Bigg Boss13: ਵਿਸ਼ਾਲ ਨੇ ਕੀਤਾ ਆਪਣੀ ਜਿੰਦਗੀ ਦਾ ਸਭ ਤੋਂ ਡਰਾਉਣਾ ਖੁਲਾਸਾ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਗ ਬੌਸ 13 ‘ਚ ਇਸ ਹਫ਼ਤੇ “ਵੀਕੇਂਡ ਦਾ ਵਾਰ”   ਮਨੋਰੰਜਕ ਰਹਿਣ ਦੇ ਨਾਲ- ਨਾਲ ਭਾਵਨਾਤਮਕ ਵੀ ਰਿਹਾ। ਦੱਸ ਦਈਏ ਬਿਗ ਬੌਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਗ ਬੌਸ 13 ‘ਚ ਇਸ ਹਫ਼ਤੇ “ਵੀਕੇਂਡ ਦਾ ਵਾਰ”   ਮਨੋਰੰਜਕ ਰਹਿਣ ਦੇ ਨਾਲ- ਨਾਲ ਭਾਵਨਾਤਮਕ ਵੀ ਰਿਹਾ। ਦੱਸ ਦਈਏ ਬਿਗ ਬੌਸ ਦੇ ਘਰ ‘ਚ ਇਸ ਹਫਤੇ ਕਈ ਖੁਲਾਸੇ ਸਾਹਮਣੇ ਆਏ। ਇਸ ਹਫਤੇ ਬਿਗ ਬੌਸ ਦੇ ਘਰ ‘ਚ ਐਸਿਡ ਪੀੜਿਤ ਲਕਸ਼ਮੀ ਅਗਰਵਾਲ ਅਤੇ ਦੀਪੀਕਾ ਨੇ ਫਿਲਮ ਛਪਾਕ ਦੇ ਪ੍ਰਮੋਸ਼ਨ ਲਈ ਸ਼ਿਰਕਤ ਕੀਤੀ ਅਤੇ ਮੁਕਾਬਲੇਬਾਜਾਂ ਨੂੰ ਕਈ ਟਾਸਕ ਵੀ ਦਿੱਤੇ।

ਮੁੰਹ ਦਿਖਾਈ ਟਾਸਕ ‘ਚ ਜਿੱਥੇ ਕੁੜੀਆਂ ਦੀ  ਹੱਡਬੀਤੀ ਸੁਣ ਕੇ ਦਰਸ਼ਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈ। ਉੱਥੇ ਹੀ ਸ਼ੋ ਦੇ ਮੁਕਾਬਲੇਬਾਜ਼ ਵਿਸ਼ਾਲ ਆਦਿੱਤਿਆ ਸਿੰਘ ਨੇ  ਵੀ ਆਪਣੀ ਜ਼ਿੰਦਗੀ ਦੇ ਅਜਿਹੇ ਰਾਜ ਤੋਂ ਪਰਦਾ ਚੁੱਕਿਆ, ਜਿਸ ਤੋਂ ਦੁਨੀਆ ਨੇ  ਉਸ ਦੇ ਅੰਦਰ ਚਾਲ ਰਹੇ ਦੁੱਖ ਨੂੰ ਮਹਿਸੂਸ ਕੀਤਾ। ਵਿਸ਼ਾਲ ਨੇ ਦੱਸਿਆ ਕਿ, ਬਚਪਨ ‘ਚ 2-3 ਮੁੰਡਿਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਵਿਸ਼ਾਲ ਨੇ ਕਿਹਾ- ਮੁੰਡਿਆਂ ਪ੍ਰਤੀ ਮੇਰੀ ਨਫ਼ਰਤ ਦਾ ਇਹ ਇੱਕ ਵੱਡਾ ਕਾਰਨ ਹੈ।

ਵਿਸ਼ਾਲ ਨੇ ਕਿਹਾ ਕਿ, ਉਹ ਇਸ ਬਾਰੇ ਬੋਲ ਵੀ ਨਹੀਂ ਸਕਦੇ, ਕਿਉਂਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਬਹੁਤ ਕੁੱਟਿਆ ਸੀ, ਉਸ ਤੋਂ ਬਾਅਦ ਉਹ ਦੂਜੀ ਵਾਰ ਇਹ ਦੱਸਣ ਦੀ ਹਿੰਮਤ ਨਹੀਂ ਕਰ ਸਕੇ। ਵਿਸ਼ਾਲ ਨੇ ਦੱਸਿਆ- ਇਹ ਹਾਦਸਾ ਉਨ੍ਹਾਂ ਨਾਲ 9,10 ਅਤੇ 11 ਸਾਲ ਦੀ ਉਮਰ ਵਿੱਚ ਵਾਪਰਿਆ। ਇਸ ਤੋਂ ਬਾਅਦ ਉਹ ਲੋਕਾਂ ਤੋਂ ਡਰਨ ਲੱਗੇ ਸੀ, ਜਿਸ ਚਲਦਿਆਂ ਉਨ੍ਹਾਂ ‘ਚ ਬਹੁਤ ਸਾਰੀਆਂ ਕਮੀਆਂ ਵੀ ਆ ਗਈਆਂ। ਵਿਸ਼ਾਲ ਨੇ ਅੱਗੇ ਕਿਹਾ ਕਿ, ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਦਾ ਆਪਣੇ ਪਿਤਾ ਤੋਂ ਵਿਸ਼ਵਾਸ ਉਠ ਗਿਆ, ਕਿਉਂਕਿ ਜਿਸ ਵਿਅਕਤੀ ਸਾਹਮਣੇ ਇਹ ਵਾਪਰਿਆ ਸੀ, ਉਸ ਦਾ ਨਾਮ ਲੈਣ ਤੇ ਵਿਸ਼ਾਲ ਨੂੰ ਬਹੁਤ ਕੁੱਟ ਪਈ ਸੀ।

https://www.instagram.com/p/B7LAfqqA9H5/

ਵਿਸ਼ਾਲ ਨੇ ਕਿਹਾ ਕਿ, ਇਸ ਹਾਦਸੇ ਤੋਂ ਬਾਅਦ ਉਸ ਦਾ ਨਾ ਤਾਂ ਪੜ੍ਹਾਈ ਵਿੱਚ ਅਤੇ ਨਾ ਹੀ ਘਰ ਵਿੱਚ ਦਿਲ ਲੱਗਦਾ ਸੀ। ਇਸ ਕਰਕੇ, ਉਹ ਬਹੁਤ ਸਾਰੀਆਂ ਚੀਜ਼ਾਂ ਵਿੱਚ ਪਿੱਛੇ ਰਹਿ ਗਿਆ, ਉਨ੍ਹਾਂ ਨੇ ਸਿਰਫ ਖੇਡਣ ‘ਚ ਆਪਣਾ ਦਿਲ ਲਾਇਆ, ਕਿਉਂਕਿ ਉੱਥੇ ਉਸ ਨਾਲ ਕੋਈ ਸਰੀਰਕ ਸ਼ੋਸ਼ਣ ਜਾਂ ਛੇੜਛਾੜ ਨਹੀਂ ਕੀਤੀ ਜਾਂਦੀ ਸੀ। ਵਿਸ਼ਾਲ ਨੇ ਕਿਹਾ ਕਿ, ਉਨ੍ਹਾਂ ਦੇ ਮਨ ਵਿੱਚ ਉਹ ਗੱਲ ਜਗ੍ਹਾ ਬਣਾ ਚੁੱਕੀ ਸੀ ਅਤੇ ਉਸ ਤੋਂ ਛੁਟਕਾਰਾ ਪਾਉਂਣ ਲਈ ਜਦੋਂ ਉਹ 17-18 ਸਾਲਾਂ ਦੇ ਹੋਏ ਤਾਂ ਅਸ਼ਲੀਲ ਹਰਕਤ ਕਰਨ ਵਾਲਿਆਂ ਮੁੰਡਿਆਂ ਨੂੰ ਕੁੱਟ ਕੇ ਵਿਸ਼ਾਲ ਨੇ ਆਪਣਾ ਗੁੱਸਾ ਸ਼ਾਂਤ ਕੀਤਾ।

ਜੇਕਰ ਸ਼ੋ ‘ਚ ਵਿਸ਼ਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਵਾਇਲਡ ਕਾਰਡ ਐਂਟਰੀ ‘ਤੇ ਘਰ ਵਾਪਸ ਆਏ ਹਨ। ਸ਼ੋ ‘ਚ ਦੋਸਤ ਅਤੇ ਗਰਲ ਫ੍ਰੈਂਡ ਮਧੁਰਿਮਾ ਨਾਲ ਉਨ੍ਹਾਂ ਦੀ ਚੰਗਾ ਰਿਸ਼ਤਾ ਦੇਖਣ ਨੂੰ ਮਿਲਿਆ ਹੈ।

Leave a Reply

Your email address will not be published. Required fields are marked *