Living India News/Online Desk: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਸ਼ੁਰੂਆਤੀ ਰੁਝਾਨ ਹੁਣ ਨਤੀਜਿਆਂ ਦੇ ਵਿੱਚ ਬਦਲਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਹੁਣ ਤੱਕ 18 ਸੀਟਾਂ ਉੱਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ ਜਦਕਿ ਉਹ ਬਾਕੀ 45 ਸੀਟਾਂ ਤੋਂ ਅੱਗੇ ਚੱਲ ਰਹੀ ਹੈ ਜਿਸ ਤੋਂ ਬਾਅਦ ਪਾਰਟੀ ਦਫ਼ਤਰ ਵਿਚ ਜਸ਼ਨ ਮਨਾਉਣਾ ਵੀ ਸ਼ੁਰੂ ਹੋ ਗਿਆ ਹੈ। ਉੱਥੇ ਹੀ ਭਾਜਪਾ ਨੇ ਵੀ 2 ਸੀਟਾਂ ਜਿੱਤ ਕੇ ਆਪਣਾ ਖਾਤਾ ਖੋਲਿਆ ਹੋਇਆ ਹੈ ਜਦਕਿ ਉਹ 5 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
ਹੁਣ ਤੱਕ ਕਿਸ ਨੂੰ ਕਿੱਥੋਂ ਮਿਲੀ ਜਿੱਤ
ਓਖਲਾ ਵਿਧਾਨ ਸਭਾ ਸੀਟ ਅਮਾਨਾਤੁਲਾ ਖਾਨ (ਆਪ)
ਤਿਲਕਨਗਰ ਵਿਧਾਨ ਸਭਾ ਸੀਟ ਜਰਨੈਲ ਸਿੰਘ (ਆਪ)
ਤ੍ਰਿਨਗਰ ਵਿਧਾਨ ਸਭਾ ਸੀਟ ਪ੍ਰੀਤੀ ਤੋਮਰ (ਆਪ)
ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਵੰਦਨਾ ਕੁਮਾਰੀ (ਆਪ)
ਸੀਲਮਪੁਰ ਵਿਧਾਨ ਸਭਾ ਸੀਟ ਅਬਦੁੱਲ ਰਹਿਮਾਨ (ਆਪ)
ਦੇਵਲੀ ਵਿਧਾਨ ਸਭਾ ਸੀਟ ਪ੍ਰਕਾਸ਼ ਜਰਵਾਲ (ਆਪ)
ਗ੍ਰੇਟਰ ਕਲਾਸ਼ ਵਿਧਾਨ ਸਭਾ ਸੀਟ ਸੋੇਰਭ ਭਾਰਦਵਾਜ (ਆਪ)
ਰਾਜਿੰਦਰ ਨਗਰ ਵਿਧਾਨ ਸਭਾ ਸੀਟ ਰਾਗਵ ਚੱਡਾ (ਆਪ)
ਵਿਸ਼ਵਾਸ਼ ਨਗਰ ਵਿਧਾਨ ਸਭਾ ਸੀਟ ਓਪੀ ਸ਼ਰਮਾ (ਭਾਜਪਾ)
ਕਾਲਕਾਜੀ ਵਿਧਾਨ ਸਭਾ ਸੀਟ ਆਤੀਸ਼ੀ ਮੋਲਰਾਨਾ (ਆਪ)
ਪਟਪੜਗੰਜ ਵਿਧਾਨ ਸਭਾ ਸੀਟ ਮਨੀਸ਼ ਸਿਸੋਦੀਆ (ਆਪ)
ਮਾਡਲ ਟਾਊਨ ਵਿਧਾਨ ਸਭਾ ਸੀਟ ਅਖਿਲੇਸ਼ ਪਾਠੀ (ਆਪ)
ਗਾਂਧੀ ਨਗਰ ਵਿਧਾਨ ਸਭਾ ਸੀਟ ਅਨਿਲ ਵਾਜਪੇਈ (ਭਾਜਪਾ)
ਨਵੀਂ ਦਿੱਲੀ ਵਿਧਾਨ ਸਭਾ ਸੀਟ ਅਰਵਿੰਦ ਕੇਜਰੀਵਾਲ (ਆਪ)
ਹਰੀਨਗਰ ਵਿਧਾਨ ਸਭਾ ਸੀਟ ਰਾਜਕੁਮਾਰੀ ਢਿੱਲੋ (ਆਪ)
ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਸਮੱਰਥਕਾਂ ਦੇ ਵਿਚ ਪਹੁੰਚੇ ਕੇਜਰੀਵਾਲ
ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਸੀਐਮ ਕੇਜਰੀਵਾਲ ਆਪਣੇ ਸਮੱਰਥਕਾ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਆਪਣੇ ਬੇਟੇ ਉੱਤੇ ਤੀਜੀ ਵਾਰ ਭਰੋਸਾ ਕਰਕੇ ਦਿੱਲੀ ਵਾਲਿਆਂ ਨੇ ਕਮਾਲ ਕਰ ਦਿੱਤਾ ਹੈ। ਇਹ ਹਰ ਉਸ ਪਰਿਵਾਰ ਦੀ ਜਿੱਤ ਹੈ ਜਿਸ ਨੇ ਮੈਨੂੰ ਆਪਣਾ ਬੇਟਾ ਸਮਝ ਕੇ ਸਮੱਰਥਨ ਦਿੱਤਾ। ਦਿੱਲੀ ਦੇ ਲੋਕਾਂ ਨੇ ਨਵੀ ਕਿਸਮ ਦੇ ਕੰਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਮੰਗਲਵਾਰ ਹੈ ਅਤੇ ਹਨੂਮਾਨ ਜੀ ਦਾ ਦਿਨ ਹੈ, ਹਨੂਮਾਨ ਜੀ ਦਾ ਬਹੁਤ-ਬਹੁਤ ਧੰਨਵਾਦ। ਇਹ ਜਿੱਤ ਭਾਰਤ ਮਾਤਾ ਦੀ ਜਿੱਤ ਹੈ। ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ ਵੋਟ ਉਸਨੂੰ ਜੋ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਵੇਗਾ।
ਕੇਜਰੀਵਾਲ ਨੂੰ ਮਿਲਣ ਲੱਗੀਆਂ ਵਧਾਈਆਂ
ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਇਕ ਵਾਰ ਫਿਰ ਤੋਂ ਜਿੱਤ ਪ੍ਰਾਪਤ ਕਰਨ ‘ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਉੱਤੇ ਵਧਾਈਆਂ ਦਿੱਤੀਆਂ ਹਨ।
ਕਾਂਗਰਸ ਫਿਰ ਰਹਿ ਸਕਦੀ ਹੈ ਫਾਂਡੀ
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰ੍ਹਾ ਇਸ ਵਾਰ ਵੀ ਕਾਂਗਰਸ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਪਾਈ ਹੈ। ਪਾਰਟੀ ਦਾ ਚੋਣਾਂ ਵਿਚ ਮਾੜਾ ਪ੍ਰਦਰਸ਼ਨ ਇਸ ਵਾਰ ਵੀ ਜਾਰੀ ਹੈ। ਕਾਂਗਰਸ ਨੇ ਹੁਣ ਤੱਕ ਇਕ ਵੀ ਸੀਟ ਨਹੀਂ ਜਿੱਤੀ ਹੈ ਜਦਕਿ 2013 ਤੋਂ ਪਹਿਲਾਂ ਉਹ ਦਿੱਲੀ ਦੀ ਸੱਤਾ ‘ਤੇ ਲਗਾਤਾਰ 15 ਸਾਲ ਕਾਬਜ਼ ਰਹੀ ਸੀ।
ਕਪਿਲ ਮਿਸ਼ਰਾ ਨੂੰ ਵੇਖਣਾ ਪਿਆ ਹਾਰ ਦਾ ਮੂੰਹ
ਆਪਣੇ ਵਿਵਾਦਤ ਟਵੀਟਾਂ ਕਾਰਨ ਸੁਰਖੀਆਂ ਬਟੋਰਨ ਵਾਲੇ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਹਾਰ ਚੁੱਕੇ ਹਨ। ਉਨ੍ਹਾਂ ਨੂੰ ਆਪ ਦੇ ਉਮੀਦਵਾਰ ਅਖਿਲੇਸ਼ ਪਾਠੀ ਤਿ੍ਰਪਾਠੀ ਨੇ ਹਰਾਇਆ ਹੈ।
ਮਨੀਸ਼ ਸਿਸੋਦੀਆ ਨੇ ਜਿੱਤ ਕੀਤੀ ਪ੍ਰਾਪਤ
ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਪਟਪੜਗੰਜ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰ ਲਈ ਹੈ ਜੋ ਕਿ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ ਮਨੀਸ਼ ਸਿਸੋਦੀਆ ਸਵੇਰ ਤੋਂ ਹੀ ਸ਼ੁਰੂਆਤੀ ਰੁਝਾਨਾਂ ਦੇ ਵਿਚ ਲਗਾਤਾਰ ਪਿਛੜ ਰਹੇ ਸਨ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ ਜਿੱਤ ਮਹੱਤਵਪੂਰਨ ਹੈ। ਭਾਜਪਾ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ। ਉਨ੍ਹਾਂ ਨੇ ਹਿੰਦੂ ਮੁਸਲਮਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਪਟਪੜਗੰਜ ਦੇ ਵੋਟਰ ਵੰਡੇ ਨਹੀਂ ਹਨ।
ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਹਾਰ ਦੀ ਕੰਗਾਰ ‘ਤੇ
ਕਾਂਗਰਸ ਦੀ ਟਿਕਟ ਰਾਹੀਂ ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਅਲਕਾ ਲਾਂਬਾ ਵੀ ਹਾਰ ਦੀ ਕੰਗਾਰ ਉੱਤੇ ਹੈ। ਉਨ੍ਹਾਂ ਕਿਹਾ ਹੈ ਕਿ ”ਮੈ ਨਤੀਜਿਆਂ ਨੂੰ ਸਵੀਕਾਰ ਕਰਦੀ ਹਾਂ ਪਰ ਹਾਰ ਨਹੀਂ। ਹਿੰਦੂ-ਮੁਸਲਿਮ ਵੋਟਾਂ ਦਾ ਧਰੂਵੀਕਰਨ ਹੋਇਆ ਹੈ ਅਤੇ ਕਾਂਗਰਸ ਨੂੰ ਹੁਣ ਨਵੇਂ ਚਹਿਰਿਆਂ ਨਾਲ ਤਿਆਰ ਹੋਣਾ ਹੋਵੇਗਾ”।
ਨਹੀਂ ਚੱਲਿਆ ਬੱਗਾ ਦਾ ਜਾਦੂ, ਆਪ ਉਮੀਦਵਾਰ ਨੇ ਮਾਰੀ ਬਾਜ਼ੀ
ਭਾਜਪਾ ਦੀ ਟਿਕਟ ਤੋਂ ਹਰੀਨਗਰ ਵਿਧਾਨ ਸਭਾ ਸੀਟ ਉੱਤੇ ਚੋਣ ਲੜ ਰਹੇ ਤੇਜਿੰਦਰਪਾਲ ਬੱਗਾ ਨੂੰ ਆਪ ਦੀ ਉਮੀਦਵਾਰ ਰਾਜਕੁਮਾਰੀ ਢਿੱਲੋਂ ਨੇ ਹਰਾ ਦਿੱਤਾ ਹੈ। ਰਾਜਕੁਮਾਰੀ ਢਿੱਲੋ ਨੇ ਇਹ ਜਿੱਤ 20 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਪ੍ਰਾਪਤ ਕੀਤੀ ਹੈ।
ਭਾਜਪਾ ਦੇ MP ਪ੍ਰਵੇਸ਼ ਵਰਮਾ ਨੇ ਸਵੀਕਾਰ ਕੀਤੀ ਹਾਰ
ਸ਼ਾਹੀਨ ਬਾਗ ਉੱਤੇ ਲਗਾਤਾਰ ਬਿਆਬਾਜ਼ੀ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਵੀ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਨਤੀਜਿਆਂ ਉੱਤੇ ਗੌਰ ਕਰਾਂਗੇ ਨਾਲ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਗਈ ਸਕੀਮਾ ਉੱਤੇ ਤੰਜ ਕਸਦਿਆ ਕਿਹਾ ਹੈ ਕਿ ਦਿੱਲੀ ਵਾਲੇ ਫ੍ਰੀ ਦੇ ਪ੍ਰਭਾਵ ਵਿਚ ਬਹਿ ਗਏ ਹਨ। ਅਸੀ 5 ਸਾਲ ਦਿੱਲੀ ਦੀ ਜਨਤਾ ਦੇ ਮੁੱਦਿਆਂ ਨੂੰ ਵਿਰੋਧੀਆਂ ਦੇ ਰੂਪ ਵਿਚ ਉਠਾਉਂਦੇ ਰਹਾਂਗੇ।
ਆਪ ਦੇ ਰਾਜਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ”ਦਿੱਲੀ ਦੇ 2 ਕਰੋੜ ਲੋਕਾਂ ਦੇ ਪਰਿਵਾਰ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੇ ਬੇਟੇ ਅਰਵਿੰਦ ਕੇਜਰੀਵਾਲ ਅੱਤਵਾਦੀ ਨਹੀਂ ਕੱਟੜ ਦੇਸ਼ ਭਗਤ ਹੈ। ਉਨ੍ਹਾਂ ਨੇ ਅੱਗੇ ਦਿੱਲੀ ਦੀ ਜਨਤਾ ਨੂੰ ਪ੍ਰਚੰਡ ਬਹੁਮਤ ਦੇਣ ਦੇ ਲਈ ਧੰਨਵਾਦ ਕੀਤਾ ਹੈ”।
ਉੱਥੇ ਹੀ ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸੰਸਦ ਮੈਂਬਰ ਨੇ ਆਪਣੀ ਪਾਰਟੀ ਦੀ ਹਾਰ ਨੂੰ ਸਵਿਕਾਰਦੇ ਹੋਏ ਕਿਹਾ ਹੈ ਕਿ ”ਅਸੀ ਨਤੀਜੇ ਸਵੀਕਾਰ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਨੂੰ ਜਨਤਾ ਨੂੰ ਵਧਾਈ ਦਿੰਦੇ ਹਾਂ। ਅਸੀ ਆਪਣੇ ਵੱਲੋਂ ਬੈਸਟ ਦਿੱਤਾ, ਲੱਗਦਾ ਹੈ ਕਿ ਅਸੀ ਦਿੱਲੀ ਦੀ ਜਨਤਾ ਨੂੰ ਸਮਝਾ ਨਹੀਂ ਪਾਏ ਮੈਨੂੰ ਉਮੀਦ ਹੈ ਕਿ ਸੀਐਮ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਵਿਕਾਸ ਕਰੇਗੀ”।
