ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਦਮਸ੍ਰੀ ਦੀ ਘੋਸ਼ਣਾ ਕੀਤੀ ਜਾਵੇ ਤੇ ਪੀਜੀਆਈ ਚੰਡੀਗੜ੍ਹ ਦੀ ਝੋਲੀ ‘ਚ ਪੁਰਸਕਾਰ ਨਾ ਆਵੇ ਇਹ ਤਾਂ ਨਾਮੁਮਕਿਨ ਹੈ। ਜੀ ਹਾਂ ਗਣਤੰਤਰ ਦਿਹਾੜੇ ਮੌਕੇ ਇਸ ਵਾਰ ਸਾਬਕਾ ਐਚਓਡੀ ਅਤੇ ਪਲਮੋਨਰੀ ਵਿਭਾਗ ਦੇ ਪ੍ਰੋ ਡੀ.ਬੇਹਰਾ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਨਵਾਜਿਆ ਜਾਵੇਗਾ। ਗਣਤੰਤਰ ਦਿਹਾੜੇ ‘ਤੇ ਉਨ੍ਹਾਂ ਦੇ ਨਾਮ ਦੀ ਘੋਸ਼ਣਾ ਕੀਤੀ ਗਈ ਹੈ। ਦੱਸ ਦਈਏ ਡੀ.ਬੇਹਰਾ ਨੇ ਸਾਂਹ ਦੀਆਂ ਬਿਮਾਰੀਆਂ, ਫੇਫੜਿਆਂ ਦੇ ਕੈਂਸਰ ਅਤੇ ਟੀਬੀ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ।
ਬਹੁਤ ਹੀ ਗਰੀਬ ਪਰਿਵਾਰ ਤੋਂ ਆਉਣ ਵਾਲੇ, ਡਾ: ਬੇਹਰਾ ਦਾ ਬਚਪਨ ਮੁਸ਼ਕਲ ਭਰਿਆ ਬੀਤਿਆ। ਉਨ੍ਹਂ ਦੇ ਮਾਪੇ ਅਨਪੜ੍ਹ ਸਨ ਪਰ ਉਨ੍ਹਾਂ ਨੂੰ ਆਪਣੇ ਪੁੱਤਾਂ ਨੂੰ ਸਿੱਖਿਅਤ ਕਰਨ ਅਤੇ ਵੱਡਾ ਆਦਮੀ ਬਨਾਉਂਣ ਜਨੂੰਨ ਸੀ। ਡਾ: ਬੇਹਰਾ ਦੱਸਦੇ ਹਨ ਕਿ, ਉਹ ਇੰਨੇ ਗਰੀਬ ਸੀ ਕਿ, ਉਨ੍ਹਾਂ ਕੋਲ ਹਾਈ ਸਕੂਲ ਤੱਕ ਪੈਰ ਦੇ ਜੁੱਤੇ ਵੀ ਨਹੀਂ ਸਨ। ਪਿੰਡ ਤੋਂ ਪੜ੍ਹਨ ਤੋਂ ਬਾਅਦ, ਜਦੋਂ ਉਹ ਸ਼ਹਿਰ ਆਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਜੁੱਤੇ ਪਾਏ ਸੀ।
ਮੂਲ ਰੂਪ ਤੋਂ ਉੜੀਸਾ ਤੋਂ ਆਏ, ਡਾ. ਬਹਿਰਾ ਦਾ ਕਹਿਣਾ ਹੈ ਕਿ, ਉਹ 1978 ਵਿੱਚ ਪੀਜੀਆਈ ਦੀ ਪ੍ਰੀਖਿਆ ਦੇਣ ਚੰਡੀਗੜ੍ਹ ਆਏ ਸੀ। ਉਸ ਸਮੇਂ ਬਹੁਤ ਠੰਡ ਸੀ। ਉਨ੍ਹਾਂ ਕੋਲ ਕੋਟ ਵੀ ਨਹੀਂ ਸੀ। ਉਹ ਪ੍ਰੀਖਿਆ ਦੌਰਾਨ ਆਪਣੇ ਜੂਨੀਅਰ ਦਾ ਕੋਟ ਪਾ ਕੇ ਆਏ ਸਨ, ਪਰ ਜਦੋਂ ਦਾ ਉਨ੍ਹਾਂ ਨੇ ਪੀਜੀਆਈ ‘ਚ ਪੈਰ ਪਾਇਆ ਹੈ, ਉਨ੍ਹਾਂ ਦੀ ਪੂਰੀ ਕਿਸਮਤ ਪਲਟ ਗਈ।
ਉਹ ਸਖਤ ਮਿਹਨਤ ਦੇ ਬਲ ‘ਤੇ ਅੱਗੇ ਵਧਦੇ ਰਹੇ। ਟੀਬੀ ‘ਤੇ ਸ਼ਾਨਦਾਰ ਕੰਮ ਕਰਨ ਲਈ ਉਨ੍ਹਾਂ ਨੂੰ ਕਈ ਐਵਾਰਡ ਮਿਲ ਚੁੱਕੇ ਹਨ। ਇਸ ‘ਤੇ ਉਹ ਕਹਿੰਦੇ ਹਨ ਕਿ, ਉਹ ਇਕ ਟੀਬੀ ਦੇ ਮਾਮੂਲੀ ਵਰਕਰ ਹੈ। ਡਾ: ਬੇਹਰਾ ਨੇ ਪੀਜੀਆਈ ਤੋਂ ਸੰਨਿਆਸ ਲੈ ਲਿਆ ਸੀ ਪਰ ਪੀਜੀਆਈ ਅਤੇ ਵਿਭਾਗ ਦੀ ਸਿਫ਼ਾਰਸ਼ ’ਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਦੋ ਸਾਲ ਦਾ ਵਾਧਾ ਦਿੱਤਾ ਹੈ। ਫਿਲਹਾਲ ਉਹ ਪੀਜੀਆਈ ਵਿੱਚ ਸੇਵਾ ਨਿਭਾ ਰਹੇ ਹਨ।

