ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਿਨੇਮਾ ਜਗਤ ‘ਚ ਸ਼ੁਕਰਵਾਰ ਦੀ ਖਾਸ ਹੀ ਅਹਿਮੀਅਤ ਹੁੰਦੀ ਹੈ। ਖਾਸਕਰ ਇਸ ਕਰਕੇ ਕਿਉਂਕਿ ਇਸ ਦਿਨ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਹੈ। ਇਸ 7 ਫਰਵਰੀ ਨੂੰ ਵੀ ਭਾਰਤੀ ਸਿਨੇਮੇ ਬਾਲੀਵੁੱਡ ‘ਚ 5 ਫਿਲਮਾਂ ਵੱਡੇ ਪਰਦੇ ਦਾ ਸ਼ਿੰਗਾਰ ਬਣੀਆਂ ਹਨ। ਇਨ੍ਹਾਂ ਫਿਲਮਾਂ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਸਿਖਰਲੇ ਪੱਧਰ ‘ਤੇ ਬਣਿਆ ਹੋਇਆ ਹੈ।
ਕਿਹੜੀਆਂ ਨੇ ਇਹ 6 ਫਿਲਮਾਂ
1) ਮਲੰਗ
7 ਫਰਵਰੀ ਭਾਵ ਸ਼ੁਕਰਵਾਰ ਨੂੰ ਰਿਲੀਜ਼ ਹੋਈ ਇਨ੍ਹਾਂ ਫਿਲਮਾਂ ਵਿੱਚ ਪਹਿਲਾ ਨੰਬਰ ‘ਮਲੰਗ’ ਫਿਲਮ ਦਾ ਹੈ। ‘ਮਲੰਗ’ ਫਿਲਮ ‘ਚ ਮੁੱਖ ਭੂਮਿਕਾ ‘ਚ ਅਦਾਕਾਰਾ ਦਿਸ਼ਾ ਪਟਾਨੀ ਅਤੇ ਅਦਾਕਾਰ ਆਦਿਤਿਆ ਰਾਉ ਨਜ਼ਰ ਆ ਰਹੇ ਹਨ। ਰੋਮਾਂਸ ਅਤੇ ਐਕਸ਼ਨ ਭਰਪੂਰ ਇਸ ਫਿਲਮ ‘ਚ ਨਾਂਹ ਪੱਖੀ ਕਿਰਦਾਰ ‘ਚ ਮਸ਼ਹੂਰ ਅਭਿਨੇਤਾ ਅਨਿਲ ਕਪੂਰ ਵੀ ਨਜ਼ਰ ਆਏ ਹਨ। ਇਸ ਫਿਲਮ ਦੇ ਨਿਰਦੇਸ਼ਕ ਮੋਹਿਤ ਸੂਰੀ ਹਨ।
2) ਹੈਕਡ
‘ਮਲੰਗ’ ਤੋਂ ਬਾਅਦ ਦੂਜੀ ਵੱਡੀ ਫਿਲਮ ਵਿਕਰਮ ਭੱਟ ਦੁਆਰਾ ਡਾਇਰੈਕਟ ਕੀਤੀ ‘ਹੈਕਡ’ ਮੰਨੀ ਜਾ ਰਹੀ ਹੈ। ‘ਹੈਕਡ’ ਫਿਲਮ ਜ਼ਰੀਏ ਟੀਵੀ ਕਲਾਕਾਰ ਹਿਨਾ ਖਾਨ ਵੱਡੇ ਪਰਦੇ ‘ਤੇ ਆਪਣਾ ਆਗਮਨ ਕਰ ਰਹੀ ਹੈ। ਇਹ ਫਿਲਮ ਹੈਕਿੰਗ ਦੀ ਦੁਨੀਆ ‘ਚ ਹੁੰਦੇ ਟੈਕਨੋਲੋਜੀ ਦੇ ਗਲ਼ਤ ਇਸਤੇਮਾਲ ਨੂੰ ਦਰਸਾਉਂਦੀ ਹੈ। ਥ੍ਰਿਲਰ ਅਤੇ ਡਰਾਮਾ ਭਰਪੂਰ ਇਸ ਫਿਲਮ ਦੇ ਵੱਡੇ ਪਰਦੇ ‘ਤੇ ਦੌੜਣ ਦੇ ਪੂਰੇ ਆਸਾਰ ਹਨ।
3) ਸ਼ਿਕਾਰਾ
ਇਸ ਸ਼ੁਕਰਵਾਰ ਰਿਲੀਜ਼ ਹੋਈ ਤੀਜੀ ਫਿਲਮ ਹੈ ‘ਸ਼ਿਕਾਰਾ’। ‘ਸ਼ਿਕਾਰਾ’ ਫਿਲਮ ‘ਚ ਕਸ਼ਮੀਰੀ ਪੰਡਿਤਾਂ ਦਾ ਦਰਦ ਬਿਆਨ ਕੀਤਾ ਗਿਆ ਹੈ। ਵਿਧੁ ਵਿਨੋਦ ਚੋਪੜਾ ਦੁਆਰਾ ਤਿਆਰ ਕੀਤੀ ਇਹ ਫਿਲਮ ਕਸ਼ਮੀਰ ‘ਚ ਵਾਪਰੀਆ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਇਹ ਫਿਲਮ ਵਿਵਾਦਾਂ ‘ਚ ਵੀ ਰਹਿ ਚੁੱਕੀ ਹੈ।
4) ਤਾਨਾਸ਼ਾਹ
ਇਸ ਤੋਂ ਇਲਾਵਾ ਵੱਡੇ ਪਰਦੇ ‘ਤੇ ਆਉਣ ਵਾਲੀ ਪੰਜਵੀ ਫਿਲਮ ‘ਤਾਨਾਸ਼ਾਹ’ ਹੈ। ‘ਤਾਨਾਸ਼ਾਹ’ ਫਿਲਮ ਵੀ ਸੱਚੀਆਂ ਕਹਾਣੀਆਂ ‘ਤੇ ਆਧਾਰਿਤ ਹੈ ਪਰ ਇਸ ਫਿਲਮ ਦਾ ਇਨ੍ਹਾਂ ਪ੍ਰਚਾਰ ਨਹੀਂ ਹੋਇਆ, ਜਿਸ ਕਾਰਨ ਇਹ ਕਹਿਣਾ ਮੁਸ਼ਕਿਲ ਹੈ ਕਿ, ਇਹ ਫਿਲਮ ‘ਮਲੰਗ’ ਜਾਂ ‘ਹੈਕਡ’ ਵਰਗੀਆਂ ਫਿਲਮਾਂ ਨੂੰ ਟੱਕਰ ਦੇ ਸਕੇਗੀ।
ਪੰਜਾਬੀ ਅਦਾਕਾਰਾ ਮੈਡੀ ਤੱਖੜ ਕਰੇਗੀ ਬਾਲੀਵੁਡ ‘ਚ ਕਮਾਲ
ਇਸ ਸ਼ੁਕਰਵਾਰ ਨੂੰ ਹੀ ਇਕ ਪੰਜਾਬੀ ਅਦਾਕਾਰਾ ਮੈਂਡੀ ਤਖੜ ਦੀ ਫਿਲਮ ਵੀ ਬਾਲੀਵੁੱਡ ਜ਼ਰੀਏ ਵੱਡੇ ਪਰਦੇ ‘ਤੇ ਆ ਰਹੀ ਹੈ। ‘ਏ ਗੇਮ ਕਾਲਡ ਰਿਲੇਸ਼ਨਸ਼ਿਪ’ ਨਾਮੀ ਇਸ ਫਿਲਮ ਨੂੰ ਅਦਾਕਾਰ ਡਾਇਰੈਕਟਰ ਲੇਖਕ ਅਤੇ ਪ੍ਰੋਡਿਊਸਰ ਵਿਵੇਕ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਵਿਵੇਕ ਸ਼ਰਮਾ ਹੀ ਇਸ ਫਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਹਨ। ਇਸ ਫਿਲ਼ਮ ਦਾ ਵੀ ਬਾਕੀ ਫਿਲਮਾਂ ਮੁਕਾਬਲੇ ਬਹੁਤਾ ਪ੍ਰਚਾਰ ਨਹੀ ਹੋਇਆ, ਜਿਸ ਕਾਰਨ ਇਸ ਫਿਲਮ ਦੇ ਵੀ ਬਹੁਤੀ ਕਮਾਈ ਕਰਨ ਦੇ ਆਸਾਰ ਨਹੀਂ ਦਿਸ ਰਹੇ।





