ਫਿਲਮ ਤਾਨਾਜੀ ਹੋਈ 200 ਕਰੋੜੀ, ਕੰਗਨਾ ਦੀ ਫਿਲਮ ਲਈ ਖੜਾ ਹੋਇਆ ਪੰਗਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਫਿਲਮ ਤਾਨਾਜੀ ਦਾ ਅਨਸੰਗ ਵਾਰੀਅਰ, ਜੋ ਕਿ 10 ਜਨਵਰੀ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣੀ ਸੀ ਨੇ ਫਿਲਮ ਛਪਾਕ ਨੂੰ ਵੱਡੀ ਟੱਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਫਿਲਮ ਤਾਨਾਜੀ ਦਾ ਅਨਸੰਗ ਵਾਰੀਅਰ, ਜੋ ਕਿ 10 ਜਨਵਰੀ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣੀ ਸੀ ਨੇ ਫਿਲਮ ਛਪਾਕ ਨੂੰ ਵੱਡੀ ਟੱਕਰ ਦਿੱਤੀ ਹੈ। ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਟੈਕਸ ਮੁਕਤ ਕਰ ਦਿੱਤਾ ਸੀ। ਹੁਣ ਇਸ ਫਿਲਮ ਨੇ ਬੁਲੰਦੀ ਦਾ ਝੰਡਾ ਗੱਡਦੇ ਹੋਏ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਤਾਨਾਜੀ ਫਿਲਮ ਇਸ ਸ਼ੁਕਵਾਰ ਨੂੰ 200 ਕਰੋੜ ਦੀ ਕਮਾਈ ਕਰਨ ਵਾਲੀ 2020 ਦੀ ਪਹਿਲੀ ਫਿਲਮ ਬਣ ਗਈ ਹੈ।

Image result for Tanaji VS Panga

ਤਾਨਾਜੀ ਫਿਲਮ ਨੇ ਇਸ ਸ਼ੁਕਰਵਾਰ 24 ਜਨਵਰੀ ਨੂੰ ਵੀ ਬਾਕਸ ਆਫਿਸ ‘ਤੇ ਆਪਣੇ ਦਬਦਬੇ ਨੂੰ ਕਾਇਮ ਰੱਖਦਿਆਂ 5.38 ਕਰੋੜ ਦੀ ਕਮਾਈ ਕੀਤੀ, ਇਸ ਕਮਾਈ ਦੇ ਨਾਲ ਹੀ ਤਾਨਾਜੀ ਫਿਲਮ ਨੇ 202.83 ਕਰੋੜ ਦੀ ਕਮਾਈ ਨਾਲ 200 ਕਰੋੜ ਦਾ ਅੰਕੜਾ ਵੀ ਹਾਸਿਲ ਕਰ ਲਿਆ।

Image result for Panga

ਤਾਨਾਜੀ ਫਿਲਮ ਇਸ ਹਫ਼ਤੇ ਵੀ ਬਾਕਸ ਆਫਿਸ ‘ਤੇ ਚੰਗੀ ਚੱਲ ਰਹੀ ਹੈ, ਜਿਸ ਨਾਲ ਕਿ, ਫਿਲਮ ਪੰਗਾ ਨੂੰ ਆਮਦਨੀ ਪਖੋਂ ਪੰਗਾ ਖੜ੍ਹਾ ਹੋ ਗਿਆ ਹੈ। ਫਿਲਮ ਪੰਗਾ ਵਿੱਚ ਕੰਗਨਾ ਰਣੋਤ ਦੀ ਭੂਮਿਕਾ ਨੂੰ ਫਿਲਮ ਦੇ ਟ੍ਰੇਲਰ ਵਿੱਚ ਕਾਫੀ ਪਸੰਦ ਕੀਤਾ ਗਿਆ ਸੀ ਪਰ ਪਹਿਲੇ ਦਿਨ ਪੰਗਾ ਫਿਲਮ ਦੀ ਕਮਾਈ ਉਮੀਦ ਨਾਲੋਂ ਘੱਟ ਰਹੀ। ਹਾਲ ਦੀ ਘੜੀ ਫਿਲਮ ਪੰਗਾ ਦਾ ਪੰਗਾ, ਰੈਮੋ ਡੀਸੂਜਾ ਦੀ ਸਟਰੀਟ ਡਾਂਸਰ ਫਿਲਮ ਨਾਲ ਵੀ ਹੈ।

 

Leave a Reply

Your email address will not be published. Required fields are marked *