ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ-ਬੌਸ ਸੀਜ਼ਨ 13 ਜਿਵੇਂ ਆਪਣੇ ਅੰਤਿਮ ਚਰਨ ਵੱਲ ਵੱਧ ਰਿਹਾ ਹੈ। ਉਦਾਂ ਹੀ ਇਸ ਵਿੱਚ ਕੰਟੈਸਟੰਟ ਦੀ ਆਪਸੀ ਖਹਿਬਾਜੀ ਵੱਧਦੀ ਜਾ ਰਹੀ ਹੈ। ਇਸ ਦੌਰਾਨ ਘਰ ਦੋ ਗਰੁੱਪਾਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਡਰਾਮਾ ਵੀ ਹਰ ਕਲਾਕਾਰ ਆਪਣੇ ਵਲੋਂ ਪੂਰਾ ਕਰ ਰਿਹਾ ਹੈ। ਇਸ ਡਰਾਮੇ ਵਿੱਚ ਹੀ ਇੱਕ ਅਜਿਹਾ ਮੋੜ ਆਇਆ ਹੈ, ਜਿਸ ਵਿੱਚ ਬਿੱਗ-ਬੌਸ ਦੀ ਜੇਤੂ ਕੰਟੈਸਟੰਟ ਗੌਹਰ ਖਾਨ ਨੇ ਟਵਿਟਰ ਜ਼ਰੀਏ ਟਵੀਟ ਕਰਦਿਆਂ ਇਸ ਡਰਾਮੇ ਵਿੱਚ ਆਪਣਾ ਪੱਖ ਰੱਖਿਆ ਹੈ।
ਇਸ ਡਰਾਮੇ ਦੀ ਸ਼ੁਰੂਆਤ ਸਿਧਾਰਥ ਅਤੇ ਅਸੀਮ ਰਿਆਜ਼ ਦੇ ਝਗੜੇ ਤੋਂ ਹੋਈ। ਇਸ ਲੜਾਈ ਦੌਰਾਨ ਸਿਧਾਰਥ ਨੂੰ ਰਿਆਜ਼ ਨੇ ਫਿਕਸ ਡਿਪਾਜਿਟ ਕਿਹਾ ਸੀ, ਜਿਸ ਤੋਂ ਬਾਅਦ ਸਿਧਾਰਥ ਕਾਫੀ ਭੜਕਿਆ ਸੀ। ਇਸ ਤੋ ਬਾਅਦ ਸਿਧਾਰਥ ਦੇ ਸਾਹਮਣੇ ਬੈਠੇ ਪਾਰਸ,ਸਿਧਾਰਥ ਬੁੜਬੁੜਾਉਂਦੇ ਹੋਇਆ ਬਾਹਰ ਗਾਰਡਨ ਵਿਚ ਆ ਗਿਆ। ਇਸ ਤੋਂ ਬਾਅਦ ਸ਼ੈਫਾਲੀ ਅਤੇ ਮਾਹਿਰਾ ਨੇ ਆਰਤੀ ਨੂੰ ਕਿਹਾ ਕਿ, ਰਸ਼ਮੀ ਅਤੇ ਅਸੀਮ ਉਸਨੂੰ ਭਾਵ ਆਰਤੀ ਨੂੰ ਸਿਧਾਰਥ ਦੀ ਫਿਕਸ ਡਿਪਾਸਜਿਟ ਕਹਿ ਰਹੇ ਆ।
Captaincy task mein hue hungaame ke baad gharwalon ka paara chadha jab #BiggBoss ne poochha kiski wajah se sabse zyada tasks raddh hue hai!
Watch this tonight at 10:30 PM.Anytime on @justvoot @Vivo_India @BeingSalmanKhan #BiggBoss13 #BB13 #SalmanKhan pic.twitter.com/xLtj8kHJd5
— Bigg Boss (@BiggBoss) January 24, 2020
ਇਸ ਤੇ ਆਰਤੀ ਕਹਿੰਦੀ ਹੈ ਕਿ, ਫਿਕਸ ਡਿਪਾਜਿਟ ਦਾ ਮਤਲਬ ਉਸ ਨੂੰ ਨਹੀ ਪਤਾ ਜਿਸ ਤੋਂ ਬਾਅਦ ਪਾਰਸ ਅਤੇ ਸ਼ੈਫਾਲੀ ਆਰਤੀ ਨੂੰ ਫਿਕਸ ਡਿਪਾਜਿਟ ਦਾ ਗਲਤ ਮਤਲਬ ਦੱਸਦੇ ਆ ਜਿਸ ਤੋਂ ਬਾਅਦ ਆਰਤੀ ਕਨਫੈਸ਼ਨ ਰੂਮ ‘ਚ ਜਾ ਕੇ ਰੋਣ ਲੱਗ ਜਾਂਦੀ ਹੈ।
Fixed deposit matlab , ur fall back , something that u can rely on !!!! God there was nooooo dirty connotation to that ! Shehnaaz ke baare mein directly sab kuch bolo aur kuch bhi !!!! #rubbishMudda
— Gauahar Khan (@GAUAHAR_KHAN) January 24, 2020
ਇਸ ਪੂਰੇ ਮਾਮਲੇ ਤੋਂ ਬਾਅਦ ਬਿੱਗ-ਬੌਸ ਜੇਤੂ ਗੌਹਰ ਖਾਨ ਨੇ ਟਵੀਟ ਕਰਦਿਆਂ ਲਿਖਿਆ ਕਿ, ਫਿਕਸ ਡਿਪਾਜਿਟ ਦਾ ਮਤਲਬ ਕਿਸੇ ਵਿਅਕਤੀ ‘ਤੇ ਮੁਸ਼ਕਿਲ ਸਮੇਂ ਭਰੋਸੇ ਤੋਂ ਆ ਨਾ ਕਿ ਕੋਈ ਗਲਤ ਮਤਲਬ। ਇਸ ਦੌਰਾਨ ਗੌਹਰ ਨੇ ਆਰਤੀ ਨੂੰ ਸ਼ਹਿਨਾਜ ਦੀ ਉਦਾਹਰਣ ਦਿੰਦਿਆਂ ਇਸ ਮਾਮਲੇ ਨੂੰ ਦਿਲ ‘ਤੇ ਨਾ ਲੈਣ ਦੀ ਵੀ ਸਲਾਹ ਦਿੱਤੀ।

