ਮੀਂਹ ਨੇ ਠੰਡੀ ਕੀਤੀ ਲੋਹੜੀ ਦੀ ਰੌਣਕ, ਅਖੇ! ਇੱਕ ਲੋਹੜੀ ਦੂਜੀ ਬੱਦਲੀ ਬੌਹੁੜੀ…….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਜਿੱਥੇ ਇੱਕ ਪਾਸੇ ਨਵੇਂ ਸਾਲ ‘ਤੇ ਤਿਉਹਾਰਾਂ ਦਾ ਆਗਮਨ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਮੀਂਹ ਵੀ ਆਪਣਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਜਿੱਥੇ ਇੱਕ ਪਾਸੇ ਨਵੇਂ ਸਾਲ ‘ਤੇ ਤਿਉਹਾਰਾਂ ਦਾ ਆਗਮਨ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਮੀਂਹ ਵੀ ਆਪਣਾ ਜੋਬਨ ਵਿਖਾ ਰਿਹਾ ਹੈ। ਉੱਤਰੀ ਭਾਰਤ ਦੇ ਖਾਸਕਰ ਪੰਜਾਬ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਿਤੇ ਨਾ ਕਿਤੇ ਮੀਂਹ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ‘ਚ ਐਤਵਾਰ ਨੂੰ ਬੱਦਲਵਾਈ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਸੋਮਵਾਰ 13 ਜਨਵਰੀ ਲੋਹੜੀ ਦੇ ਦਿਨ ਮਾਲਵਾ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈਣ ਦੀਆ ਖਬਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਕਿਤੇ ਨਾ ਕਿਤੇ ਲੋਹੜੀ ਦੀ ਰੌਣਕ ਘੱਟ ਹੁੰਦੀ ਦਿੱਸ ਰਹੀ ਹੈ।

ਦੱਸ ਦਈਏ ਕਿ ਪਿਛਲੇ ਹਫ਼ਤੇ ਲਗਾਤਾਰ ਕੜਾਕੇ ਦੀ ਠੰਡ ਦਾ ਸਿਤਮ ਹੰਢਾ ਰਹੇ ਪੰਜਾਬ ਵਿੱਚ ਵੀਰਵਾਰ ਅਤੇ ਸ਼ੁਕਰਵਾਰ ਨੂੰ ਕੜਾਕੇ ਦੀ ਧੁੱਪ ਹੋਈ ਸੀ ਪਰ ਹੁਣ ਐਤਵਾਰ ਤੋਂ ਬਾਅਦ ਦੋ ਦਿਨਾਂ ਅੰਦਰ ਹੀ ਬੱਦਲਵਾਈ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਮਾਘੀ ਦੇ ਮੇਲੇ ਮੌਕੇ ਕੀਤੀ ਜਾ ਰਹੀ ਕਾਨਫਰੰਸ ਵੀ ਮੀਂਹ ਦੀ ਭੇਂਟ ਚੜ੍ਹਦੀ ਨਜ਼ਰ ਆ ਰਹੀ ਹੈ।

 

Leave a Reply

Your email address will not be published. Required fields are marked *