ਬਿੱਗ ਬੌਸ 13: ਸਿਧਾਰਥ ਸ਼ੁਕਲਾ ਨਾਲ ਝਗੜੇ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੇ ਨਿਕਲੇ ਹੰਝੂ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਬਿੱਗ ਬੌਸ  ਦੇ ਘਰ ਵਿੱਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਸਭ ਤੋਂ ਵਿਲੱਖਣ ਹੈ। ਉਹ ਆਪਸ ‘ਚ ਝਗੜਦੇ ਹਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਬਿੱਗ ਬੌਸ  ਦੇ ਘਰ ਵਿੱਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਸਭ ਤੋਂ ਵਿਲੱਖਣ ਹੈ। ਉਹ ਆਪਸ ‘ਚ ਝਗੜਦੇ ਹਨ ਅਤੇ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਵੀ ਕਰਦੇ ਹਨ। ਕਈ ਵਾਰ ਦੋਵੇਂ ਇਕ ਦੂਜੇ ਨਾਲ ਝਗੜਾ ਕਰਦੇ ਦਿਸੇ ਹਨ ਤੇ ਕਈ ਵਾਰ ਤਾਂ ਇਕ-ਦੂਜੇ ‘ਤੇ ਹੱਥ ਵੀ ਚਲਾਉਂਦੇ ਦਿਖਾਈ ਦਿੱਤੇ ਹਨ। ਹਾਲ ਹੀ ‘ਚ, ਸਿਧਾਰਥ ਨੇ ਸ਼ਹਿਨਾਜ਼ ਦੇ ਢਿਡ ‘ਤੇ ਆਪਣਾ ਗੋਡਾ ਰੱਖਿਆ ਅਤੇ ਪੂਰੇ ਜ਼ੋਰ ਨਾਲ ਉਸ ਦੇ ਦੋਵੇਂ ਹੱਥਾਂ ਨੂੰ ਫੜ ਕੇ ਉਸ ਨੂੰ ਧਕਾ ਦਿੱਤਾ ਸੀ। ਇਸ ਦੌਰਾਨ ਸ਼ਹਿਨਾਜ਼ ਦਰਦ ਨਾਲ ਚੀਕ ਰਹੀ ਸੀ। ਇਸ ਘਟਨਾ ਨੂੰ ਵੇਖ ਕੇ ਦਰਸ਼ਕਾਂ ਨੇ ਸਿਧਾਰਥ ਨੂੰ ਟਰੋਲ ਵੀ ਕੀਤਾ ਹੈ ਤੇ ਕਰ ਰਹੇ ਹਨ। 

ਮਨਵੀਰ ਗੁਰਜਰ ਨੇ ਸਿਧਾਰਥ ਦਾ ਕੀਤਾ ਸਮਰਥਨ

ਦਰਸ਼ਕਾਂ ਦਾ ਕਹਿਣਾ ਹੈ ਕਿ, ਸਿਧਾਰਥ ਨੇ ਸ਼ਹਿਨਾਜ਼ ਦਾ ਅਪਮਾਨ ਕੀਤਾ। ਉਨ੍ਹਾਂ ਨੇ ਆਪਣੀ ਦੋਸਤ ਸ਼ਹਿਨਾਜ਼ ਨੂੰ ਤਸੀਹੇ ਦਿੱਤੇ। ਸਿਧਾਰਥ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਦੇ ਵੇਖ ਕੇ ਸੀਜ਼ਨ 10 ਦੇ ਜੇਤੂ ਮਨਵੀਰ ਗੁਰਜਰ ਨੇ ਸਿਧਾਰਥ ਸ਼ੁਕਲਾ ਦਾ ਸਮਰਥਨ ਕੀਤਾ ਹੈ। ਮਨਵੀਰ ਨੇ ਲਿਖਿਆ- ਨਾ ਤਾਂ ਸ਼ਹਿਨਾਜ਼ ਗਿੱਲ ਬੂਰਾ ਮੰਨਦੀ ਹੈ ਅਤੇ ਨਾ ਹੀ ਸਿਧਾਰਥ ਸ਼ੁਕਲਾ ਉਸ ਦੀ ਕਿਸੇ ਗੱਲ ਨੂੰ ਦਿਲ ‘ਤੇ ​​ਲੈਂਦੇ ਹਨ। ਤਾਂ ਫਿਰ ਤੁਸੀਂ ਪ੍ਰਸ਼ੰਸਕ ਇਸ ਵੱਲ ਧਿਆਨ ਕਿਉਂ ਦਿੰਦੇ ਹੋ?

https://twitter.com/imanveergurjar/status/1214556371288383494

ਦੂਜੇ ਪਾਸੇ ਗੌਹਰ ਖਾਨ ਨੇ ਵੀ ਇਕ ਯੂਜ਼ਰ ਦੇ ਟਵੀਟ ਦੇ ਜਵਾਬ ਵਿਚ ਰੀਟਵੀਟ ਕੀਤਾ ਹੈ। ਗੌਹਰ ਖਾਨ ਨੇ ਲਿਖਿਆ- ਜੇਕਰ ਤੁਸੀਂ ਸ਼ੋਅ ਦੇਖ ਰਹੇ ਹੋ ਤਾਂ ਸ਼ਹਿਨਾਜ਼ ਸਿਧਾਰਥ ਸ਼ੁਕਲਾ ਨੂੰ ਇਹ ਸਭ ਕਰਨ ਲਈ ਉਤਸ਼ਾਹਤ ਕਰ ਰਹੀ ਹੈ।

ਬੀਤੇ ਐਪੀਸੋਡ ਵਿੱਚ, ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦਰਮਿਆਨ ਲੜਾਈ ਜਾਰੀ ਰਹੀ। ਸਿਧਾਰਥ ਨੇ ਸ਼ਹਿਨਾਜ਼ ਨੂੰ ਸਾਫ ਕਿਹਾ ਕਿ, ਉਸ ਦੇ ਦੋ ਚਿਹਰੇ ਹਨ। ਉਹ ਉਨ੍ਹਾਂ ਲੋਕਾਂ ਨਾਲ ਬੈਠੀ ਹੈ, ਜਿਨ੍ਹਾਂ ਨੇ ਉਸ ਬਾਰੇ ਗਲਤ ਗੱਲਾਂ ਕਹੀਆਂ ਹਨ। ਸਿਧਾਰਥ ਨੇ ਕਿਹਾ ਕਿ, ਹੁਣ ਉਹ ਸ਼ਹਿਨਾਜ਼ ਨੂੰ ਪਸੰਦ ਨਹੀਂ ਕਰਦਾ ਹੈ ਅਤੇ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹੈ।

 

Leave a Reply

Your email address will not be published. Required fields are marked *