ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ- ਕਸ਼ਮੀਰ ਤੋਂ ਇਕ ਪੁਲਿਸ ਟੀਮ ‘ਤੇ ਅੱਤਵਾਦੀ ਹਮਲੇ ਦੀ ਖ਼ਬਰ ਆਈ ਹੈ। ਦੱਸ ਦਈਏ ਟਰੱਕ ‘ਚ ਜਾ ਰਹੇ 3 ਤੋਂ 4 ਅੱਤਵਾਦੀਆਂ ਦੇ ਸਮੂਹ ਨੇ ਸ਼ੁੱਕਰਵਾਰ ਸਵੇਰੇ ਜੰਮੂ-ਸ੍ਰੀਨਗਰ ਰਾਜ ਮਾਰਗ ‘ਤੇ ਨਾਗਰੋਟਾ ਖੇਤਰ ਦੇ ਟੋਲ ਪਲਾਜ਼ਾ ‘ਤੇ ਤਾਇਨਾਤ ਪੁਲਿਸ ਟੀਮ ‘ਤੇ ਹਮਲਾ ਕੀਤਾ ਹੈ। ਇਸ ਤੋਂ ਬਾਅਦ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਅੱਤਵਾਦੀਆਂ ਦੀ ਇਸ ਗੋਲੀਬਾਰੀ ਵਿੱਚ ਇਕ ਸੈਨਿਕ ਜ਼ਖਮੀ ਹੋ ਗਿਆ, ਜਦਕਿ ਤਿੰਨ ਅੱਤਵਾਦੀ ਮਾਰੇ ਗਏ ਹਨ। ਜੰਮੂ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ, ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ।
Jammu-Srinagar National Highway closed after firing in the area. More details awaited. #JammuAndKashmir (deferred visuals) pic.twitter.com/bUrdJoPuv9
— ANI (@ANI) January 31, 2020
ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਕਿਹਾ ਕਿ, ਮੁਕਾਬਲੇ ਦੌਰਾਨ ਸ਼ੁਰੂਆਤ ਵਿੱਚ ਇੱਕ ਅੱਤਵਾਦੀ ਦੀ ਮੌਤ ਹੋ ਗਈ ਅਤੇ ਦੂਜਾ ਅੱਤਵਾਦੀ ਫਰਾਰ ਹੋ ਗਿਆ। ਹੋਰ ਵਧੇਰੇ ਜਾਣਕਾਰੀ ਦਿੰਦਿਆ ਅਧਿਕਾਰੀ ਨੇ ਦੱਸਿਆ ਕਿ, ਪੁਲਿਸ ਨੇ ਸ੍ਰੀਨਗਰ ਜਾ ਰਹੇ ਇੱਕ ਟਰੱਕ ਨੂੰ ਸਵੇਰੇ 5 ਵਜੇ ਦੇ ਕਰੀਬ ਨਾਗਰੋਟਾ ਦੇ ਬਾਨ ਖੇਤਰ ਦੇ ਟੋਲ ਪਲਾਜ਼ਾ ‘ਤੇ ਚੈਕਿੰਗ ਲਈ ਰੋਕਿਆ ਸੀ ਪਰ ਉਸ ‘ਚ ਸਵਾਰ ਲੋਕਾਂ ਨੇ ਅਚਾਮਕ ਫਾਇਰਿੰਗ ਸ਼ੁਰੂ ਕਰ ਦਿੱਤੀ। ਡੀਜੀਪੀ ਨੇ ਦੱਸਿਆ ਕਿ, ਤਿੰਨ ਤੋਂ ਚਾਰ ਅੱਤਵਾਦੀਆਂ ਦਾ ਇਕ ਸਮੂਹ ਸ੍ਰੀਨਗਰ ਜਾ ਰਿਹਾ ਸੀ। ਪੁਲਿਸ ਦੀ ਇੱਕ ਟੀਮ ਨੇ ਉਸਨੂੰ ਟੋਲ ਪਲਾਜ਼ਾ ਤੇ ਰੋਕਿਆ ਸੀ।
J&K Police: Police intercepted a Srinagar bound truck at Bann toll plaza on Jammu-Srinagar highway. Truck bound terrorists fired on police triggering an encounter. One policeman injured, one terrorist killed. (deferred visuals) pic.twitter.com/TYVDWACGi8
— ANI (@ANI) January 31, 2020
ਅਧਿਕਾਰੀਆਂ ਦਾ ਕਹਿਣਾ ਹੈ ਕਿ, ਹੋਰ ਅੱਤਵਾਦੀਆਂ ਨੂੰ ਫੜਨ ਲਈ ਇੱਕ ਵੱਡਾ ਸਰਚ ਅਭਿਆਨ ਜਾਰੀ ਹੈ। ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹਮਲੇ ਤੋਂ ਬਾਅਦ, ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਅਧਿਕਾਰੀਆਂ ਦਾ ਕਹਿਣਾ ਹੈ ਕਿ, ਸਾਵਧਾਨੀ ਦੇ ਤੌਰ ‘ਤੇ ਨਾਗਰੋਟਾ ਦੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
#UPDATE Two explosions heard near Bann toll plaza on Jammu-Srinagar highway where the encounter between terrorists and security forces is underway. One policeman injured, one terrorist killed in the encounter (deferred visuals) pic.twitter.com/I7fwofQphL
— ANI (@ANI) January 31, 2020
ਉਧਮਪੁਰ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਪੀਯੂਸ਼ ਸਿੰਗਲਾ ਨੇ ਕਿਹਾ ਕਿ, ਉਧਮਪੁਰ ਜ਼ੋਨ ਵਿੱਚ ਜੰਮੂ-ਸ੍ਰੀਨਗਰ ਹਾਈਵੇਅ ‘ਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਈ ਮੁਠਭੇੜ ਦੇ ਮੱਦੇਨਜ਼ਰ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
