ਨਵੇਂ ਸਾਲ ਦੀ ਪਹਿਲੀ ਕੈਬਿਨੇਟ ਬੈਠਕ ਅੱਜ, ਕਈ ਮੁੱਦਿਆਂ ‘ਤੇ ਕੀਤੀ ਜਾ ਸਕਦੀ ਹੈ ਚਰਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਵੀਰਵਾਰ ਨੂੰ ਨਵੇਂ ਸਾਲ ‘ਚ ਪੰਜਾਬ ਸਰਕਾਰ ਦੀ ਪਹਿਲੀ ਕੈਬਿਨੇਟ ਬੈਠਕ ਹੋਣ ਵਾਲੀ ਹੈ। ਕਰੀਬ 12 ਵਜੇ ਇਹ ਬੈਠਕ ਸ਼ੁਰੂ ਹੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਵੀਰਵਾਰ ਨੂੰ ਨਵੇਂ ਸਾਲ ‘ਚ ਪੰਜਾਬ ਸਰਕਾਰ ਦੀ ਪਹਿਲੀ ਕੈਬਿਨੇਟ ਬੈਠਕ ਹੋਣ ਵਾਲੀ ਹੈ। ਕਰੀਬ 12 ਵਜੇ ਇਹ ਬੈਠਕ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਬੈਠਕ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨ ਵਾਲੇ ਹਨ।

ਚੰਡੀਗੜ੍ਹ ‘ਚ ਹੋਣ ਵਾਲੀ ਇਸ ਮੀਟਿੰਗ ‘ਚ ਸੂਬੇ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ। ਬੈਠਕ ਦੌਰਾਨ ਪੰਜਾਬ ਵਿਧਾਨਸਭਾ ‘ਚ ਕਈ ਵਿਸ਼ੇਸ਼ ਇਜਲਾਸ ਸੱਦੇ ਜਾਣ ਨੂੰ ਪ੍ਰਵਾਨਗੀ ਵੀ ਦਿੱਤੀ ਜਾ ਸਕਦੀ ਹੈ। ਨਾਲ ਹੀ ਦੱਸ ਦਈਏ ਪੰਜਾਬ ਕੈਬਿਨੇਟ ਦੀ ਬੈਠਕ ‘ਚ ਅਨੁਸੂਚਿਤ ਸ਼੍ਰੇਣੀਆਂ ਲਈ 10 ਸਾਲਾ ਤੱਕ ਦੇ ਰਾਖਵੀਕਰਨ ‘ਤੇ ਵੀ ਪੱਕੀ ਮੁਹਰ ਲਾਈ ਜਾ ਸਕਦੀ ਹੈ।  ਬੈਠਕ ‘ਚ ਸੂਬੇ ‘ਚ ਵਰਤਮਾਨ ਸਮੇਂ ‘ਚ ਪੇਸ਼ ਆ ਰਹੀ ਵਿੱਤੀ ਪਰੇਸ਼ਾਨੀਆਂ ਅਤੇ ਬਿਜਲੀ-ਪਾਣੀ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਜਾਣੀ ਹੈ।

https://www.facebook.com/LivingIndiaNewschannel/videos/1422814271212137/

Leave a Reply

Your email address will not be published. Required fields are marked *