ਹੁਣ ਦਿੱਲੀ ਵਿਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣਨਗੇ ਸੰਨੀ ਦਿਓਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ‘ਚ ਦਿੱਲੀ ‘ਚ ਬੀਜੇਪੀ ਦੇ ਪ੍ਰਚਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ‘ਚ ਦਿੱਲੀ ‘ਚ ਬੀਜੇਪੀ ਦੇ ਪ੍ਰਚਾਰ ਲਈ ਸੰਨੀ ਦਿਓਲ ਤੇ ਹੇਮਾ ਮਾਲਿਨੀ ਦਾ ਨਾਮ ਸ਼ਾਮਿਲ ਹੈ। ਹੁਣ ਜੋ ਦਿੱਲੀ ਵਿਧਾਨਸਭਾ ਚੋਣਾਂ ‘ਚ ਬੀਜੇਪੀ ਨੂੰ ਜੇਤੂ ਕਰਾਉਂਣ ਲਈ ਰੈਲੀ ਕੱਢਣਗੇ। ਦੱਸ ਦਈਏ ਦਿੱਲੀ ਵਿਧਾਨਸਭਾ ਦੀ ਚੋਣਾਂ ਅਗਲੇ ਹਫ਼ਤੇ ਹੋਣ ਵਾਲੀ ਹੈ।  ਭਾਜਪਾ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ।

Image result for Hema Malini In Rally

ਦਿੱਲੀ ਵਿਧਾਨਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੜਖ ਮੰਤਰਾਲਾ ਨਿਤੀਨ ਗਡਕਰੀ ਦਾ ਨਾਮ ਪਹਿਲੇ ਸਥਾਨ ‘ਤੇ ਸ਼ਾਮਿਲ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਕਈ ਸੰਸਦ ਮੈਂਬਰਾਂ ਦੇ ਨਾਮ ਵੀ ਇਸ ਸੂਚੀ ‘ਚ ਸ਼ਾਮਿਲ ਹੈ।

Image result for Sunny Deol In Rally

ਜਿਕਰਯੋਗ ਹੈ ਕਿ, ਦਿੱਲੀ ਵਿਧਾਨਸਭਾ ਚੋਣਾਂ 8 ਫਰਵਰੀ ਨੂੰ ਹੋਣਗੀਆਂ ਅਤੇ ਇਸ ਦੇ ਨਤੀਜੇ ਬਾਰੇ 11 ਫਰਵਰੀ ਨੂੰ ਪਤਾ ਚਲੇਗਾ। ਇਸ ਦੇ ਨਾਲ ਹੀ ਉਮੀਦਵਾਰ ਵਜੋਂ ਨਾਮਜਦਗੀ ਵਾਪਿਸ ਲੈਣ ਦੀ ਅੰਤਿਮ ਮਿਤੀ 24 ਜਨਵਰੀ ਨਿਰਧਾਰਿਤ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ, ਇਸ ਵਾਰ ਦਿੱਲੀ ਵਿੱਚ ਕਿਹੜੀ ਪਾਰਟੀ ਜੇਤੂ ਹੋਵੇਗੀ।

Leave a Reply

Your email address will not be published. Required fields are marked *