ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਗੁਹਾਟੀ ਵਿਖੇ ਚੱਲ ਰਹੇ ਖੇਲੋ ਇੰਡੀਆ ਯੂਥ ਖੇਡਾਂ ‘ਚ ਸੂਬਾ ਪੰਜਾਬ ਦੇ ਕਪਿਲ ਨੇ 4 ਕਿਲੋਮੀਟਰ ਦੇ ਵਿਅਕਤੀਗਤ ਪੁਰਸਕਾਰ ਈਵੈਂਟ ਅੰਡਰ -19 ਵਿੱਚ ਸੋਨ ਤਮਗਾ ਜਿੱਤ ਮਾਪਿਆਂ ਅਤੇ ਸ਼ਹਿਰ ਪਟਿਆਲੇ ਦਾ ਨਾਮ ਰੁਸ਼ਨਾਇਆ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਸੁਨਮੂਨ ਸਿੰਘ ਅਤੇ ਫਤਿਹਗੜ ਸਾਹਿਬ ਦੇ ਸਮੀਕਸ਼ਾ ਢੀਂਗਰਾ ਨੇ ਏਅਰ ਰਾਈਫਲ ਮਿਕਸ ਈਵੈਂਟ ਵਿੱਚ ਹੋਈ ਸ਼ੂਟਿੰਗ ਵਿੱਚ ਕਾਂਸੇ ਦਾ ਤਗਮਾ ਜਿੱਤ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ।
ਇਨ੍ਹਾਂ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਫਿਟ ਇੰਡੀਆ ਅਤੇ ਖੇਲੋ ਇੰਡੀਆ ਦਾ ਸਹੀ ਪ੍ਰਯੋਗ ਕੀਤਾ ਹੈ। ਇਸ ਤਰ੍ਹਾਂ, ਛੇਵੇਂ ਦਿਨੀਂ ਪੰਜਾਬ 2 ਹੋਰ ਤਮਗੇ ਜਿੱਤ ਕੇ ਲੜੀ ‘ਚ 14 ਵੇਂ ਸਥਾਨ ‘ਤੇ ਪਹੁੰਚ ਗਿਆ। ਦੱਸ ਦਈਏ ਪੰਜਾਬ ਨੇ ਹੁਣ ਤੱਕ 5 ਸੋਨ, 10 ਚਾਂਦੀ ਅਤੇ 12 ਬਰੋਂਸ ਮੈਡਲ ਜਿੱਤ ਕੁਲ 27 ਤਮਗੇ ਆਪਣੇ ਨਾਮ ਕੀਤੇ ਹੈਂ।


