ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਕੁਰਾਲੀ ‘ਚ ਪੰਜਾਬ ਪੁਲਿਸ ਨੇ ਤਿੰਨ ਦੋਸ਼ੀ ਵਿਅਕਤੀਆਂ ਨੂੰ 34 ਕਿਲੋ ਭੰਗ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ‘ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਦੋਸ਼ੀਆਂ ਵਿਚੋਂ ਦੋ ਬਿਹਾਰ ਦੇ ਅਤੇ ਇਕ ਯੂਪੀ ਦਾ ਹੈ। ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਦੀ ਪੁੱਛਗਿੱਛ ਉਨ੍ਹਾਂ ਤੋਂ ਜਾਰੀ ਹੈ।
ਸਿਟੀ ਪੁਲਿਸ ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ, ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜੋ ਡੇਰਾ ਬਾਬਾ ਗੋਸਾਈ ਆਣਾ ਦੇ ਪਿੱਛੇ ਪਾਪੜਾਲੀ ਰੋਡ ‘ਤੇ ਘੁੰਮ ਰਹੇ ਸਨ। ਉਨ੍ਹਾਂ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ’34 ਕਿਲੋ ਭੰਗ ਬਰਾਮਦ ਹੋਈ, ਜੋ ਕਿ ਗੈਰ-ਕਨੂੰਨੀ ਤੌਰ ‘ਤੇ ਕੁਰਾਲੀ ‘ਚ ਸਪਲਾਈ ਕਰਨ ਲਈ ਆਏ ਸਨ।

