ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਗਰੂਰ ਦੇ ਲੌਂਗੋਵਾਲ ਵਿੱਚ ਵਾਪਰੇ ਦਰਦਨਾਕ ਵੈਨ ਹਾਦਸੇ ਤੋਂ ਬਾਅਦ ਜਿੱਥੇ ਅੱਜ ਪ੍ਰਸ਼ਾਸਨ ਹਰਕਤ ਵਿੱਚ ਦਿਖਾਈ ਦੇ ਰਿਹਾ ਹੈ। ਉੱਥੇ ਹੀ ਨਿਯਮਾਂ ਦੀ ਉਲੰਘਣਾ ਕਰਕੇ ਪ੍ਰਾਈਵੇਟ ਸਕੂਲਾਂ ਦੀਆਂ 17 ਬੱਸਾਂ ਦੇ ਚਲਾਨ ਕੱਟ ਕੇ ਉਸ ਨੂੰ ਥਾਣੇ ਵਿੱਚ ਖੜਾ ਕਰ ਦਿੱਤਾ ਗਿਆ ਹੈ। ਪੁਲਿਸ ਚੈਕਿੰਗ ਲਗਾਤਾਰ ਚੱਲ ਰਹੀ ਹੈ। ਬੱਸਾਂ ਅਤੇ ਆਟੋ ਰਿਕਸ਼ਾ ਦਾ ਬੂਰਾ ਹਾਲ ਹੈ।
ਹਾਦਸੇ ਦਾ ਖੁਲ਼ਾਸਾ
ਸ਼ਨੀਵਾਰ ਵਾਪਰੇ ਸਕੂਲ ਬੱਸ ਹਾਦਸੇ ਸੰਬੰਧੀ ਇਹ ਸੁਣਨ ‘ਚ ਆਇਆ ਹੈ ਕਿ, ਬੱਚਿਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਕਈ ਬੱਸਾਂ ਓਵਰਲੋਡ ਹੋ ਗਈਆਂ ਹਨ। ਇੱਥੇ ਕੋਈ ਸਪ੍ਰਿੰਕਲਰ ਸਿਸਟਮ ਨਹੀਂ ਸੀ, ਬਹੁਤਿਆਂ ਕੋਲ ਫਾਸਟ ਏਡ ਕਿੱਟ ਨਹੀਂ ਸੀ ਅਤੇ ਨਾ ਹੀ ਸੀਸੀਟੀਵੀ ਕੈਮਰੇ ਕੰਮ ਕਰ ਰਹੇ ਸਨ।
ਸੋਮਵਾਰ ਸਵੇਰੇ ਜਿਵੇਂ ਹੀ ਸਕੂਲ ਖੁੱਲ੍ਹਿਆ, ਸੰਗਰੂਰ ਪ੍ਰਸ਼ਾਸਨ ਗੁੱਸੇ ਵਿੱਚ ਸੀ ਕਿਉਂਕਿ 2 ਦਿਨ ਪਹਿਲਾਂ ਸੰਗਰੂਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਵੈਨ ‘ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਹੈ ਕਿ, ਹਰੇਕ ਆਉਣ-ਜਾਉਂਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ।
ਪੰਜਾਬ ਸਰਕਾਰ ਦੇ ਹੁਕਸ ਤੋਂ ਬਾਅਦ ਸੰਗਰੂਰ ‘ਚ ਪ੍ਰਸ਼ਾਸਨ ਰਹਕਤ ‘ਚ ਦਿਖਾਈ ਦਿੱਤਾ ਅਤੇ ਸੋਮਵਾਰ ਸਵੇਰੇ ਥਾਣਾ ਲਹਿਰਾਗਾਗਾ ਵਿੱਚ ਕਈ ਨਿੱਜੀ ਸਕੂਲਾਂ ਦੀਆਂ ਬੱਸਾਂ ਨੂੰ ਰੋਕ ਕੇ ਜਬਤ ਕਰ ਲਿਆ ਗਿਆ ਹੈ। ਜੋ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਸਨ, ਜੇ ਇਨ੍ਹਾਂ ਸਕੂਲ ਬੱਸਾਂ ਵਿਚ ਅੱਗ ਲੱਗ ਜਾਵੇ ਤਾਂ ਅੱਗ ਬੁਝਾਉਣ ਵਾਲਾ ਕੋਈ ਸਾਧਨ ਵੀ ਨਹੀਂ ਹੈ। ਇਨ੍ਹਾਂ ਬੱਸਾਂ ‘ਚ ਮੁਢਲੀ ਸਹਾਇਤਾ ਦੇਣ ਲਈ ਨਾ ਤਾਂ ਕੋਈ ਫਸਟਏਡ ਕਿੱਟ ਹੈ ਅਤੇ ਨਾ ਹੀ ਕੋਈ ਸੀਸੀਟੀਵੀ ਕੈਮਰਾ ਠੀਕ ਕੰਮ ਕਰ ਰਿਹਾ ਹੈ।
ਪੁਲਿਸ ਚੈਕਿੰਗ ‘ਚ ਕਈ ਅਜਿਹੇ ਵਾਹਨ ਵੀ ਜਬਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸਕੂਲ ‘ਚ ਜਾਣ ਦੀ ਆਗਿਆ ਨਹੀਂ ਹੈ। 3-4 ਬੱਚਿਆਂ ਦੀ ਜਗ੍ਹਾ ਵਾਲੇ ਆਟੋ ਰਿਕਸ਼ਾ ‘ਚ ਹੱਦ ਨਾਲੋਂ ਵੱਧ ਬੱਚੇ ਬਿਠਾਏ ਹੋਏ ਸਨ ਅਤੇ ਵਾਹਨ ਡਰਾਈਵਰ ਕੋਲ ਲਾਇਸੇਂਸ ਵੀ ਨਹੀਂ ਸਨ, ਨਾ ਹੀ ਉਨ੍ਹਾਂ ਦੀ ਕੋਈ ਵਕਦੀ ਹੈ, ਜਿਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਫੜੇ ਗਏ ਸਕੂਲ ਬੱਸ ਡਰਾਈਵਰਾਂ ਦਾ ਕਹਿਣਾਂ ਹੈ ਕਿ, ਉਨ੍ਹਾਂ ਕੋਲ ਬੱਸਾਂ ਦੇ ਸਾਰੇ ਕਾਗਜਾਤ ਹਨ ਪਰ ਉਨ੍ਹਾਂ ਨੇ ਉਹ ਕਾਗਜ ਦਫ਼ਤਰ ‘ਚ ਰੱਖੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ਬੱਸਾਂ, ਪਿੰਡਾ ਅਤੇ ਸ਼ਹਿਰਾੰ ‘ਚ ਘੁੰਮਦੀ ਹੈ, ਜਿਸ ਵਿੱਚ ਚੋਰੀ ਹੋ ਸਕਦੀ ਹੈ, ਜਿਸ ਕਾਰਨ ਸਾਰੇ ਕਾਗਜ ਦਫਤਰ ‘ਚ ਰੱਖੇ ਹੋਏ ਹਨ। ਜੋ ਅਸੀਂ ਪੁਲਿਸ ਨੂੰ ਦਿਖਾ ਦੇਵਾਂਗੇ।
ਜਾਂਚ ਅਧਿਕਾਰੀ ਨੇ ਦੱਸਿਆ ਕਿ, ਸਾਡੀ ਕਾਰਵਾਈ ਜਾਰੀ ਹੈ। ਹਰੇਕ ਆਉਂਦੇ-ਜਾਉਂਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚਾਲਾਨ ਕੱਟੇ ਜਾ ਰਹੇ ਹਨ। ਜਿਹੜੀਆਂ ਬਿਨਾਂ ਲਾਇਸੈਂਸ ਤੋਂ ਬੱਸਾਂ ਚਲਾਇਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਜਬਤ ਕਰ ਲਿਆ ਗਿਆ ਹੈ, ਜਦੋਂ ਤੱਕ ਬੱਸਾਂ ਦੇ ਕਾਗਜ ਨਹੀਂ ਦਿਖਾਏ ਜਾਂਦੇ ਉਦੋਂ ਤੱਕ ਇਹ ਬੱਸਾਂ ਪੁਲਿਸ ਹਿਰਾਸਤ ‘ਚ ਹੀ ਰਹਿਣ ਵਾਲੀ ਹੈ। ਨਾਲ ਹੀ ਕਿਹਾ ਕਿ, ਬੱਸਾਂ ‘ਚ ਸੀਸੀਟੀਵੀ ਕੈਮਰੇ ਨਹੀਂ ਹਨ, ਫਸਟਏਡ ਕਿੱਟ ਨਹੀਂ ਹੈ, ਜਿਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾਂ ਇਹ ਹੋਵੇਗਾ ਕਿ, ਇਸ ਦੁਖਦਾਈ ਹਾਦਸੇ ਤੋਂ ਬਾਅਦ ਕਿ, ਪ੍ਰਸ਼ਾਸਨ ਸੁਰਖਿਆਂ ‘ਚ ਰਹਿਣ ਲਈ ਕੁਝ ਦਿਨਾਂ ਤੱਕ ਇਹ ਕਾਰਵਾਈ ਕਰ ਰਿਹਾ ਹੈ ਜਾਂ ਇਸ ਨੂੰ ਆਪਣੀ ਜਿੰਮੇਵਾਰੀ ਸਮਝ ਅੱਗੇ ਵੀ ਜਾਰੀ ਰੱਖਿਆ ਜਾਵੇਗਾ।
https://www.facebook.com/LivingIndiaNewschannel/videos/131110584843548/





