ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਿੰਘਮ ਦੇ ਨਾਮ ‘ਤੋਂ ਮਸ਼ਹੂਰ ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਆਪਣੀ ਪਤਨੀ ਸੁਨੀਤਾ ਨਾਲ ਬੀਤੇ ਸ਼ਨੀਵਾਰ ਦੀ ਰਾਤ ਨੂੰ ਚੰਡੀਗੜ੍ਹ ਦੇ ਇਕ ਕਲੱਬ ‘ਚ ਗਏ ਸੀ, ਜਿੱਥੇ ਕਿਸੇ ਕਾਰਨ ਉਨ੍ਹਾਂ ਦੋਵਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਵਿਚਾਲੇ ਮਾਮਲਾ ਬੇਹੱਦ ਵਿਗੜਿਆ। ਇਸ ਤੋਂ ਬਾਅਦ ਦੋਵੇਂ ਘਰ ਵਾਪਿਸ ਆ ਗਏ ਪਰ ਝਗੜਾ ਖਤਮ ਨਹੀਂ ਹੋਇਆ, ਜਿਸ ਦੌਰਾਨ ਗੁੱਸੇ ‘ਚ ਡੀਐਸਪੀ ਅਤੁਲ ਸੋਨੀ ਨੇ ਆਪਣੀ ਲਾਇਸੈਂਸੀ ਪਿਸਤੋਲ ਨਾਲ ਪਤਨੀ ‘ਤੇ ਗੋਲੀ ਚਲਾ ਦਿੱਤੀ। ਪਤਨੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਪਤੀ ਡੀਐਸਪੀ ਅਤੁਲ ਸੋਨੀ ‘ਤੇ ਆਈਪੀਸੀ ਦੀ ਧਾਰਾ 323,307,498-ਏ ਅਤੇ ਆਰਮਜ਼ ਐਕਟ ਤਹਿਤ ਫੇਜ਼ -8 ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ। ਦੱਸ ਦਈਏ ਡੀਐਸਪੀ ਸੋਨੀ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਵਿੱਚ ਤਾਇਨਾਤ ਹਨ।
ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਤੋਂ ਬਾਅਦ ਫੇਜ਼ -8 ਥਾਣਾ ਡੀਐਸਪੀ ਸੋਨੀ ਦੇ ਘਰ ਜਾਂਚ ਲਈ ਗਿਆ ਸੀ। ਜਾਂਚ ਦੌਰਾਨ ਗੋਲੀ ਦਾ ਖੋਲ ਬਰਾਮਦ ਕੀਤਾ ਗਿਆ ਹੈ। ਕਮਰੇ ਦੀ ਚੀਜ਼ਾਂ ਵੀ ਖਿੰਡੀਆ ਹੋਈਆਂ ਸੀ। ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਦੋਸ਼ੀ ਡੀਐਸਪੀ ਸੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ, ਡੀਐਸਪੀ ਸੋਨੀ ਪਤਨੀ ਸੁਨੀਤਾ ਅਤੇ ਇੱਕ ਇੰਸਪੈਕਟਰ ਦੋਸਤ ਨਾਸ ਸੈਕਟਰ-26 ਚੰਡੀਗੜ੍ਹ ਦੇ ਡਿਸਕ ਗਏ ਸਨ। ਇਸ ਦੌਰਾਨ ਕਿਸੇ ਗੱਲ ਕਾਰਨ ਇਨ੍ਹਾਂ ਦੋਵਾਂ ਦੀ ਬਹਿਸ ਛਿੱਡ ਗਈ। ਬਹਿਸ ਨੇ ਜਦੋਂ ਝਗੜੇ ਦਾ ਰੂਪ ਧਾਰਨ ਕਰ ਲਿਆ ਤਾਂ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਪੁਸਿਲ ਵੀ ਬੁਲਾਈ ਗਈ। ਇਸ ਤੋਂ ਬਾਅਦ ਦੋਵੇਂ ਘਰ ਚਲੇ ਗਏ ਅਤੇ ਘਰ ਜਾ ਕੇ ਇਨ੍ਹਾਂ ਦਾ ਮੁੜ ਝਗੜਾ ਸ਼ੁਰੂ ਹੋ ਗਿਆ ਅਤੇ ਗੁੱਸੇ ‘ਚ ਲਾਲ ਡੀਐਸਪੀ ਨੇ ਪਤਨੀ ‘ਤੇ ਗੋਲੀ ਚਲਾ ਦਿੱਤੀ ਪਰ ਮੌਕੇ ‘ਤੇ ਬੇਟਾ ਵਿੱਚ ਆ ਗਿਆ। ਇਸ ਪੂਰੀ ਘਟਨਾ ਦੀ ਸੂਰਤ ਕੁਝ ਹੋਰ ਵੀ ਹੋ ਸਕਦੀ ਸੀ ਪਰ ਮਾਮਲਾ ਵਿਗੜਨ ਤੋਂ ਸੰਭਲ ਗਿਆ।
ਵਿਵਾਦਾਂ ਤੋਂ ਲੰਮਾ ਰਿਸ਼ਤਾ
ਡੀਐਸਪੀ ਅਤੁਲ ਸੋਨੀ ਨਾਲ ਵਿਵਾਦ ਲੰਬੇ ਸਮੇਂ ਤੋਂ ਜੁੜੇ ਹੋਏ ਹਨ। 2012 ‘ਚ, ਉਹ 46 ਕਾਰਤੂਸਾਂ ਨਾਲ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਫੜੇ ਗਏ ਸੀ। ਉਹ ਤਰੱਕੀ ਤੋਂ ਪਹਿਲਾਂ ਮੁਹਾਲੀ ਅਤੇ ਰੋਪੜ ਵਿੱਚ ਸੀਆਈਏ ਦੇ ਇੰਚਾਰਜ ਵੀ ਰਹਿ ਚੁੱਕੇ ਹਨ। ਦੱਸ ਦਈਏ ਮੁਹਾਲੀ ਵਿੱਚ ਸੀਆਈਏ ਦਾ ਇੰਚਾਰਜ ਰਹਿੰਦੇ ਹੋਏ ਉਨ੍ਹਾਂ ਖਿਲਾਫ਼ ਕਈ ਸ਼ਿਕਾਇਤਾਂ ਦਰਜ ਸਨ, ਜਿਸ ਤਲਦਿਆ ਉਨ੍ਹਾਂ ਗਦਾ ਤਬਾਦਲਾ ਵੀ ਕੀਤਾ ਗਿਆ ਸੀ।
‘ਸਿੰਘਮ’ ਦੇ ਨਾਮ ਨਾਲ ਮਸ਼ਹੂਰ ਅਤੁਲ ਸੋਨੀ ਆਪਣੀ ਤੰਦਰੁਸਤੀ ਲਈ ਵੀ ਜਾਣੇ ਜਾਂਦੇ ਹਨ। ਉਹ ਜਿੰਮ ਵਿੱਚ ਕਈਂ ਘੰਟੇ ਬਿਤਾਉਂਦੇ ਹੈ। ਇਸ ਤੋਂ ਇਲਾਵਾ ਉਹ ਆਪਣੇ ਕੰਮ ਕਰਕੇ ‘ਸਿੰਘਮ’ ਵਜੋਂ ਵੀ ਜਾਣੇ ਜਾਂਦੇ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਕਈ ਪੰਜਾਬੀ ਐਲਬਮਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ।


