ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਲੋਕਾਂ ‘ਚ ਲਾਲਚ ਇਸ ਕਦਰ ਵਧ ਗਿਆ ਹੈ ਕਿ, ਕਿਸੇ ਵੇਲੇ ਲੋਕ ਧਾਰਮਕਿ ਅਸਥਾਨਾ ਵਿੱਚ ਜਾ ਕੇ ਨਤਮਸਤਕ ਹੁੰਦੇ ਸੀ ਅਤੇ ਭਗਵਾਨ ਅੱਗੇ ਸੁੱਖ-ਸ਼ਾਂਤੀ ਲਈ ਅਰਦਾਸਾਂ ਕਰਦੇ ਸੀ। ਅੱਜ ਕਲਯੁੱਗ ਦੇ ਦੌਰ ਵਿੱਚ ਲੋਕ ਮੰਦਿਰਾਂ ਵਿੱਚ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ।
ਕੁਝ ਏਸੇ ਤਰ੍ਹਾਂ ਦਾ ਹੀ ਤਾਜਾ ਮਾਮਲਾ ਨਾਭਾ ਦਾ ਸਾਹਮਣੇ ਆਇਆ, ਜਿੱਥੇ ਸਬ ਤਹਿਸੀਲ ਭਾਦਸੋਂ ਵਿਖੇ, ਪ੍ਰਾਚੀਨ ਹਰਿਹਰ ਮੰਦਿਰ ਵਿੱਚ ਇੱਕ ਅੋਰਤ ਅਤੇ ਇੱਕ ਲੜਕੇ ਵੱਲੋਂ ਭਗਵਾਨ ਹੰਨੂਮਾਨ ਅਤੇ ਗਣੇਸ਼ ਜੀ ਦੀਆਂ ਮੂਰਤੀਆਂ ਤੋਂ ਚਾਂਦੀ ਦੇ ਮੁਕਟ ਚੋਰੀ ਕਰਦੇ ਨਜ਼ਰ ਆਏ ਹਨ। ਇਹ ਸਾਰੀ ਘਟਨਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਪੁਲੀਸ ਸੀਸੀਟੀਵੀ ਫੁਟੇਜ ਦੇ ਅਧਾਰ ਦੇ ਦੋਸੀਆਂ ਨੂੰ ਫੜਣ ਦੇ ਦਾਅਵੇ ਕਰ ਰਹੀ ਹੈ।
ਦੱਸ ਦਈਏ ਇਹ ਚੋਰਾਂ ਦਾ ਦਿਮਾਗ ਇੰਨਾ ਤੇਜ ਹੈ ਕਿ, ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਬਹੁਤ ਹੀ ਹੁਸ਼ੀਆਰੀ ਨਾਲ ਔਰਤ ਕੈਮਰੇ ‘ਤੇ ਕਪੜਾ ਪਾ ਦਿੰਦੀ ਹੈ ਪਰ ਉਸ ਦੀ ਨਜ਼ਰ ਮੰਦਿਰ ‘ਚ ਲੱਗੇ ਹੋਰ ਸੀਸੀਟੀਵੀ ਕੈਮਰੇ ‘ਤੇ ਨਹੀਂ ਗਈ ਅਤੇ ਇਹ ਸਾਰੀ ਵਾਰਦਾਤ ਉਸ ‘ਚ ਕੈਦ ਹੋ ਗਈ।
ਵੀਡੀਓ ‘ਚ ਸਾਫ਼ ਨਜ਼ਰ ਆਇਆ ਹੈ ਕਿ, ਚੋਰਾਂ ਨੇ ਚੋਰੀ ਕਰਨ ਲਈ ਹਰ ਹੀਲਾ ਵਰਤਿਆ, ਜਦੋਂ ਮੁਕਟ ਨਹੀ ਉਤਰਦਾ ਤਾਂ ਉਹ ਬਾਹਰੋ ਤਿੱਖੀ ਚੀਜ਼ ਲਿਆ ਕੇ ਭਗਵਾਨ ਗਣੇਸ਼ ਅਤੇ ਹਨੂੰਮਾਨ ਦੇ ਮੁਕਟ ਨੂੰ ਉਖਾੜ ਕੇ ਗਾਇਬ ਹੋਣ ‘ਚ ਕਾਮਯਾਬ ਹੋ ਜਾਂਦੇ ਹਨ। ਇਸ ਦੌਰਾਨ ਮੰਦਿਰ ਵਿੱਚ ਲੱਗੇ ਸੀਸੀਟੀਵੀ ਵਿੱਚ ਇਹਨਾਂ ਚੋਰਾਂ ਦੀਆਂ ਕਰਤੂਤਾਂ ਕੈਦ ਹੋ ਗਈਆਂ ਹਨ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਘਟਨਾ ਦੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਗੁਪਤਾ ਨੇ ਕਿਹਾ ਕਿ, ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ, ਮੰਦਿਰ ਵਿੱਚ ਆ ਕੇ ਔਰਤ ਅਤੇ ਲੜਕੇ ਵੱਲੋ ਚੋਰੀ ਦੀਆਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਔਰਤ ਨਾਲ ਕਰੀਬ 17 ਸਾਲ ਦਾ ਲੜਕਾ ਵੀ ਹੈ, ਜਿਸ ਲੜਕੇ ਵੱਲੋ ਉੱਚ ਵਿਦਿਆ ਲੈਣੀ ਚਾਹੀਦੀ ਸੀ ਉਹ ਲੜਕਾ ਚੋਰੀ ਕਰ ਰਿਹਾ ਹੈ।



