“ਪੰਜਾਬ ਦੇ ਸ਼ੇਰ” ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਤ-ਸ਼ਤ ਨਮਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਸ਼ੇਰ ਲਾਲਾ ਲਾਜਪਤ ਰਾਏ ਦਾ ਅੱਜ (28 ਜਨਵਰੀ) ਜਨਮਦਿਨ ਹੈ। ਲਾਲਾ ਲਾਜਪਤ ਰਾਏ ਦਾ ਰਾਜਨੀਤਿਕ ਗੁਲਾਮੀ ਦੇ ਨਾਲ-ਨਾਲ ਆਰਥਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਸ਼ੇਰ ਲਾਲਾ ਲਾਜਪਤ ਰਾਏ ਦਾ ਅੱਜ (28 ਜਨਵਰੀ) ਜਨਮਦਿਨ ਹੈ। ਲਾਲਾ ਲਾਜਪਤ ਰਾਏ ਦਾ ਰਾਜਨੀਤਿਕ ਗੁਲਾਮੀ ਦੇ ਨਾਲ-ਨਾਲ ਆਰਥਿਕ ਅਤੇ ਵਿਦਿਅਕ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਵੀ ਦੇਸ਼ ਨੂੰ ਮੁਕਤ ਕਰਾਉਂਣ ਦਾ ਬਹੁਤ ਵੱਡਾ ਹੱਥ ਰਿਹਾ ਹੈ। ਆਜਾਦੀ ਘੁਲਾਟੀਏ ਲਾਲਾ ਜੀ ਨੇ ਪਖੰਡੀਆਂ ਤੋਂ ਨਜਿੱਠਣ ਵਾਲੇ ਆਰੀਆ ਸਮਾਜ ਨੂੰ ਪੰਜਾਬ ਵਿਚ ਪ੍ਰਸਿੱਧ ਬਣਾਇਆ, ਡੀਏਵੀ ਸੰਸਥਾਵਾਂ ਦੀ ਸਥਾਪਨਾ ‘ਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ। ਲਾਲਾ ਲਾਜਪਤ ਰਾਏ ਨੇ ਦੇਸ਼ ਨੂੰ ਪਹਿਲਾ ਸਰਕਾਰੀ ਬੈਂਕ, ਪੰਜਾਬ ਨੈਸ਼ਨਲ ਬੈਂਕ ਦੀ ਉਸਾਰੀ ਕੀਤੀ। ਆਪਣੇ ਨਿਰਭਉ ਸੁਭਾਅ ਅਤੇ ਪੰਜਾਬ ਲਈ ਇੰਨਾ ਕੁਝ ਕਰਨ ਦੀ ਇੱਛਾ ਰੱਖਣ ਵਾਲੇ ਲਾਲ ਜੀ ਨੂੰ ਪੰਜਾਬ ਕੇਸ਼ਰੀ ਅਤੇ “ਪੰਜਾਬ ਦੇ ਸ਼ੇਰ” ਦੇ ਨਾਮ ਤੋਂ ਨਵਾਜਿਆ ਗਿਆ ਅਤੇ ਅੱਜ ਵੀ ਇਸੇ ਨਾਮ ਤੋਂ ਜਾਣੇ ਜਾਂਦੇ ਹਨ।

Image result for Lala Lajpat rai

ਫਿਰੋਜਪੁਰ ‘ਚ ਹੋਇਆ ਸੀ ਲਾਲਾ ਜੀ ਦਾ ਜਨਮ

ਲਾਲਾ ਜੀ  ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਫਿਰੋਜ਼ਪੁਰ (ਮੌਜੂਦਾ ਮੋਗਾ) ਜ਼ਿਲ੍ਹੇ ਦੇ ਢੁੱਡੀਕੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਇੱਕ ਸਾਲ ਵਿੱਚ 1880 ਵਿੱਚ ਕਲਕੱਤਾ ਅਤੇ ਪੰਜਾਬ ਯੂਨੀਵਰਸਿਟੀ ਤੋਂ ਦਾਖਲਾ ਪ੍ਰੀਖਿਆ ਪਾਸ ਕੀਤੀ। 1882 ‘ਚ ਐੱਫਏ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਸਮੇਂ ਦੌਰਾਨ ਆਰੀਆ ਸਮਾਜ ਦੇ ਸੰਪਰਕ ਵਿੱਚ ਆਏ ਤੇ ਇਸਦੇ ਮੈਂਬਰ ਬਣ ਗਏ। 1885 ‘ਚ ਕਾਂਗਰਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਾਂਗਰਸ ‘ਚ ਇਕ ਪ੍ਰਮੁੱਖ ਅਹੁਦਾ ਸੰਭਾਲਣ ਵਾਲੇ ਲਾਜਪਤ ਰਾਏ 1888 ਵਿੱਚ ਪਹਿਲੀ ਵਾਰ ਕਾਂਗਰਸ ਦੇ ਅਲਾਹਾਬਾਦ ਸੈਸ਼ਨ ‘ਚ ਸ਼ਾਮਲ ਹੋਏ, ਜਿਸ ਦੀ ਪ੍ਰਧਾਨਗੀ ਸ੍ਰੀ ਜਾਰਜ ਯੂਲ ਨੇ ਕੀਤੀ। ਉਨ੍ਹਾਂ ਨੇ 1892 ਤੱਕ ਰੋਹਤਕ ਅਤੇ ਹਿਸਾਰ ਵਿੱਚ ਇੱਕ ਸਫਲ ਵਕੀਲ ਦੇ ਤੌਰ ਵਜੋਂ ਵੀ ਕੰਮ ਕੀਤਾ।

Image result for Lala Lajpat rai

ਇਸ ਤੋਂ ਬਾਅਦ ਇਹ ਲਹੌਰ ਚਲੇ ਗਏ ਅਤੇ ਆਰਿਆ ਸਮਾਜ ਦੇ ਹੋਰ ਰਾਜਨੀਤਿਕ ਅੰਦੋਲਨ ਨਾਲ ਜੁੜੇ। 1894 ‘ਚ ਲਾਲਾ ਜੀ ਨੇ ਅੰਗਰੇਜਾਂ ਤੋਂ ਨਜਿੱਠਣ ਲਈ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸ਼ੁਰੂਆਤ ਕੀਤੀ ਤੇ 1905 ‘ਚ ਜਦੋਂ ਅੰਗਰੇਜਾਂ ਨੇ ਬੰਗਾਲ ਦੀ ਵੰਢ ਕੀਤੀ। ਉਦੋਂ ਲਾਲਾ ਜੀ ਨੇ ਸੁਰਿੰਦਰਨਾਥ ਬੈਨਰਜੀ, ਲੋਕਮਨੱਈਆ ਤਿਲਕ ਅਤੇ ਵਿਪਨ ਚੰਦਰ ਪਾਲ ਵਰਗੇ ਅੰਦੋਲਨਕਾਰੀਆਂ ਨਾਲ ਮਿਲ ਕੇ ਕਾਂਗਰਸ ਵਿੱਚ ਗਰਮ ਖਿਆਲੀ ਸੋਚ ਪੈਦਾ ਕੀਤੀ।

ਭਗਤ ਸਿੰਘ ਦੇ ਪ੍ਰੇਰਣਾ ਸਰੋਤ

ਲਾਲਾ ਜੀ ਦੀ ਅਗਵਾਈ ਵਿੱਚ ਅਸਹਿਯੋਗ ਅੰਦੋਲਨ ਪੰਜਾਬ ‘ਚ ਇਕ ਪੂਰੀ ਸਫਲਤਾ ਸੀ, ਜਿਸ ਕਾਰਨ ਲਾਲਾ ਲਾਜਪਤ ਰਾਏ ਨੂੰ ਪੰਜਾਬ ਅਤੇ ਪੰਜਾਬ ਕੇਸਰੀ ਦਾ ਸ਼ੇਰ ਕਿਹਾ ਜਾਣ ਲੱਗਾ। ਪਹਿਲੇ ਵਿਸ਼ਵ ਯੁੱਧ (1914–18) ਦੇ ਦੌਰਾਨ ਲਾਲਾ ਲਾਜਪਤ ਰਾਏ ਇੱਕ ਵਫ਼ਦ ਦੇ ਮੈਂਬਰ ਵਜੋਂ ਇੰਗਲੈਂਡ ਗਏ ਅਤੇ ਦੇਸ਼ ਦੀ ਆਜ਼ਾਦੀ ਲਈ ਸਖ਼ਤ ਲੋਕ ਰਾਏ ਜਗਾ ਦਿੱਤੀ। ਉੱਥੋਂ ਉਹ ਜਾਪਾਨ ਦੇ ਰਸਤੇ ਅਮਰੀਕਾ ਚਲੇ ਗਏ ਅਤੇ ਆਜ਼ਾਦੀ ਨੂੰ ਪਿਆਰ ਕਰਨ ਵਾਲੇ ਅਮਰੀਕੀਆਂ ਨੂੰ ਜ਼ੋਰਦਾਰ ਢੰਗ ਨਾਲ ਭਾਰਤ ਦੀ ਆਜ਼ਾਦੀ ਦਾ ਰਾਹ ਪੇਸ਼ ਕੀਤਾ। ਲਾਲਾ ਲਾਜਪਤ ਰਾਏ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਭਗਤ ਸਿੰਘ, ਉਧਮ ਸਿੰਘ, ਰਾਜਗੁਰੂ, ਸੁਖਦੇਵ, ਆਦਿ ਦੇਸ਼ ਭਗਤਾਂ ਨੇ ਅੰਗਰੇਜਾਂ ਨਾਲ ਲੜਾਈ ਲੜੀ ਸੀ।

Image result for bhagat singh

ਅੰਗਰੇਜ਼ ਵਾਪਸ ਜਾਓ ਦਾ ਦਿੱਤਾ ਨਾਅਰਾ

ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਲਾਲਾ ਜੀ ਨੇ ‘ਅੰਗਰੇਜ ਵਾਪਸ ਜਾਓ’ ਦਾ ਨਾਅਰਾ ਦਿੱਤਾ ਅਤੇ ਕਮਿਸ਼ਨ ਦਾ ਸਖ਼ਤ ਵਿਰੋਧ ਕੀਤਾ। ਜਦੋਂ ਸਾਈਮਨ ਕਮਿਸ਼ਨ 3 ਫਰਵਰੀ 1928 ਨੂੰ ਭਾਰਤ ਆਇਆ, ਤਾਂ ਇਸ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਗੁੱਸੇ ਦੀ ਅੱਗ ਫੈਲ ਗਈ।  30 ਅਕਤੂਬਰ 1928 ਨੂੰ ਲਾਹੌਰ ਵਿੱਚ ਸਾਈਮਨ ਕਮਿਸ਼ਨ ਦੇ ਖਿਲਾਫ਼ ਕੀਤੇ ਗਏ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਲਾਠੀਚਾਰਜ ਕਾਰਨ ਲਾਲਾ ਜੀ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ।

ਜ਼ਖ਼ਮੀ ਹੋਣ ਤੋਂ 18 ਦਿਨ ਬਾਅਦ, 17 ਨਵੰਬਰ 1928 ਨੂੰ, ਲਾਲਾ ਜੀ ਨੇ ਆਪਣੇ ਅੰਤਿਮ ਸਾਂਹ ਲਏ। 17 ਦਸੰਬਰ ਨੂੰ, ਲਾਠੀਚਾਰਜ ਤੋਂ ਠੀਕ ਇੱਕ ਮਹੀਨੇ ਬਾਅਦ, ਬ੍ਰਿਟਿਸ਼ ਪੁਲਿਸ ਅਧਿਕਾਰੀ ਸੈਂਡਰਜ਼ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਲਈ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਸਮਾਜ ਦੀ ਨੁਹਾਰ ਬਦਲਣ ਦਾ ਰੱਖਦੇ ਸੀ ਜਜਬਾ

ਲਾਲਾ ਜੀ ਦਾ ਮੰਨਣਾ ਸੀ ਕਿ, ਅਤੀਤ ਨੂੰ ਵੇਖਣਾ ਵਿਅਰਥ ਹੈ, ਜਦੋਂ ਤੱਕ ਉਸ ਅਤੀਤ ‘ਤੇ ਧਿਆਨ ਹੋਵੇਗਾ, ਤੁਸੀ ਮਾਣ ਨਾਲ ਭਵਿੱਖ ਬਣਾਉਣ ਲਈ ਕੰਮ ਨਹੀਂ ਕਰ ਸਕਦੇ।  ਉਨ੍ਹਾਂ ਦਾ ਮੰਨਣਾ ਸੀ ਕਿ, ਇੱਕ ਲੀਡਰ ਉਹ ਹੁੰਦਾ ਹੈ, ਜਿਸਦੀ ਅਗਵਾਈ ਪ੍ਰਭਾਵਸ਼ਾਲੀ ਹੁੰਦੀ ਹੈ, ਉਹ ਜੋ ਆਪਣੇ ਪੈਰੋਕਾਰਾਂ ਤੋਂ ਹਮੇਸ਼ਾ ਅੱਗੇ ਹੁੰਦਾ ਹੈ, ਜੋ ਦਲੇਰ ਹੁੰਦਾ ਹੈ। ਅਹਿੰਸਾ ਨੂੰ ਪੂਰੀ ਸ਼ਰਧਾ ਅਤੇ ਇਮਾਨਦਾਰੀ ਨਾਲ ਸ਼ਾਂਤਮਈ ਢੰਗਾਂ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਮੁਤਾਬਿਕ ਹਾਰ ਅਤੇ ਅਸਫਲਤਾ ਕਈ ਵਾਰ ਜਿੱਤ ਦੇ ਜ਼ਰੂਰੀ ਕਦਮ ਹੁੰਦੇ ਹਨ।

 ਗਿਆਨ ਦਾ ਚਾਨੰਣਾ ਫੈਲਾਉਂਣ ‘ਚ ਲਾਲਾ ਜੀ ਦਾ ਹੱਥ

ਲਾਲਾ ਜੀ ਉਰਦੂ ਅਤੇ ਅੰਗਰੇਜ਼ੀ ਦੇ ਕਾਬਲ ਸਿਰਜਣਹਾਰ ਸਨ, ਜਿਨ੍ਹਾਂ ਦੀ ਲਿਖਤ ਇਕ ਮਹੱਤਵਪੂਰਣ ਪਹਿਲੂ ਹੈ। ਉਸਨੇ ਹਿੰਦੀ ਭਾਸ਼ਾ ਦੀ ਵੀ ਸੇਵਾ ਕੀਤੀ। ਉਨ੍ਹਾਂ ਨੇ ਹਿੰਦੀ ਵਿੱਚ ਸ਼ਿਵਾਜੀ, ਸ਼੍ਰੀ ਕ੍ਰਿਸ਼ਨ ਅਤੇ ਕਈ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਲਿਖੀਆਂ। ਉਨ੍ਹਾਂ ਨੇ ਦੇਸ਼ ਅਤੇ ਖ਼ਾਸਕਰ ਪੰਜਾਬ ਵਿੱਚ ਹਿੰਦੀ ਦੇ ਪ੍ਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਦੇਸ਼ ‘ਚ ਹਿੰਦੀ ਪੇਸ਼ ਕਰਨ ਲਈ ਦਸਤਖ਼ਤ ਮੁਹਿੰਮ ਵੀ ਚਲਾਈ ਗਈ ਸੀ, ਜੋ ਕਿ ਲਾਲਾ ਜੀ ਦੀ ਕਾਰਨ ਹੀ ਹੋ ਪਾਇਆ ਸੀ।

ਸਵਾਮੀ ਦਯਾਨੰਦ ਸਰਸਵਤੀ ਦੇ ਨਾਲ ਆਰੀਆ ਸਮਾਜ ਨੂੰ ਪੰਜਾਬ ‘ਚ ਪ੍ਰਸਿੱਧ ਬਣਾਇਆ। ਲਾਲਾ ਹੰਸਰਾਜ ਦੇ ਨਾਲ, ਦਯਾਨੰਦ ਨੇ ਐਂਗਲੋ ਵੈਦਿਕ ਸਕੂਲ ਫੈਲਾਏ, ਅੱਜ ਕੱਲ ਲੋਕ ਜਿਸਨੂੰ ਡੀਏਵੀ ਸਕੂਲ ਅਤੇ ਕਾਲਜਾਂ ਵਜੋਂ ਜਾਣਦੇ ਹਨ।

ਅੰਤਿਮ ਭਾਸ਼ਣ ‘ਚ ਅੰਗਰੇਜਾਂ ਦੇ ਖਾਤਮੇ ਦੀ ਭਵਿੱਖਬਾਣੀ

ਲਾਲਾ ਜੀ ਨੇ ਆਪਣੇ ਅੰਤਿਮ ਭਾਸ਼ਣ ਵਿੱਚ ਕਿਹਾ ਸੀ ਕਿ ‘ਮੇਰੇ ਸਰੀਰ ਉੱਤੇ ਲੱਗੀ ਹਰ ਇੱਕ ਸੱਟ ਬ੍ਰਿਟਿਸ਼ ਸਮਰਾਜ ਦੇ ਕਫ਼ਨ ਦੀ ਇਕ کیل ਹੋਵੇਗੀ’। ਉਨ੍ਹਾਂ ਦੀ ਕੁਰਬਾਨੀ ਦੇ 20 ਸਾਲਾਂ ਦੇ ਅੰਦਰ, ਬ੍ਰਿਟਿਸ਼ ਸਾਮਰਾਜ ਦਾ ਸੂਰਜ ਡੁੱਬ ਗਿਆ। ਭਾਵ ਸਾਲ 2047 ‘ਚ ਦੇਸ਼ ਆਜਾਦ ਹੋ ਗਿਆ।

ਮਹਾਨ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਸ਼ਤ-ਸ਼ਤ ਪ੍ਰਣਾਮ 

Leave a Reply

Your email address will not be published. Required fields are marked *