ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SYL ਨਹਿਰ ‘ਤੇ ਪਿਛਲੇ ਕਈ ਸਾਲਾਂ ਤੋਂ ਲਟਕੇ ਮਤੇ ਨੂੰ ਪਾਰਟੀ ਵਰਕਰਾਂ ਦੀ ਸਹਿਮਤੀ ਤੋਂ ਅੱਜ ਪਾਸ ਕਰ ਦਿੱਤਾ ਹੈ। ਦੱਸ ਦਈਏ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਸਬਦਾਂ ‘ਚ ਕਿਹਾ ਹੈ ਕਿ, ਪੰਜਾਬ ਦੇ ਕੋਲ ਫਾਲਤੂ ਪਾਣੀ ਨਹੀਂ ਹੈ ਕਿ, ਉਹ ਹੋਰ ਸੂਬਿਆਂ ਅਤੇ ਹੋਰ ਦੇਸ਼ਾਂ ਨੂੰ ਮੁਫ਼ਤ ਪਾਣੀ ਦੇ ਸਕੇ। ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ ਆਪ ਅਤੇ ਬੀਜੇਪੀ ਨੇ ਵੀ ਸਹਿਮਤੀ ਜਤਾਈ ਹੈ।
ਕੈਪਟਨ ਸਰਕਾਰ ਦਾ ਕਹਿਣਾ ਹੈ ਕਿ, ਸਮੇਂ ਦੇ ਨਾਲ ਹਾਲਾਤਾਂ ‘ਚ ਵੀ ਤਬਦੀਲੀ ਆਉਂਦੀ ਹੈ ਅਤੇ ਹੁਣ ਸੂਬੇ ਦੇ ਅਜਿਹੇ ਹਾਲਾਤ ਨਹੀਂ ਹਨ ਕਿ, ਉਹ ਹੋਰ ਰਾਜਾਂ ਵਿੱਚ ਪਾਣੀ ਪਹੁੰਚਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਜਦੋਂ ਰਾਜਸਥਾਨ ਤੋਂ ਪਾਣੀ ਦਾ ਚਾਰਜ ਮੰਗਿਆ ਗਿਆ ਸੀ ਤਾਂ ਕੇਂਦਰ ਸਰਕਾਰ ਨੇ ਇਹ ਕਹਿ ਕੇ ਸ ਗੱਲ ਨੂੰ ਮਨਾਂ ਕਰ ਦਿੱਤਾ ਸੀ, ਕਿ ਪਾਣੀ ਦਾ ਚਾਰਜ ਨਹੀਂ ਲਗਾਇਆ ਜਾ ਸਕਦਾ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ SYL ਨਹਿਰ ਦੇ ਮਤੇ ਬਾਰ ਸੁਪਰੀਮ ਕੋਰਟ ‘ਚ ਗੱਲ ਕੀਤੀ ਜਾਵੇਗੀ ਅਤੇ ਬਾਅਦ ‘ਚ ਹੀ ਵਫਦ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਇਸ ਬਾਰੇ ਕੋਈ ਗੱਲ ਕਰੇਗਾ।

