ਟਰੰਪ ਫੇਰੀ ਉੱਤੇ ਗੁਜਰਾਤ ਸਰਕਾਰ ਖਰਚ ਕਰੇਗੀ 100 ਕਰੋੜ ਰੁਪਏ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਉਣ ਵਾਲੀ 24 ਫਰਵਰੀ ਨੂੰ ਭਾਰਤ ਦੇ ਦੋ ਦਿਵਸੀ ਦੌਰ ਉੱਤੇ ਆ ਰਹੇ ਹਨ। ਡੋਨਾਲਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਉਣ ਵਾਲੀ 24 ਫਰਵਰੀ ਨੂੰ ਭਾਰਤ ਦੇ ਦੋ ਦਿਵਸੀ ਦੌਰ ਉੱਤੇ ਆ ਰਹੇ ਹਨ। ਡੋਨਾਲਡ ਟਰੰਪ ਰਾਸ਼ਟਰਪਤੀ ਬਨਣ ਤੋਂ ਬਾਅਦ ਪਹਿਲੀ ਵਾਰ ਅਧਿਕਾਰਕ ਤੌਰ ਉੱਤੇ ਭਾਰਤ ਦੀ ਯਾਤਰਾ ਕਰਨ ਵਾਲੇ ਹਨ ਜਿਸ ਨੂੰ ਲੈ ਭਾਰਤ ਸਰਕਾਰ ਵੀ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰਨ ਵਿਚ ਲੱਗੀ ਹੋਈ ਹੈ ਪਰ ਤਿਆਰੀਆਂ ਕਰਨ ਵਿਚ ਭਾਰਤ ਸਰਕਾਰ ਤੋਂ ਜਿਆਦਾ ਗਤੀ ਗੁਜਰਾਤ ਸਰਕਾਰ ਦੁਆਰਾ ਦਿਖਾਈ ਜਾ ਰਹੀ ਹੈ ਕਿਉਂਕਿ 24 ਫਰਵਰੀ ਨੂੰ ਟਰੰਪ ਗੁਜਰਾਤ ਵੀ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਗੁਜਰਾਤ ਸਰਕਾਰ ਟਰੰਪ ਦੀ ਮਹਿਮਾਨਬਾਜ਼ੀ ਵਿਚ ਲਗਭਗ 100 ਕਰੋੜ ਰੁਪਏ ਦਾ ਖਰਚਾ ਕਰੇਗੀ। ਇਨ੍ਹਾਂ ਵਿਚ ਸ਼ਹਿਰ ਨੂੰ ਸੁੰਦਰ ਬਨਾਉਣ ਤੋਂ ਲੈ ਕੇ ਸੜਕਾਂ ਦੀ ਮੁਰੱਮਤ ਕਰਨ ਤੱਕ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਸਰਕਾਰ ਨੇ ਕੇਵਲ 14 ਸੜਕਾਂ ਨੂੰ ਠੀਕ ਕਰਨ ਲਈ ਲਗਭਗ 60 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇੰਨਾ ਹੀ ਨਹੀਂ ਬਲਕਿ ਟਰੰਪ ਏਅਰਪੋਰਟ ਤੋਂ ਮੋਟੋਰਾ ਸਟੇਡੀਅਮ ਤੱਕ ਜਿਹੜੀ ਸੜਕ ਰਾਹੀਂ ਜਾਣਗੇ ਉਸ ਉੱਤੇ ਲਗਭਗ 6 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਦੀ ਲੰਬਾਈ ਡੇਢ ਕਿਲੋਮੀਟਰ ਦੱਸੀ ਜਾ ਰਹੀ ਹੈ।

ਗੁਜਰਾਤ ਸਰਕਾਰ ਦੁਆਰਾ ਟਰੰਪ ਦੇ ਸਵਾਗਤ ਲਈ ਕੀਤੀ ਜਾ ਰਹੀ ਤਿਆਰੀ ਕਾਫੀ ਚਰਚਾ ਵਿਚ ਹੈ। ਪਿਛਲੇ ਦਿਨੀਂ ਅਹਿਮਦਾਬਾਦ ਦੀ ਨਗਰ ਨਿਗਮ ਦੁਆਰਾ ਸੜਕ ਦੇ ਨੇੜੇ ਮੌਜੂਦ ਝੂੰਗੀਆ ਝੋਪੜੀਆਂ ਨੂੰ ਟਰੰਪ ਤੋਂ ਛਪਾਉਣ ਲਈ ਉਨ੍ਹਾਂ ਅੱਗੇ ਲੰਬੀ-ਲੰਬੀ ਕੰਧਾਂ ਖੜੀਆ ਕਰ ਦਿੱਤੀਆ ਗਈਆਂ ਹਨ ਜਿਸ ਦਾ ਕਾਫੀ ਵਿਰੋਧ ਵੀ ਹੋਇਆ ਸੀ। ਝੂੰਗੀਆ ਵਿਚ ਰਹਿਣ ਵਾਲੇ ਲੋਕਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਦੀ ਉਨ੍ਹਾਂ ਕਰਕੇ ਕਿਸੇ ਰਾਸ਼ਟਰ ਪ੍ਰਮੁੱਖ ਅੱਗੇ ਇੰਨੀ ਬੇਇਜਤੀ ਹੁੰਦੀ ਹੈ ਤਾਂ ਉਹ ਗਰੀਬੀ ਨੂੰ ਹੀ ਜੜ ਤੋਂ ਖਤਮ ਕਰਨ ਲਈ ਕੋਈ ਕਦਮ ਕਿਉਂ ਨਹੀਂ ਉਠਾਉਂਦੀ ਹੈ।

ਗੁਜਰਾਤ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਅਹਿਮਦਾਬਾਦ ਵਿਚ ‘ਕੇਮ ਛੋ ਟਰੰਪ’ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦਾ ਪ੍ਰੋਗਰਾਮ ਪੀਐਮ ਮੋਦੀ ਦੇ ਅਮਰੀਕੀ ਫੇਰੀ ਦੌਰਾਨ ਕੀਤੇ ਗਏ ‘ਹਾਓਡੀ ਮੋਦੀ’ ਪ੍ਰੋਗਰਾਮ ਦੀ ਤਰਜ ਉੱਤੇ ਹੋਵੇਗਾ ਜਿਸ ਨੂੰ ਲੈ ਕੇ ਅਹਿਮਦਾਬਾਦ ਪ੍ਰਸ਼ਾਸਨ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੌਰਾਨ ਪੀਐਮ ਮੋਦੀ ਨਾਲ ਡਾਂਡੀਆ ਖੇਡਦੇ ਹੋਏ ਨਜ਼ਰ ਆ ਸਕਦੇ ਹਨ।

Leave a Reply

Your email address will not be published. Required fields are marked *