ਹਿੰਮਤ-ਏ-ਮਰਦਾ, ਮਦਦ-ਏ-ਖੁਦਾ, ਕੁੜੀਆਂ ਲਈ ਮਿਸਾਲ ਬਣੀ 15 ਸਾਲਾ ਕ੍ਰਿਕਟਰ ਸ਼ੈਫਾਲੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਿਆਣੇ ਸੱਚ ਕਹਿੰਦੇ ਆ ਕਿ, ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀ ਹੁੰਦੀ, ਕੁਝ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਿਆਣੇ ਸੱਚ ਕਹਿੰਦੇ ਆ ਕਿ, ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀ ਹੁੰਦੀ, ਕੁਝ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ ਰੋਹਤਕ ਦੀ ਰਹਿਣ ਵਾਲੀ ਸ਼ੈਫਾਲੀ ਸ਼ਰਮਾ ਨੇ। ਹਰਿਆਣਾ ਦੇ ਰੋਹਤਕ ਦੀ ਜੰਮਪਲ ਸ਼ੈਫਾਲੀ ਸ਼ਰਮਾ ਦੀ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਵਰਲਡ ਕੱਪ ਵਿੱਚ ਚੋਣ ਹੋਈ ਹੈ। ਮਹਿਜ਼ 15 ਸਾਲ ਦੀ ਸ਼ੈਫਾਲੀ ਸ਼ਰਮਾ ਨੂੰ ਪਿਛਲੇ ਸਾਲ ਯਾਨੀ 2019 ਦੇ ਸਤੰਬਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ ਸੀ। ਦੱਖਣੀ ਅਫ਼ਰੀਕਾ ਖਿਲਾਫ਼ ਖੇਡੇ ਇਸ ਮੈਚ ਵਿੱਚ ਸ਼ੈਫਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਿੰਦਗੀ ਦੇ ਇਸ ਉਤਾਰ-ਚੜ੍ਹਾਵ ਤੋਂ ਬਾਅਦ ਸ਼ੈਫਾਲੀ ਨੇ ਇੱਕ ਨਵਾਂ ਕੀਰਤੀਮਾਨ ਰਚਿਆ, ਜੀ ਹਾਂਜੀ ਸ਼ੈਫਾਲੀ ਨੇ ਸਭ ਤੋਂ ਘੱਟ ਉਮਰ ‘ਚ ਅਰਧ ਸ਼ਤਕ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ।

Shefali, Indian woman Cricketer
Shefali, Indian woman Cricketer

ਘਰ ਦੀ ਗਰੀਬੀ ਨੇ ਦਿਖਾਇਆ ਬੁਲੰਦ ਸੁਪਨਾ

ਸ਼ੈਫਾਲੀ ਦੀ ਮਹਿਲਾ ਟੀ-20 ਵਰਲਡ ਕੱਪ 2020 ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੋਣ ਹੋਣ ਤੋਂ ਬਾਅਦ ਸ਼ੈਫਾਲੀ ਲਗਾਤਾਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸ਼ੈਫਾਲੀ ਦੇ ਪਿਤਾ ਮੁਤਾਬਿਕ ਬਚਪਨ ਤੋਂ ਹੀ ਸ਼ੈਫਾਲੀ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੋਕ ਸੀ ਪਰ ਘਰ ਦੀ ਗਰੀਬੀ ਕਾਰਨ ਉਹ ਆਪਣੀ ਬੇਟੀ ਦੀ ਲੋੜਵੰਦ ਚੀਜਾਂ ਵੀ ਮੁਹਇਆ ਕਰਾਉਂਣ ‘ਚ ਅਸਮਰੱਥ ਸਨ।

ਘਰ ਦੀ ਗਰੀਬੀ ਤੋਂ ਸ਼ੈਫਾਲੀ ਵੀ ਚੰਗੀ ਤਰ੍ਹਾਂ ਜਾਣੂ ਸੀ ਪਰ ਇਸ ਦਾ ਅਹਿਸਾਸ ਉਸਨੇ ਕਦੇ ਆਪਣੇ ਪਰਿਵਾਰ ਖਾਸਕਰ ਪਿਤਾ ਨੂੰ ਨਹੀਂ ਹੋਣ ਦਿੱਤਾ। ਸ਼ੈਫਾਲੀ ਦੇ ਪਿਤਾ ਅਨੁਸਾਰ ਸ਼ੈਫਾਲੀ ਪਾਟੇ ਹੋਏ ਦਸਤਾਨੇ ਅਤੇ ਬੂਟ ਪਾ ਕੇ ਹੀ ਗਰਾਊਂਡ ਜਾਂਦੀ ਸੀ। ਆਖਿਰ ਜਦੋਂ ਉਸਦੇ ਪਿਤਾ ਨੇ ਉਸਦੇ ਦਸਤਾਨੇ ਅਤੇ ਬੈਟ ਦੇਖੇ ਤਾਂ ਉਹਨਾਂ ਦੇ ਅੱਖਾਂ ਵਿੱਚ ਹੰਝੂ ਵਹਿ ਤੁਰੇ। ਸ਼ੈਫਾਲੀ ਨੇ ਘਰ ਦੀ ਗਰੀਬੀ ਨੂੰ ਕਦੇ ਵੀ ਆਪਣੀ ਖੇਡ ‘ਚ ਅੜਿੱਕਾ ਨਹੀ ਬਣਨ ਦਿੱਤਾ ਸੀ। ਸ਼ਾਇਦ ਇਹੀ ਵਜ੍ਹਾ ਹੈ ਕਿ, ਸ਼ੈਫਾਲੀ ਅੱਜ ਭਾਰਤੀ ਮਹਿਲਾ ਕ੍ਰਿਕਟ 2020 ਵਿਸ਼ਵ ਕੱਪ ਦਾ ਹਿੱਸਾ ਬਣਨ ਜਾ ਰਹੀ ਹੈ।

ਸ਼ੈਫਾਲੀ ਦੇ ਜੇਕਰ ਕ੍ਰਿਕਟ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ 15 ਸਾਲਾ ਸ਼ੈਫਾਲੀ ਨੇ ਹੁਣ ਤੱਕ 9 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ। ਸੱਜੇ ਹੱਥ ਦੀ ਇਸ ਬੱਲੇਬਾਜ਼ ਨੇ ਭਾਰਤੀ ਮਹਿਲਾ ਟੀਮ ਵਲੋਂ  ਆਪਣਾ ਪਹਿਲਾ ਮੈਚ ਸਾਲ 2019 ਦੇ ਸਤੰਬਰ ਵਿੱਚ ਦੱਖਣੀ ਅਫ਼ਰੀਕਾ ਖਿਲਾਫ਼ ਖੇਡਿਆ ਸੀ। ਸ਼ੈਫਾਲੀ ਨੇ ਹੁਣ ਤੱਕ 27.55 ਦੀ ਔਸਤ ਨਾਲ ਕੁਲ 222 ਦੌੜਾਂ ਬਣਾਈਆਂ ਹਨ ਅਤੇ 2 ਅਰਧ ਸੈਂਕੜੇ ਵੀ ਬਣਾਏ ਹਨ।

 

Leave a Reply

Your email address will not be published. Required fields are marked *