ਗਣਰਾਜ ਦਿਹਾੜੇ ਦੀਆਂ ਪੰਜਾਬ ‘ਚ ਰੌਣਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 26 ਜਨਵਰੀ ਨੂੰ ਜਿੱਥੇ ਪੂਰਾ ਦੇਸ਼ ਗਣਰਾਜ ਦਿਵਸ ਮਨਾ ਰਿਹਾ ਹੈ। ਉੱਥੇ ਹੀ ਦਿੱਲੀ ਅਤੇ ਪੰਜਾਬ ‘ਚ ਵੀ ਇਸ ਦਿਹਾੜੇ ਦਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 26 ਜਨਵਰੀ ਨੂੰ ਜਿੱਥੇ ਪੂਰਾ ਦੇਸ਼ ਗਣਰਾਜ ਦਿਵਸ ਮਨਾ ਰਿਹਾ ਹੈ। ਉੱਥੇ ਹੀ ਦਿੱਲੀ ਅਤੇ ਪੰਜਾਬ ‘ਚ ਵੀ ਇਸ ਦਿਹਾੜੇ ਦਿਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਦੱਸ ਦਈਏ ਅੱਜ ਮੁਹਾਲੀ ਪੰਜਾਬ ‘ਚ ਵੀ 71 ਵੇਂ ਗਣਤੰਤਰ ਦਿਵਸ ਦਿਆਂ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਹਨ। ਸਕੂਲਾਂ, ਕਾਲਜਾ ਦੇ ਬੱਚੇ ਬੜੇ ਉਤਸ਼ਾਹ ਨਾਲ ਸਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈ ਰਹੇ ਹਨ। ਮੁਹਾਲ਼ੀ ‘ਚ ਖਾਸ ਤਿਆਰੀ ਇਸ ਲਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਇੱਥੇ ਅੱਜ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਹਨ ਅਤੇ ਝਂਡਾ ਫਹਿਰਾਉਂਣਗੇ। ਇਸ ਮੌਕੇ ਬੱਚਿਆਂ ਨੇ ਆਪਣੇ ਨਵੇਂ-ਨਵੇਂ ਪ੍ਰੋਜੈਕਟ ਦੀ ਪ੍ਰਦਰਸ਼ਨੀ ਕਰਨ ਵਾਲੇ ਹਨ, ਜੋ ਵਾਤਾਵਰਣ ਨੂੰ ਸੁਰੱਖਿਅਤ ਰੱਖਣ ‘ਚ ਸਹਾਇਕ ਹਨ।

ਇਸ ਮੌਕੇ ਇਹ ਵੀ  ਅੰਦਾਜਾ ਲਾਇਆ ਜਾ ਰਿਹਾ ਹੈ ਕਿ, ਇਸ ਦਿਨ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਸਮਾਰਟ ਫੋਨ ਵੀ ਤਕਸੀਮ ਕਰ ਸਕਦੇ ਹਨ।  ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 17’ਚ ਗਣਤੰਤਰ ਦਿਹਾੜੇ ਮੌਕੇ ਇੰਡੀਆ ਗੇਟ ਬਣਾਇਆ ਗਿਆ ਹੈ, ਅਮਰ ਜਵਾਨ ਜੋਤੀ ਰੱਖੀ ਗਈ ਹੈ , ਜੋ ਕਿ ਦਿੱਲੀ ਦੀ ਹੂਬ- ਹੂ–ਤਸਵੀਰ ਬਿਆਨ ਕਰ ਰਹੀ ਹੈ। ਇਸ ਦੇ ਨਾਲ ਹੀ ਇੱਥੇ ਪਰੇਡ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਸੁਰੱਖਿਆ ਦਾ ਖਾਸ ਪ੍ਰਬੰਧ ਵੀ ਦੇਖਮ ਨੂੰ ਮਿਲ ਰਿਹਾ ਹੈ।  ਇਸ ਦੇ ਨਾਲ ਹੀ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ‘ਚ 26 ਜਨਵਰੀ ਦੀ ਚੰਗੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ।

https://www.facebook.com/LivingIndiaNewschannel/videos/188690469179707/

Leave a Reply

Your email address will not be published. Required fields are marked *