ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 26 ਜਨਵਰੀ ਨੂੰ ਪਾਕਿਸਤਾਨੀ ਮੂਲ ਦੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੋਂ ਬਾਅਦ ਛਿੜਿਆ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਵਾਦ ‘ਤੇ ਅਦਨਾਨ ਸਾਮੀ ਨੇ ਬਿਆਨ ਦਿੱਤਾ ਹੈ ਕਿ, ਕੁਝ ਰਾਜਨੀਤਿਕ ਪਾਰਟੀ ਦੇ ਨੇਤਾ ਆਪਣੇ ਫਾਇਦੇ ਲਈ ਵਿਵਾਦਾਂ ਵਿਚ ਮੇਰਾ ਨਾਮ ਬੇਲੋੜਾ ਖਿੱਚ ਰਹੇ ਹਨ।
Thank you!🙏💖😊 https://t.co/s8UMHrwrN1
— Adnan Sami (@AdnanSamiLive) January 30, 2020
ਅਦਨਾਨ ਸਾਮੀ ਪਾਕਿਸਤਾਨੀ ਮੂਲ ਦੇ ਇੱਕ ਭਾਰਤੀ ਗਾਇਕ ਹੈ। ਅਦਨਾਨ ਸਾਮੀ ਨੂੰ 2016 ‘ਚ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ। ਅਦਨਾਨ ਸਾਮੀ ਨੇ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਲਈ ਚੁਣੇ ਜਾਣ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਬਾਅਦ ਕੁਝ ਰਾਜਨੀਤਿਕ ਪਾਰਟੀਆਂ ਨੇ ਉਸ ਦੀ ਚੋਣ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਹੈ। ਸਾਮੀ ਨੇ ਕਿਹਾ ਕਿ, ਉਸ ਦੇ ਕਈ ਰਾਜਨੀਤਿਕ ਪਾਰਟੀ ਨੇਤਾਵਾਂ ਨਾਲ ਚੰਗੇ ਸੰਬੰਧ ਹਨ, ਪਰ ਕੁਝ ਨੇਤਾ ਆਪਣੇ ਸਿਆਸੀ ਲਾਭ ਲਈ ਵਿਵਾਦਾਂ ਵਿੱਚ ਉਨ੍ਹਾਂ ਦਾ ਨਾਮ ਖਿੱਚ ਰਹੇ ਹਨ।
ਗਾਇਕ ਅਦਨਾਨ ਸਾਮੀ ਨੇ ਕਿਹਾ ਕਿ, ‘ਜਿਹੜੇ ਆਗੂ ਪਦਮਸ੍ਰੀ ਪ੍ਰਾਪਤ ਕਰਨ ਲਈ ਮੇਰੀ ਨਿੰਦਾ ਕਰ ਰਹੇ ਹਨ, ਉਹ ਬਹੁਤ ਕੋਝੀ ਰਾਜਨੀਤੀ ਕਰ ਰਹੇ ਹਨ। ਉਹ ਰਾਜਨੀਤਿਕ ਏਜੰਡੇ ਤਹਿਤ ਅਜਿਹਾ ਕਰ ਰਹੇ ਹਨ। ਉਨ੍ਹਾਂ ਦਾ ਮੇਰੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਮੈਂ ਰਾਜਨੇਤਾ ਨਹੀਂ ਬਲਕਿ ਇੱਕ ਗਾਇਕ ਹਾਂ।
”ਕੀ ਕਿਹਾ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ?
ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਦੇਣ ‘ਤੇ ਸਵਾਲ ਕੀਤੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, ਕਾਰਗਿਲ ਦੀ ਲੜਾਈ ‘ਚ ਬਹਾਦਰੀ ਨਾਲ ਲੜਨ ਵਾਲੇ ਭਾਰਤੀ ਸੈਨਿਕ ਮੁਹੰਮਦ ਸਾਨਾਉੱਲਾ ਨੂੰ ਐਨਆਰਸੀ ਰਾਹੀਂ ਵਿਦੇਸ਼ੀ ਘੋਸ਼ਿਤ ਕੀਤਾ ਗਿਆ ਅਤੇ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਦੇ ਬੇਟੇ ਨੂੰ ਪਦਮ ਸ਼੍ਰੀ ਦਿੱਤਾ ਗਿਆ। ਕੀ ਇਹ ਨਵਾਂ ਭਾਰਤ ਹੈ? ਸਾਮੀ ਨੇ ਕਿਹਾ ਕਿ, ਇਸ ਵਿਵਾਦ ਵਿੱਚ ਮੇਰੇ ਪਿਤਾ ਨੂੰ ਘਸੀਟਣਾ ਢੁਕਵਾਂ ਨਹੀਂ ਹੈ।
#adnansami पर BJP से ३ प्रश्न
1.पाक के खिलाफ लड़ने वाला भारत का सिपाही घुसपैठिया,और पाक वायुसेना के अफसर के बेटे को सम्मान?
2.#पद्मश्री के लिए समाज में योगदान जरुरी है या सरकार का गुणगान?
3. क्या Padmashri के लिए नया मानदंड है “करो सरकार की चमचागिरी मिलेगा तुमको #Padmashri”? pic.twitter.com/kktjyC5hlr— Jaiveer Shergill (@JaiveerShergill) January 26, 2020
ਅਦਨਾਨ ਸਾਮੀ ਦੇ ਪਿਤਾ ਪਾਕਿਸਤਾਨੀ ਪਾਇਲਟ
46 ਸਾਲਾ ਗਾਇਕ ਅਦਨਾਨ ਸਾਮੀ ਨੇ ਕਿਹਾ, ‘ਮੇਰੇ ਪਿਤਾ ਲੜਾਕੂ ਜਹਾਜ਼ ਦੇ ਪਾਇਲਟ ਸਨ ਅਤੇ ਉਹ ਇੱਕ ਪੇਸ਼ੇਵਰ ਸਿਪਾਹੀ ਸੀ। ਉਨ੍ਹਾਂ ਨੇ ਆਪਣੇ ਦੇਸ਼ ਦੀ ਸੇਵਾ ਕੀਤੀ। ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਇਹੀ ਉਨ੍ਹਾਂ ਦੀ ਜ਼ਿੰਦਗੀ ਸੀ। ਇਸ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ।
.@AdnanSamiLive on #PadmaShri honour: ‘My father did his duty for his country. What is my award got to do with him?’ https://t.co/3XlpvttV9o
— HT Entertainment (@htshowbiz) January 30, 2020
ਐਨਸੀਪੀ ਨੇਤਾ ਐਨਸੀਪੀ ਦੇ ਬੁਲਾਰੇ ਅਤੇ ਮਹਾਰਾਸ਼ਟਰ ਦੇ ਘੱਟ ਗਿਣਤੀ ਭਲਾਈ ਮੰਤਰੀ ਨਵਾਬ ਮਲਿਕ ਨੇ ਕਿਹਾ ਸੀ ਕਿ, ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ‘ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਡੈਮੇਜ ਕੰਟਰੋਲ ਲਈ ਕਿਹਾ ਗਿਆ ਸੀ, ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ।

