ਇਸ ਸਿੱਖ ਨੇ ਵਿਦੇਸ਼ ‘ਚ ਚਮਕਾਇਆ ਦੇਸ਼ ਦਾ ਨਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦੇਸ਼ ਦੇ ਕੁਝ ਅਜਿਹੇ ਨੌਜਵਾਨ ਜੋ ਦੇਸ਼ ਦਾ, ਆਪਣੇ ਸੂਬੇ ਦਾ ਨਾਮ ਵਿਦੇਸ਼ ‘ਚ ਵੀ ਕਰ ਰਹੇ ਹਨ ਅਤੇ ਦੇਸ਼ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦੇਸ਼ ਦੇ ਕੁਝ ਅਜਿਹੇ ਨੌਜਵਾਨ ਜੋ ਦੇਸ਼ ਦਾ, ਆਪਣੇ ਸੂਬੇ ਦਾ ਨਾਮ ਵਿਦੇਸ਼ ‘ਚ ਵੀ ਕਰ ਰਹੇ ਹਨ ਅਤੇ ਦੇਸ਼ ਦਾ ਮਾਣ ਵਧਾ ਰਹੇ ਹਨ। ਅਜਿਹੇ ਹੀ ਇੱਕ ਭਾਰਤ ਦੇ ਰਹਿਣ ਵਾਲੇ ਅੰਮ੍ਰਿਤ ਸਿੰਘ ਨੇ ਦੇਸ਼ ਅਤੇ ਸੂਬੇ ਦਾ ਨਾਮ ਵਿਦੇਸ਼ ‘ਚ ਕੀਤਾ ਹੈ। ਦੱਸ ਦਈਏ ਅੰਮ੍ਰਿਤ ਸਿੰਘ  ਹੈਰਿਸ ਕਾਉਂਟੀ, ਟੈਕਸਾਸ ‘ਚ ਪਹਿਲੇ ਦਸਤਾਰਧਾਰੀ ਡਿਪਟੀ ਕਾਂਸਟੇਬਲ ਬਣੇ ਹਨ। ਖਾਸ ਗੱਲ ਇਹ ਹੈ ਕਿ, ਆਪਣੀ ਡਿਉਟੀ ਦੌਰਾਨ ਉਹ ਆਪਣੀ ਧਾਰਮਿਕ ਰਵਾਇਤ ਦਸਤਾਰ, ਦਾੜ੍ਹੀ ਅਤੇ ਲੰਮੇ ਵਾਲ ਰੱਖ ਸੱਕਣਗੇ।

ਇਸ ਬਾਰੇ ਅਮ੍ਰਿਤ ਸਿੰਘ ਨੇ ਕਿਹਾ- “ਮੈਂ ਹਮੇਸ਼ਾਂ ਡਿਪਟੀ ਅਫਸਰ ਬਣਨਾ ਚਾਹੁੰਦਾ ਸੀ ਪਰ ਮੇਰੇ ਲਈ ਸਿੱਖ ਧਰਮ ਵੀ ਉਨਾਂ ਹੀ ਮਹੱਤਵਪੂਰਨ ਸੀ। ” ਸਿਖਲਾਈ ਤੋਂ ਬਾਅਦ, ਅਮ੍ਰਿਤ ਸਿੰਘ ਨੂੰ ਪੂਰਵ -1 ਅਧੀਨ ਗਸ਼ਤ ਦਾ ਕੰਮ ਦਿੱਤਾ ਜਾਵੇਗਾ। ਅੰਮ੍ਰਿਤ ਅਨੁਸਾਰ ਉਹ ਹਮੇਸ਼ਾਂ ਸ਼ਾਂਤੀ ਅਧਿਕਾਰੀ ਵਜੋਂ ਕੰਮ ਕਰਨਾ ਚਾਹੁੰਦੇ ਸੀ।  

Leave a Reply

Your email address will not be published. Required fields are marked *