣ ਲਈ ਪ੍ਰੇਰਿਆ ਹੈ।

Leave a Reply

Your email address will not be published. Required fields are marked *