ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਸਥਾਨ ਤੋਂ ਬਾਅਦ, ਟਿੱਡੀ ਦਲ ਦਾ ਅਤੰਕ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ 15 ਪਿੰਡਾਂ ਦੇ ਖੇਤਾਂ ਵਿੱਚ ਵੀ ਦਿਖਾਈ ਦਿੱਤਾ ਹੈ, ਜਿੱਥੇ ਕਿਸਾਨਾਂ ਨੂੰ ਬੇਹੱਦ ਨੁਕਸਾਨ ਹੋਇਆ ਹੈ। ਇਥੋਂ ਦੇ ਕਿਸਾਨ ਆਪਣੀ ਫਸਲਾਂ ਨੂੰ ਲੈ ਕੇ ਬੇਹੱਦ ਚਿੰਤਤ ਹਨ। ਸਰਹੱਦੀ ਪਿੰਡ ਕੱਲਰਖੇੜਾ, ਤੂਤਵਾਲਾ, ਗੁਮਜਲ ਅਤੇ ਪੰਨੀਵਾਲਾ ਮਹਲਾ ਵਿੱਚ ਦਿਨ ਵੇਲੇ ਅਸਮਾਨ ‘ਚ ਅਤੇ ਸ਼ਾਮ ਨੂੰ ਦਰੱਖਤਾਂ ਉੱਤੇ ਟਿੱਡੀਆਂ ਦੇ ਵੱਡੇ ਝੁੰਡ ਦਿਖਾਈ ਦਿੰਦੇ ਹਨ। ਖੇਤੀਬਾੜੀ ਵਿਭਾਗ ਨੇ ਫਾਜ਼ਿਲਕਾ ਵਿੱਚ 5 ਕੰਟਰੋਲ ਰੂਮ ਵੀ ਬਣਾਏ ਹਨ।
ਦੱਸ ਦਈਏ ਟਿੱਡੀ ਟੀਮਾਂ ਨੂੰ ਸਪਰੇਅ ਕਰਨ ਦੀ ਮੁਹਿੰਮ 3 ਪਿੰਡਾਂ ਵਿੱਚ ਚਲਾਈ ਗਈ ਹੈ। ਕਿਉਂਕਿ ਉਨ੍ਹਾਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਾਰਿਆ ਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਹੈ ਕਿ, ਵਿਭਾਗ ਨੂੰ ਇੱਕ ਹੈਲੀਕਾਪਟਰ ਨਾਲ ਟਿੱਡੀਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਨੂੰ ਰਾਜ ਦੀ ਤਬਾਹੀ ਐਲਾਨਣਾ ਚਾਹੀਦਾ ਹੈ। ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ, ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ।
ਇਨ੍ਹਾਂ ਫਸਲਾਂ ‘ਤੇ ਅਸਰ …
ਖੇਤਾਂ ਵਿੱਚ ਸਰ੍ਹੋਂ, ਚਨੇ ਅਤੇ ਤਾਰਾਮੀਰਾ ਦੇ ਪੱਤਿਆਂ ‘ਤੇ ਟਿੱਡੀਆਂ ਦਾ ਅਸਰ ਦੇਖਣ ਨੂੰ ਮੀਲਿਆ ਹੈ। ਚਨਾ ਅਤੇ ਕਣਕ ਦੀਆਂ ਫਸਲਾਂ ਤੋਂ ਇਲਾਵਾ ਕਿੰਨੂ ਦੇ ਬਗੀਚੇ ਵੀ ਟਿੱਡੀ ਦਲਾਂ ਦੇ ਨਿਸ਼ਾਨੇ ‘ਤੇ ਹੈ।


