ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਮੋਗਾ ਵਿਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾ ਦੇ ਕਤਲ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦਰਅਸਲ ਇਕ ਪੁਲਿਸ ਮੁਲਾਜ਼ਮ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਹੀ ਸਹੁਰੇ ਘਰ ਦੇ ਚਾਰ ਮੈਂਬਰਾਂ ਨੂੰ ਗੋਲੀਆ ਨਾਲ ਭੁੰਨ ਦਿੱਤਾ ਅਤੇ ਫਿਰ ਥਾਣੇ ਜਾ ਕੇ ਆਤਮ-ਸਮਰਪਣ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਜਿਲ੍ਹਾ ਮੋਗਾ ਦੇ ਅਧੀਨ ਪੈਦੇ ਪਿੰਡ ਸੈਦਪੁਰ ਦੀ ਹੈ। ਜਿੱਥੇ ਕੁਲਵਿੰਦਰ ਸਿੰਘ ਨਾਮ ਦੇ ਹੌਲਦਾਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਸੂਰ ਦੇ ਫਾਰਮ ਨੂੰ ਲੈ ਪੈਸਿਆਂ ਦੇ ਲੈਣ-ਦੇਣ ਵਿਚ ਝਗੜਾ ਚੱਲ ਰਿਹਾ ਸੀ ਅਤੇ ਇਸੇ ਨੂੰ ਲੈ ਕੇ ਮੁਲਜ਼ਮ ਪੁਲਿਸ ਵਾਲੇ ਨੇ ਆਪਣੀ ਘਰਵਾਲੀ, ਸੱਸ, ਸਾਲੇ ਅਤੇ ਸਾਲੇਹਾਰ ਉੱਤੇ ਆਪਣੇ ਸਰਕਾਰੀ ਹਥਿਆਰ ਏਕੇ-47 ਨਾਲ ਗੋਲੀਆਂ ਦੀ ਬੋਛਾਰ ਕਰ ਦਿੱਤੀ ਜਿਸ ਕਰਕੇ ਇਨ੍ਹਾਂ ਚਾਰੇ ਪਰਿਵਾਰਕ ਮੈਂਬਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਆਰੋਪੀ ਕੁਲਵਿੰਦਰ ਆਪਣੇ ਸਹੁਰੇ ਪਰਿਵਾਰ ਨਾਲ ਅਕਸਰ ਹੀ ਝਗੜਾ ਕਰਦਾ ਸੀ ਇਸ ਨੂੰ ਲੈ ਕੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ। ਸਾਲ 2014 ਵਿਚ ਵੀ ਆਰੋਪੀ ਪੁਲਿਸ ਵਾਲੇ ਨੇ ਆਪਣੇ ਸਰਕਾਰੀ ਹਥਿਆਰ ਨਾਲ ਫਾਇਰ ਕਰ ਦਿੱਤੇ ਸਨ ਜਿਸ ਨੂੰ ਲੈ ਕੇ ਆਰੋਪੀ ਕੁਲਵਿੰਦਰ ਉੱਤੇ ਕੇਸ ਵੀ ਦਰਜ ਹੋਇਆ ਸੀ। ਉੱਧਰ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਨੇ ਘਟਨਾ ਨੂੰ ਅੰਜ਼ਾਮ ਦੇ ਕੇ ਧਰਮਕੋਟ ਥਾਣੇ ਵਿਚ ਸੈਰਂਡਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਕੋ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਹੋ ਜਾਣ ਨਾਲ ਇਲਾਕੇ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ ਖੈਰ ਵੇਖਣਾ ਹੋਵੇਗਾ ਕਿ ਪੁਲਿਸ ਆਰੋਪੀ ਮੁਲਾਜ਼ਮ ਉੱਤੇ ਕੀ ਕਾਰਵਾਈ ਕਰਦੀ ਹੈ।

