ਪਟਿਆਲਾ ‘ਚ ਚੋਰਾਂ ਨੇ ਦਿੱਤਾ ਇੱਕ ਹੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ‘ਚ ਆਏ ਦਿਨੀਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਪਟਿਆਲੇ ਦੇ ਚੋਰਾਂ ਦਾ ਹੌਂਸਲਾ ਬਹੁਤਾ ਵੱਧ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ‘ਚ ਆਏ ਦਿਨੀਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਪਟਿਆਲੇ ਦੇ ਚੋਰਾਂ ਦਾ ਹੌਂਸਲਾ ਬਹੁਤਾ ਵੱਧ ਗਿਆ ਹੈ। ਬੀਤੀ ਵੀਰਵਾਰ ਦੀ ਰਾਤ ਨੂੰ ਪਟਿਆਲਾ ਦੇ ਅਰਬਨ ਸਟੇਟ ਸਥਿਤ ਦੁਕਾਨ ਤੋਂ 6 ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਦੁਕਾਨ ਦੇ ਮਾਲਿਕ ਨੇ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੁਚਿਤ ਕਰ ਦਿੱਤਾ ਹੈ।


ਦੱਸ ਦਈਏ ਚੋਰ ਬੇਹੱਦ ਸ਼ਾਤਿਰ ਸੀ ਉਨ੍ਹਾਂ ਨੂੰ ਪਤਾ ਸੀ ਕਿ, ਦੁਕਾਨ ਅੰਦਰ ਛੱਤ ਤੋਂ ਜਾਇਆ ਜਾ ਸਕਦਾ ਹੈ। ਜੀ ਹਾਂਜੀ ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਛੱਤ ਦਾ ਦਰਵਾਜਾ ਤੋੜ ਕੇ ਦੁਕਾਨ ਅੰਦਰ ਦਾਖਿਲ ਹੋਏ ਸੀ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ।

 

ਉੱਥੇ ਹੀ ਇਸ ਪੂਰੇ ਮਾਮਲੇ ਬਾਰੇ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ, ਬੀਤੀ ਰਾਤ ਕਰੀਬ 2:30 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਚੋਰ ਛੱਤ ਰਾਹੀਂ ਦੁਕਾਨ ‘ਚ ਦਾਖਿਲ ਹੋਏ ਸੀ ਅਤੇ ਲੱਖਾ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ।

ਸਟੇਸ਼ਨ ਅਰਬਨ ਸਟੇਟ ਇੰਚਾਰਜ ਹੈਰੀ ਭੋਪਾ ਰਾਏ ਨੇ ਦੱਸਿਆ ਕਿ, ਉਨ੍ਹਾਂ ਸੂਚਨਾ ਮਿਲੀ ਸੀ ਕਿ, ਅਰਬਨ ਸਟੇਟ ਸਥਿਤ ਦੁਕਾਨ ‘ਚ ਕਰੀਬ 5 ਲ਼ੱਖ ਦਾ ਸਾਮਾਨ ਚੋਰੀ ਹੋਇਆ ਹੈ,  ਜਿਸ ਅਧਾਰ ‘ਤੇ ਉਨ੍ਹਾਂ ਨੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੂਟੇਜ ਖੰਗਾਲ ਰਹੇ ਹਨ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published. Required fields are marked *