ਢੀਂਡਸਾ ਨੇ ਬੰਨੇ ਸਿੱਧੂ ਦੇ ਤਾਰੀਫਾਂ ਦੇ ਪੁਲ, ਕਿਹਾ ਰਾਜਨਿਤੀ ‘ਚ ਅਹਿਮ ਰੋਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਜਿਨ੍ਹਾਂ ਨੇ ਚਾਰ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਜਿਨ੍ਹਾਂ ਨੇ ਚਾਰ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਨੇਤਾ ਦਾ ਅਹੁਦਾ ਛੱਡਿਆ ਸੀ, ਮੰਗਲਵਾਰ ਨੂੰ ਮੀਡੀਆ ਦੇ ਰੂਬਰੂ ਹੁੰਦਿਆਂ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਕਰਦੇ ਹੋਏ ਵੇਖੇ ਗਏ। ਚੰਡੀਗੜ੍ਹ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਢੀਂਡਸਾ ਨੇ ਨਵਜੋਤ ਸਿੱਧੂ ਨੂੰ ਪੰਜਾਬ ਦਾ ਹਰਮਨ ਪਿਆਰਾ ਲੀਡਰ ਦੱਸਿਆ ਅਤੇ ਕਿਹਾ ਕਿ, ਨਵਜੋਤ ਸਿੱਧੂ ਦੀ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਵਿੱਚ ਵੱਡੀ ਅਤੇ ਅਹਿਮ ਭੂਮਿਕਾ ਹੋਵੇਗੀ। ਸਿੱਧੂ ਕਿ ਫ਼ੈਸਲਾ ਕਰਦੇ ਹਨ, ਇਹ ਇਕ ਵੱਖਰੀ ਗੱਲ ਹੈ। ਇਸਦੇ ਨਾਲ ਹੀ, ਢੀਂਡਸਾ ਨੇ ਟਕਸਾਲੀਆਂ ਨੂੰ ਇੱਕ ਪਲੇਟਫਾਰਮ ਤੇ ਆਉਣ ਦਾ ਸੱਦਾ ਦਿੱਤਾ ਹੈ।

ਢੀਂਡਸਾ ਨੇ ਕਿਹਾ ਕਿ, ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ ਕਾਰਨ ਹੋਇਆ ਹੈ। ਦੱਸ ਦਈਏ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਸ ਸਮੇਂ ਸੂਬੇ ‘ਚ ਅਕਾਲੀਆਂ ਦੀ ਸਰਕਾਰ ਸੀ।ਉੱਥੇ ਹੀ ਢੀਂਡਸਾ ਨੇ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਨੂੰ ਵੀ ਗਲਤ ਆਖਿਆ ਹੈ। ਉਨ੍ਹਾਂ ਕਿਹਾ ਜੋ ਕਿਸੇ ਵਿਅਕਤੀ ਤੋਂ ਗਲਤੀ ਹੁੰਦੀ ਹੈ ਤਾਂ ਉਹ ਅਕਾਲ ਤਖ਼ਤ ਤੋਂ ਮੁਆਫੀ ਮੰਗ ਸਕਦਾ ਹੈ ਪਰ ਮੁਆਫੀ ਦੇਣ ਦੀ ਇੱਕ ਪ੍ਰਕਿਰਿਆ ਹੈ, ਜਿਸਦੇ ਤਹਿਤ ਸਬੰਧਤ ਵਿਅਕਤੀ ਨੂੰ ਮੁਆਫੀ ਦਿੱਤੀ ਜਾਂਦੀ ਹੈ।

ਲੰਮੇ ਸੰਮੇ ਤੋਂ ਢੀਂਡਸਾ ਪਰਿਵਾਰ ਦੀ ਅਕਾਲੀਆਂ ਤੋਂ ਨਾਰਾਜਗੀ

ਦੱਸਣ ਵਾਲੀ ਗੱਲ ਇਹ ਹੈ ਕਿ, ਢੀਂਡਸਾ ਪਰਿਵਾਰ ਦੀ ਪਾਰਟੀ ਪ੍ਰਤੀ ਨਾਰਾਜ਼ਗੀ ਕਾਫ਼ੀ ਪੁਰਾਣੀ ਹੈ। ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਦੇ ਤਾਕਤਵਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਬੇਟੇ ਲਈ ਚੋਣ ਪ੍ਰਚਾਰ ਕਰਦਿਆਂ ਅਜਿਹਾ ਕੀਤਾ ਸੀ। ਇਸ ਤੋਂ ਬਾਅਦ, ਉਨ੍ਹਾਂ ਸਤੰਬਰ ਵਿੱਚ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਦਾ ਅਹੁਦਾ ਛੱਡ ਦਿੱਤਾ ਅਤੇ ਅਕਤੂਬਰ ਵਿੱਚ ਉਨ੍ਹਾਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਸਭ ਤੋਂ ਵੱਡੀ ਨਾਰਾਜਗੀ ਉਸ ਸਮੇਂ ਸਾਹਮਣੇ ਆਈ ਜਦੋਂ ਦਸੰਬਰ ‘ਚ ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਢੀਂਡਸਾ ਪਰਿਵਾਰ ਸ਼ਾਮਿਲ ਨਹੀਂ ਹੋਇਆ। ਇੰਨਾ ਹੀ ਨਹੀਂ, ਪਰਮਿੰਦਰ ਢੀਂਡਸਾ ਨੇ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਟਿਆਲਾ ਵਿੱਚ ਕਰਵਾਏ ਗਏ ਧਰਨੇ ਵਿੱਚ ਹਿੱਸਾ ਨਹੀਂ ਲਿਆ।

ਕੱਟੜ ਆਗੂ ਸੁਖਬੀਰ ਬਾਦਲ ਦੀਆਂ ਵਧਾ ਸਕਦੇ ਹਨ ਮੁਸ਼ਕਲਾਂ

ਇਨ੍ਹਾਂ ਗੱਲਾਂ ਦੇ ਅਧਾਰ ‘ਤੇ ਹੀ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਚਰਚਾ ਆਮ ਹੋ ਗਈ ਕਿ, ਪਰਮਿੰਦਰ ਢੀਂਡਸਾ ਦਾ ਅਕਾਲੀ ਦਲ ਨਾਲ ਭਰਮ ਹੈ। ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਈ ਵਾਰ ਦਾਅਵਾ ਕੀਤਾ ਹੈ ਕਿ, ਪਰਮਿੰਦਰ ਪਾਰਟੀ ਛੱਡ ਸਕਦਾ ਹੈ। ਹਾਲਾਂਕਿ, ਪਰਮਿੰਦਰ ਢੀਂਡਸਾ ਨੇ ਅਜੇ ਵੀ ਇਸ ਮੁੱਦੇ ‘ਤੇ ਚੁੱਪੀ ਸਾਧੀ ਹੋਈ ਹੈ। ਹੁਣ ਜਦੋਂ ਉਨ੍ਹਾਂ ਨੇ ਵਿਧਾਇਕ ਦਲ ਦੇ ਨੇਤਾ ਦਾ ਅਹੁਦਾ ਛੱਡਿ ਹੈ ਤਾਂ ਕਿਆਸ ਲਗਾਏ ਜਾ ਰਹੇ ਹਨ ਕਿ, ਉਹ ਕਿਸੇ ਵੀ ਸਮੇਂ ਪਾਰਟੀ ਵੀ ਛੱਡ ਸਕਦੇ ਹਨ।

ਦੂਜੇ ਪਾਸੇ, ਇਸ ਤੋਂ ਪਹਿਲਾਂ ਮਾਝੇ ਦੇ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ (ਤਿੰਨੋਂ ਸਾਬਕਾ ਮੰਤਰੀ) ਪਾਰਟੀ ਤੋਂ ਬਗਾਵਤ ਕਰਕੇ ਅਕਾਲੀ ਦਲ ਤੋਂ ਟਕਸਾਲੀ ਬਣੇ ਸਨ। ਇਸੇ ਤਰ੍ਹਾਂ ਸਾਬਕਾ ਸਪੀਕਰ ਰਵਿੰਦਰ ਸਿੰਘ ਨੇ ਵੀ ਟਕਸਾਲੀ ਨੇਤਾਵਾਂ ਨਾਲ ਸੰਪਰਕ ਬਣਾਇਆ ਹੈ। ਦੂਜੇ ਪਾਸੇ, ਪਰਮਿੰਦਰ ਢੀਂਡਸਾ ਦੇ ਦਿੱਤੇ ਸੰਕੇਤ ਤੋਂ ਸਪੱਸ਼ਟ ਹੈ ਕਿ, ਅਕਾਲੀ ਦਲ ਦੇ ਇਨ੍ਹਾਂ ਵੱਡੇ ਲੀਡਰਾਂ ਦਾ ਏਕੀਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡਾ ਸੰਕਟ ਖੜਾ ਕਰ ਸਕਦਾ ਹੈ।

Leave a Reply

Your email address will not be published. Required fields are marked *