ਸੁਪਰੀਮ ਕੋਰਟ ਦੇ ਜੱਜ ਨੇ ਹਿੰਦੂ ਰਾਸ਼ਟਰ ਦੀ ਥਿਊਰੀ ਨੂੰ ਸਿਰੇ ਤੋਂ ਨਿਕਾਰਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੁਪਰੀਮ ਕੋਰਟ ਦੇ ਸੀਨੀਅਰ ਜੱਜ ਡੀਵੀ ਆਈ ਚੰਦਰਚੂੜ ਨੇ ਹਿੰਦੂ ਰਾਸ਼ਟਰ ਅਤੇ ਮੁਸਲਿਮ ਰਾਸ਼ਟਰ ਦੀ ਥਿਊਰੀ ਨੂੰ ਸਿਰੇ ਤੋਂ ਖਾਰਜ਼ ਕਰਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੁਪਰੀਮ ਕੋਰਟ ਦੇ ਸੀਨੀਅਰ ਜੱਜ ਡੀਵੀ ਆਈ ਚੰਦਰਚੂੜ ਨੇ ਹਿੰਦੂ ਰਾਸ਼ਟਰ ਅਤੇ ਮੁਸਲਿਮ ਰਾਸ਼ਟਰ ਦੀ ਥਿਊਰੀ ਨੂੰ ਸਿਰੇ ਤੋਂ ਖਾਰਜ਼ ਕਰਦੇ ਹੋਏ ਕਿਹਾ ਹੈ ਕਿ ਭਾਰਤ ਦਾ ਸੰਵਿਧਾਨ ਬਨਾਉਣ ਵਾਲਿਆਂ ਨੇ ਰਿਪਬਲੀਕ ਆਫ ਇੰਡੀਆ ਦੀ ਬੁਨਿਆਦ ਰੱਖੀ ਸੀ।

ਦਰਅਸਲ ਜੱਜ ਚੰਦਰਤੂੜ 15ਵੇੰ ਜਸਟਿਸ ਪੀੜੀ ਦੇਸਾਈ ਮੈਮੋਰੀਅਲ ਲੈਕਚਰ ਵਿਚ ‘ਦਾ ਹਿਊਜ਼ ਡੈਟ ਮੇਕ ਇਂਡੀਆ’ ਬਹੁਲਤਾ ਤੋਂ ਬਹੁਵਾਦ ਤੱਕ ਵਿਸ਼ੇ ਉੱਤੇ ਆਪਣੀ ਗੱਲ ਰੱਖਣ ਲਈ ਗੁਜਰਾਤ ਦੇ ਅਹਿਮਦਾਬਾਦ ਆਏ ਹੋਏ ਸਨ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਲਿਖਣ ਵਾਲਿਆਂ ਨੇ ਰਿਪਬਲੀਕਨ ਆਫ ਇਂਡੀਆਂ ਨੂੰ ਹੀ ਮਾਨਤਾ ਦਿੱਤੀ ਹੈ ਅਤੇ ਹਿੰਦੂ ਇੰਡੀਆ ‘ਤੇ ਮੁਸਲਿਮ ਇੰਡੀਆ ਦੀ ਥਿਊਰੀ ਨੂੰ ਸਿਰੇ ਤੋਂ ਨਿਕਾਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਬਹੁਲਵਾਦ ਦੀ ਕਲਪਨਾ ਕਰਦਾ ਹੈ ਅਤੇ ਕੋਈ ਸੰਸਥਾ ਜਾਂ ਵਿਅਕਤੀ ਭਾਰਤ ਦੇ ਵਿਚਾਰ ਉੱਤੇ ਏਕਾਅਧਿਕਾਰ ਦਾ ਦਾਅਵਾ ਨਹੀਂ ਕਰ ਸਕਦੀ ਹੈ।

ਭਾਸ਼ਣ ਦੌਰਾਨ ਜਸਟਿਸ ਚੰਦਰਚੂੜ ਨੇ ਅਸਹਿਮਤੀ ਨੂੰ ਲੋਕਤੰਤਰ ਦੀ ਸੁਰੱਖਿਅਤ ਕੰਧ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਕਿਸੇ ਮੁੱਦੇ ਉੱਤੇ ਅਸਹਿਮਤੀ ਨੂੰ ਰਾਸ਼ਟਰ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਦੱਸ ਦੇਣਾ ਸੰਵਿਧਾਨਕ ਮੂਲਾਂ ਅਤੇ ਲੋਕਤੰਤਰ ਨੂੰ ਵਧਾਉਣ ਦੇ ਪ੍ਰਤੀ ਦੇਸ਼ ਦੇ ਵੱਚਨਬੱਧਤਾ ਦੇ ਅਸਲ ਵਿਚਾਰ ਨੂੰ ਠੇਸ ਪਹੁੰਚਾਉਂਦਾ ਹੈ। ਮਤਭੇਦ ਜਾਂ ਅਸਹਿਮਤੀ ਹੋਣਾ ਲੋਕਤੰਤਰ ਦਾ ਮੂਲ ਤੱਤ ਹੈ ਇਸ ਨਾਲ ਕਿਸੇ ਵੀ ਮੁੱਦੇ ਉੱਤੇ ਲੋਕਾਂ ਦੀ ਭਾਵਨਾਵਾਂ ਸਾਹਮਣੇ ਆਉਂਦੀਆਂ ਹਨ। ਜਦੋਂ ਕਿਸੇ ਮੁੱਦੇ ਉੱਤੇ ਵਿਰੋਧ ਪ੍ਰਦਰਸ਼ਨ ਲੋਕਤੰਤਰ ਦੇ ਵਿਰੁੱਧ ਅਤੇ ਰਾਸ਼ਟਰ ਵਿਰੋਧੀ ਅੰਦੋਲਨ ਵਿਚ ਬਦਲ ਜਾਵੇ ਤਾਂ ਇਹ ਸੰਵਿਧਾਨਕ ਮੂਲਾਂ ਦੇ ਵਿਰੁੱਧ ਮੰਨੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸਹਿਮਤੀ ਅਤੇ ਮੱਤਭੇਦਾਂ ਨੂੰ ਰੋਕਣ ਦੇ ਲਈ ਸਰਕਾਰੀ ਮਸ਼ਨੀਰੀ ਦੀ ਵਰਤੋਂ ਕਾਨੂੰਨ ਵਿਵਸਥਾ ਦੀ ਉਲੱਘਣਾ ਹੈ।

ਦੱਸ ਦਈਏ ਕਿ ਸੀਨੀਅਰ ਜੱਜ ਚੰਦਰਚੂੜ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਪੂਰੇ ਦੇਸ਼ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਕਈ ਰਾਜਨੀਤਿਕ ਧੀਰਾਂ ਨੇ ਦੇਸ਼ ਵਿਰੋਧੀ ਪ੍ਰਦਰਸ਼ਨ ਦੱਸਿਆ ਸੀ।

Leave a Reply

Your email address will not be published. Required fields are marked *