2022 ‘ਚ ਅਕਾਲੀ ਦਲ ਦੀ ਇਕੱਲੇ ਚੋਣ ਲੜਨ ਦੀ ਸ਼ੁਰੂਆਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਟੁੱਟਣ ਤੋਂ ਬਾਅਦ, ਅਕਾਲੀ ਦਲ ਨੇ 2022 ‘ਚ ਇਕੱਲੇ ਚੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਟੁੱਟਣ ਤੋਂ ਬਾਅਦ, ਅਕਾਲੀ ਦਲ ਨੇ 2022 ‘ਚ ਇਕੱਲੇ ਚੋਣ ਲੜਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸੇ ਨਾਲ ਹੀ ਜੇ ਭਾਜਪਾ ਦੀ ਲੀਡਰਸ਼ਿਪ ਅਕਾਲੀ ਦਲ ਨਾਲ ਗੱਠਜੋੜ ਤੋੜਦੀ ਹੈ ਤਾਂ ਪੰਜਾਬ ਵਿੱਚ ਆਪਣੀ ਤਾਕਤ ਦਿਖਾਉਣਾ ਅਕਾਲੀ ਦਲ ਬਾਦਲ ਲਈ ਗੰਭੀਰ ਚੁਣੌਤੀ ਸਾਬਿਤ ਹੋ ਸਕਦੀ ਹੈ ਜਾਂ ਹੋਵੇਗੀ।

Image result for Akali Dal

ਦੱਸ ਦਈਏ ਜਿੱਥੇ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ‘ਚ ਹਿੰਦੂਆਂ ਤੋਂ ਇਲਾਵਾਂ ਦਲਿਤਾਂ ਨੂੰ ਜੋੜਨ ਲਈ ਰਣਨੀਤੀ ਬਣਾਈ ਹੈ, ਉੱਥੇ ਹੀ ਭਾਜਪਾ ਜਿਹੜੀ23 ਸੀਟਾਂ ‘ਤੇ ਚੋਣ ਲੜਨ ਵਾਲੀ ਹੈ. ਇਸ ‘ਤੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਤਿਆਰ ਕਰਨ ਜਾ ਰਹੀ ਹੈ, ਤਾਂ ਜੋ ਕਿਸੇ ਵੀ ਸਮੇਂ ਪਾਰਟੀ ਆਪਣੇ ਉਮੀਦਵਾਰ ਪੇਸ਼ ਕਰ ਸਕੇ ਅਤੇ ਪਾਰਟੀ ਨੂੰ ਕਿਸੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਬਹੁਤ ਪੁਰਾਣਾ ਹੈ ਅਤੇ ਅਰੁਣ ਜੇਤਲੀ ਨੇ ਇਸ ਗਠਜੋੜ ਨੂੰ ਬਚਾਅ ਕੇ ਰੱਖਿਆ ਸੀ। ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਰਿਸ਼ਤਾ ਸੀ ਅਤੇ ਇਹ ਉਨ੍ਹਾਂ ਲੋਕਾਂ ਦੇ ਮੁੰਹ ‘ਤੇ ਚਪੇੜ ਸੀ,  ਜਿਹੜੇ ਇਸ ਗਠਜੋੜ ਨੂੰ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਵਜੋਂ ਤੋੜਨ ਦੀ ਗੱਲ ਕਰਦੇ ਸਨ। ਅਰੁਣ ਜੇਤਲੀ ਦੀ ਮੌਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਤਬਦੀਲੀ ਆਈ ਹੈ। ਭਾਜਪਾ ਅਤੇ ਅਕਾਲੀ ਦਲ ਨੇ 1997 ਤੋਂ ਪੰਜਾਬ ਵਿੱਚ ਤਿੰਨ ਵਾਰ ਮਿਲ ਕੇ ਸਰਕਾਰ ਬਣਾਈ ਹੈ ਅਤੇ ਪਾਰਟੀ ਉਸ ਸਮੇਂ ਤੋਂ 23 ਸੀਟਾਂ ‘ਤੇ ਚੋਣ ਲੜਦੀ ਆਈ ਹੈ।

Image result for Akali -bhajpa party

ਪਾਰਟੀ ਦੇ ਮੁਖ ਨੇਤਾ ਹੁਣ ਆਵਾਜ਼ ਚੁੱਕ ਰਹੇ ਹਨ ਕਿ, ਉਹ ਪੰਜਾਬ ‘ਚ 23 ਸੀਟਾਂ ‘ਤੇ ਕਿੰਨਾ ਚਿਰ ਚੋਣ ਲੜਦੇ ਰਹਿਣਗੇ? ਪਾਰਟੀ ਦੇ ਮੁਖ ਨੇਤਾ ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ, ਮੋਦੀ ਦੀ ਹਵਾ ਅਤੇ ਜਿੱਤ ਦੀ ਲਹਿਰ ਹਰ ਥਾਂਈ ਹੋ ਰਹੀ ਹੈ।  ਇਸ ਲਈ ਸਾਨੂੰ ਪੰਜਾਬ ਵਿੱਚ ਕਿਹੜੀ ਸਮੱਸਿਆ ਹੈ? ਹਿਮਾਚਲ ਵਿੱਚ ਬਣੀ ਹਰਿਆਣੇ ‘ਚ ਸਰਕਾਰ ਬਣਾਈ, ਫਿਰ ਪੰਜਾਬ ‘ਚ ਬੀਜੇਪੀ ਦੀ ਸਰਕਾਰ ਹੋਣੀ ਚਾਹੀਦੀ ਹੈ। ਇਸ ਬਿਆਨਬਾਜ਼ੀ ਤੋਂ ਬਾਅਦ ਅਕਾਲੀ ਦਲ ਸੁੱਤੇ ਪਏ ਹਨ। ਅਕਾਲੀ ਦਲ ਲਈ ਸਮੱਸਿਆ ਇਹ ਹੈ ਕਿ, ਦੋਆਬਾ ਦੀਆਂ ਕਈ ਸੀਟਾਂ ‘ਤੇ ਉਨ੍ਹਾਂ ਦਾ ਘੱਟ ਅਧਾਰ ਹੈ ਅਤੇ 20 ਸਾਲ ਤੋਂ ਭਾਜਪਾ ਉਮੀਦਵਾਰ ਇਨ੍ਹਾਂ ਸੀਟਾਂ’ ਤੋਂ ਚੋਣਾਂ ਲੜਦੇ ਆਏ ਹਨ।

Image result for Chief Leader Master Mohan Lal

ਬਹਿਰਹਾਲ, ਪਾਰਟੀ ਨੇ ਆਪਣੇ ਵਰਕਰਾਂ ਵਿਚਾਲੇ ਮੰਥਨ ਦੀ ਸ਼ੁਰੂਆਤ ਕਰ ਦਿੱਤੀ ਹੈ, ਜੇ ਪਾਰਟੀ ਦੇ ਭਾਜਪਾ ਨੂੰ ਅਲਵਿਦਾ ਕਹਿਣ ‘ਤੇ ਪਾਰਟੀਆਂ ਨੇਤਾ ਇਸ ਗੱਲ ਨਾਲ ਸਹਿਮਤ ਹਨ ਕਿ, ਜੇ ਪਾਰਟੀ 2022 ਵਿੱਚ ਪੰਜਾਬ ‘ਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਇਸ ਨੂੰ ਭਾਜਪਾ ਤੋਂ ਵੱਖ ਹੋਣਾ ਹੋਵੇਗਾ।

ਅਕਾਲੀ ਦਲ ਹੁਣ ਦਲਿਤ, ਹਿੰਦੂਆਂ ਅਤੇ ਪੰਥਕ ਵੋਟਾਂ ਨੂੰ ਵਾਪਸ ਲਿਆਉਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ। ਦਲਿਤ ਅਤੇ ਪੰਜਾਬ ਦੇ ਬਹੁਤੇ ਸਿੱਖ ਵੋਟਰ ਭਾਜਪਾ ਦੇ ਹੱਕ ਵਿੱਚ ਨਹੀਂ ਹਨ, ਜਿਸ ਕਾਰਨ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਨਿਰਾਸ਼ਾਜਨਕ ਰਹੀ ਹੈ। ਅਕਾਲੀ ਦਲ ਵੱਲੋਂ ਉਨ੍ਹਾਂ ਖੇਤਰਾਂ ਵਿੱਚ ਧਿਆਨ ਕੇਂਦਰਿਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਦਲਿਤਾਂ ਅਤੇ ਹਿੰਦੂਆਂ ਦਾ ਦਬਦਬਾ ਹੈ।

Leave a Reply

Your email address will not be published. Required fields are marked *