ਫ਼ਿਰੋਜ਼ਪੁਰ ਵਿਚ ਵਾਪਰੀ ਬੇਅਦਬੀ ਦੀ ਘਟਨਾ, ਆਰੋਪੀ ਕਾਬੂ

Living India News/Online Desk: ਫਿਰੋਜ਼ਪੁਰ ਦੇ ਹਲਕਾ ਗੁਰੂਸਹਾਏ ਅਧੀਨ ਪੈਂਦੇ ਪਿੰਡ ਮਹੰਤ ਵਾਲਾ ਤੋਂ ਬੇਅਦਬੀ ਦੀ ਮਦਭਾਗੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਇਕ…

Living India News/Online Desk: ਫਿਰੋਜ਼ਪੁਰ ਦੇ ਹਲਕਾ ਗੁਰੂਸਹਾਏ ਅਧੀਨ ਪੈਂਦੇ ਪਿੰਡ ਮਹੰਤ ਵਾਲਾ ਤੋਂ ਬੇਅਦਬੀ ਦੀ ਮਦਭਾਗੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਇਕ ਗੁਰਦੁਆਰਾ ਸਾਹਿਬ ਵਿਚ ਇਕ ਵਿਅਕਤੀ ਦੁਆਰਾ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਅਤੇ ਪਾਲਕੀ ਸਾਹਿਬ ਨਾਲ ਭੰਨਤੋੜ ਕੀਤੀ ਗਈ ਜਿਸ ਨੂੰ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆ ਨੇ ਕਾਬੂ ਕਰ ਲਿਆ।

ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਤੜਕਸਵੇਰ ਗੁਰਦੁਆਰਾ ਸਾਹਿਬ ਦੇ ਸਪੀਕਰ ਵਿਚੋਂ ਪਿੰਡ ਵਾਸੀਆਂ ਨੂੰ ਅਜੀਬੋ ਗਰੀਬ ਅਵਾਜ਼ਾਂ ਸੁਣਾਈ ਦਿੱਤੀਆਂ ਜਿਸ ਨੂੰ ਸੁਣ ਪਿੰਡ ਵਾਸੀ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਗਏ ਪਰ ਮੇਨ ਗੇਟ ਬੰਦ ਹੋਣ ਕਾਰਨ ਉਹ ਅੰਦਰ ਦਾਖਲ ਨਹੀਂ ਹੋ ਪਾ ਰਹੇ ਸਨ ਜਿਸ ਤੋਂ ਬਾਅਦ ਦਰਵਾਜਾ ਤੋੜ ਕੇ ਉਹ ਗੁਰੁਦਆਰਾ ਸਾਹਿਬ ਦੇ ਅੰਦਰ ਪਹੁੰਚੇ ਪਰ ਜਦੋਂ ਉਨ੍ਹਾਂ ਨੇ ਅੰਦਰਲਾ ਮੰਜ਼ਰ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਦਰਅਸਲ ਉੱਥੇ ਇਕ ਵਿਅਕਤੀ ਨੇ ਪਾਲਕੀ ਸਾਹਿਬ ਨਾਲ ਭੰਨ ਤੋੜ ਕੀਤੀ ਹੋਈ ਸੀ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਹੇਠਾਂ ਰੱਖਿਆ ਹੋਇਆ ਸੀ ਅਤੇ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ। ਇੰਨਾ ਹੀ ਨਹੀਂ ਬਲਕਿ ਹਾਲ ਵਿਚ ਲੱਗੇ ਸੀਸਟੀਵੀ, ਪੱਖੇ, ਏ.ਸੀ, ਘੜੀਆਂ ਆਦਿ ਸਮਾਨ ਦੀ ਵੀ ਭੰਨਤੋੜ ਕੀਤੀ ਗਈ ਸੀ ਪਰ ਮੌਕੇ ਤੇ ਪਹੁੰਚੇ ਪਿੰਡ ਵਾਸੀਆ ਨੇ ਉਸ ਆਰੋਪੀ ਵਿਅਕਤੀ ਨੂੰ ਫੜ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਬਰਾੜ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਪਹੁੰਚ ਗਿਆ ਅਤੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ।

ਐਸਜੀਪੀਸੀ ਮੈਂਬਰ ਅਤੇ ਪਿੰਡ ਵਾਸੀਆਂ ਨੇ ਆਰੋਪੀ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਇਸ ਚੀਜ਼ ਦੀ ਵੀ ਜਾਂਚ ਕੀਤੀ ਜਾਵੇ ਕਿ ਇਸ ਘਿਨੋਣੀ ਘਟਨਾ ਕਰਵਾਉਣ ਪਿੱਛੇ ਕਿਸ ਦਾ ਹੱਥ ਹੈ।

ਦੂਜੇ ਪਾਸੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਐਸ ਪੀ ਅਜੇ ਰਾਜ ਸਿੰਘ ਨੇ ਦੱਸਿਆ ਹੈ ਕਿ ਗਿਰਫਤਾਰ ਕੀਤਾ ਗਿਆ ਆਰੋਪੀ ਜਿਲ੍ਹਾ ਤਰਨ-ਤਾਰਨ ਦੇ ਪਿੰਡ ਕੋਹਾੜ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ ਅਨੁਸਾਰ ਉਹ ਮਾਨਸਿਕ ਰੋਗੀ ਹੈ ਪਰ ਆਰੋਪੀ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *