ਜਾਣੋ ਘਰ ਪਰਤਣ ‘ਤੇ ਇੰਡੀਅਨ ਆਈਡਲ ਸੰਨੀ ਹਿੰਦੁਸਤਾਨੀ ਦਾ ਕਿਸ ਤਰ੍ਹਾਂ ਹੋਇਆ ਸੁਆਗਤ!

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿਸਦੇ ਕੰਠ ‘ਚ ਕਰਦੀ ਸਰਸਵਤੀ ਵਾਸ! ਜੀ ਹਾਂਜੀ ਇਹ ਸਧਰਾਂ ਨੇ ਪੰਜਾਬ ਦੇ ਜਿਲ੍ਹਾਂ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ, ਜਿਸਨੇ ਆਪਣੀ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿਸਦੇ ਕੰਠ ‘ਚ ਕਰਦੀ ਸਰਸਵਤੀ ਵਾਸ! ਜੀ ਹਾਂਜੀ ਇਹ ਸਧਰਾਂ ਨੇ ਪੰਜਾਬ ਦੇ ਜਿਲ੍ਹਾਂ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ, ਜਿਸਨੇ ਆਪਣੀ ਆਵਾਜ਼ ਦੇ ਦਮ ‘ਤੇ ਇੱਕ ਵੱਖਰੀ ਪਛਾਣ ਬਣਾਈ ਹੈ। ਪੰਜਾਬ ਅੱਜ ਸਨੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਬਹੁਤ ਹੀ ਗਰੀਬ ਪਰਿਵਾਰ ਦਾ  ਸਨੀ ਅੱਜ ਸਫਲਤਾ ਦੀ ਬੁਲੰਦੀ ਦੇ ਬਹੁਤ ਨੇੜੇ ਹੈ। ਦੱਸ ਦਈਏ ਸੰਨੀ ਇੰਡੀਅਨ ਆਈਡਲ ਦੇ ਟੌਪ 6 ‘ਚ ਆਪਣੀ ਜਗ੍ਹਾਂ ਬਣਾ ਚੁੱਕੇ ਹਨ।  

Image result for sunny hindustani

ਜਦੋਂ ਹੋਵੇ ਹੁਨਰ ਪਾਸ ਤਾਂ ਸਮੁੰਦਰ ਵੀ ਪਾਣੀ ਭਰਦਾ ਹੈ, ਮਿਹਨਤ ਤੇ ਹੁਨਰ ਦਾ ਫਲ  ਇੱਕ ਦਿਨ ਜਰੂਰ ਮਿਲਦਾ ਹੈ!  

ਆਪਣੇ ਆਵਾਜ਼ ਦੇ ਹੁਨਰ ‘ਤੇ ਅੱਜ ਸਨੀ ਲੋਕਾਂ ਦੇ ਦਿਲਾਂ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕੇ ਹਨ। ‘ਮੈਂ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਮੈਂ ਇਸ ਪਲੇਟਫਾਰਮ ‘ਤੇ ਪਹੁੰਚ ਸਕਾਂਗਾ। ਮੈਂਨੂੰ ਤਾਂ ਅੱਜ ਵੀ ਇਹ ਇਕ ਸੁਪਨਾ ਜਾਪਦਾ ਹੈ। ਇਹ ਸਭ ਮੇਰੀ ਮਾਂ ਦੀ ਦੁਆਵਾਂ ਨਾਲ ਹੋਇਆ ਹੈ, ਜੇ ਉਹ ਮੈਨੂੰ ਔਡੀਸ਼ਨ ਲਈ ਨਾ ਭੇਜਦੀ ਤਾਂ ਮੈ  ਕਦੇ ਵੀ ਇਸ ਮੰਜਿਲ ‘ਤੇ ਨਹੀਂ ਪਹੁੰਚਣਾ ਸੀ। ਇਹ ਕਹਿਣਾ ਹੈ ਸਨੀ ਹਿੰਦੁਸਤਾਨੀ ਦਾ ਜਿਸਨੇ ਬੂਟ ਪੋਲਿਸ਼ ਕਰਦੇ ਹੋਏ ਆਪਣੀ ਕਿਸਮਤ ਵੀ ਚਮਕਾਈ ਹੈ।  

Image result for sunny hindustani

7 ਮਹੀਨਿਆਂ ਬਾਅਦ  ਪਰਤੇ ਘਰ

7 ਮਹੀਨਿਆਂ ਬਾਅਦ ਇੰਡੀਅਨ ਆਈਡਲ  ਦੇ ਮੰਚ ਤੋਂ ਆਪਣੇ ਜੱਦੀ ਘਰ  ਬਠਿੰਡਾ ਪਹੁੰਚੇ ਸਨੀ ਹਿੰਦੁਸਤਾਨੀ ਦਾ ਲੋਕਾਂ ਨੇ ਫੁੱਲਾਂ ਅਤੇ ਢੋਲ-ਨਗਾਰੇ ਵਜਾ ਸ਼ਾਨਦਾਰ ਸੁਆਗਤ ਕੀਤਾ। ਸਨੀ ਦੇ ਸੈਕੜੇ ਫੈਨ ਨੇ ਰੋਡ ਸ਼ੋ ਕੱਢਿਆ। ਬਠਿੰਡਾਵਾਸੀਆਂ ਦੇ ਕੀਤੇ ਸੁਆਗਤ ਦਾ ਦਿਲੋਂ ਧੰਨਵਾਦ ਕਰਦੇ  ਸਨੀ ਮਿਤੱਲ ਨੇ ਸ਼ਾਨਦਾਰ ਗੀਤ ਗਾ ਲੋਕਾਂ ਦਾ ਦਿਲ ਜਿੱਤ ਲਿਆ।

इंडियन आइडल-11 के 6 फाइनलिस्ट में शामिल सन्नी हिंदुस्तानी मीडिया को अपने अनुभव बताते हुए।

ਨੁਸਰਤ ਫਤੇਹ ਅਲੀ ਖਾਨ ਨੂੰ ਮੰਨਿਆ ਗੁਰੂ

ਸਨੀ 14 ਸਾਲ ਦੇ ਸੀ, ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਪਰਛਾਵਾਂ ਉੱਡ ਗਿਆ। ਘਰ ਦੇ ਇੰਨੇ ਮਾੜੇ ਹਾਲਾਤ ਸਨ ਕਿ, ਰੋਟੀ ਦਾ ਖਾਣਾ ਵੀ ਮੁਸ਼ਿਕਲ ਸੀ, ਅਜਿਹੇ ‘ਚ ਗਾਇਕੀ ਦੀ ਸਿਖਲਾਈ ਸਿੱਖਣਾਂ ‘ਤੇ ਬਹੁਤ ਮੁਸ਼ਿਕਲ ਸੀ ਪਰ ਸਨੀ ਨੇ ਹਾਰ ਨਾ ਮੰਨਦੇ ਹੋਏ ਯੂ-ਟਿਉਬ ਤੋਂ ਨੁਸਰਤ ਫਤਿਹ ਅਲੀ ਖਾਨ ਨੂੰ ਸੁਣ ਕੇ ਗਾਇਕੀ ਬਾਰੇ ਜਾਣਿਆ। ਸਨੀ ਨੁਸਰਤ ਫਤੇਹ ਅਲੀ ਖਾਨ ਨੂੰ ਆਪਣਾ ਗੁਰੂ ਮੰਨਦੇ ਹਨ। ਸਨੀ ਨੇ ਦੱਸਿਆ ਕਿ, ਉਸ ਕੋਲ ਔਡੀਸ਼ਨ ਦੇਣ ਜਾਣ ਲਈ ਕਿਰਾਏ ਦੇ ਵੀ ਪੈਸੇ ਨਹੀਂ ਸਨ। ਦੋਸਤ ਨੇ ਪੈਸੇ ਦੇ ਉਸ ਨੂੰ ਔਡੀਸ਼ਨ ਦੇਣ ਲਈ ਭੇਜਿਆ ਸੀ। ਇੰਡੀਅਨ ਆਈਡਲ 11 ‘ਚ ਵੀ ਦੋਸਤ ਨੇ ਔਡੀਸ਼ਨ ਦੇਣ ਲਈ ਪ੍ਰੇਰਿਆ ਸੀ। ਆਪਣੀ ਇਸ ਸਫਲਤਾ ਦਾ ਸਿਹਰਾ ਸਨੀ ਆਪਣੇ ਦੋਸਤ ਤੇ ਮਾਂ ਨੂੰ ਦਿੰਦੇ ਹਨ।

Image result for sunny hindustani and nusrat Fateh Ali khan

ਨੇਹਾ ਕੱਕੜ ਦੀ ਮਦਦ ਨਾਲ ਕਰਜ਼ਾ ਮੋੜਿਆ

ਜੁੱਤੇ ਪਾਲਿਸ਼ ਤੋਂ ਲੈ ਕੇ ਇੰਡੀਅਨ ਆਈਡਲ ਦੇ ਪੜਾਅ ਤੱਕ ਦਾ ਸਫਰ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਹਾਲਾਂਕਿ, ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸਨੀ ਦੀ ਕੁਝ ਮਾਲੀ ਸਹਾਇਤਾ ਕੀਤੀ ਸੀ। ਇਸ ਦੇ ਨਾਲ ਹੀ ਸਨੀ ਕਹਿੰਦੇ ਹੈ ਕਿ, ਰੱਬ ਚਾਹੁੰਦਾ ਸੀ ਕਿ, ਮੈਂ ਆਪਣੀ ਕਮਾਈ ਨਾਲ ਇਕ ਘਰ ਬਣਾਵਾਂ। ਮੈਂ ਆਪਣੀ ਮਾਂ ਦਾ ਸੁਪਨਾ ਛੇਤੀ ਪੂਰਾ ਕਰਾਂਗਾ। 

Image result for sunny hindustani and Neha Kakkar

ਦੋ ਫਿਲਮਾਂ ‘ਚ ਸੰਨੀ ਦੇ ਗੀਤਾਂ ਦੀ ਗੁੰਜ

ਸਨੀ ਹਿੰਦੁਸਤਾਨੀ ਆਪਣੀ ਸ਼ਾਨਦਾਰ ਆਵਾਜ਼ ਅਤੇ ਸੰਘਰਸ਼ ਬਾਰੇ ਚਰਚਾ ‘ਚ ਹਨ। ਦੱਸ ਦਈਏ ਸਨੀ ਨੇ ਫਿਲਮ ‘ਪੰਗਾ’ ਦਾ ਇੱਕ ਗਾਣਾ ਵੀ ਗਾਇਆ ਹੈ। ਫਿਲਮ ਵਿੱਚ ਅਭਿਨੇਤਰੀ ਕੰਗਨਾ ਰਣੌਤ ਮੁੱਖ ਭੂਮਿਕਾ ਵਿੱਚ ਹੈ। ਫਿਲਮ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾੜੀ ਨੇ ਕੀਤਾ ਸੀ। ਫਿਲਮ ਦੇ ਸੰਗੀਤ ਨਿਰਦੇਸ਼ਕ ਸ਼ੰਕਰ ਮਹਾਦੇਵਨ ਸਨੀ ਦੀ ਆਵਾਜ਼ ਦੇ ਕਾਇਲ ਹਨ। ਇਸ ਦੇ ਨਾਲ ਹੀ ਸਨੀ ਨੇ ਇਮਰਾਨ ਹਾਸ਼ਮੀ ਦੀ ਫਿਲਮ ‘ਦ ਬਾਡੀ’ ਵਿੱਚ ਰੋਮ-ਰੋਮ ਗੀਤ ਵੀ ਗਾਇਆ ਹੈ। ਸਨੀ ਨੇ ਕਿਹਾ ਕਿ, ਰਿਐਲਿਟੀ ਸ਼ੋਅ ਕਾਰਨ ਉਸ ਨੂੰ ਦੋ ਫਿਲਮਾਂ ਵਿੱਚ ਗਾਉਣ ਦਾ ਮੌਕਾ ਮਿਲਿਆ।     

 

Image result for sunny hindustani

Leave a Reply

Your email address will not be published. Required fields are marked *