ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 8 ਜਨਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਦੇ ਕਿਰਤ ਸੁਧਾਰਾਂ, ਵਿਦੇਸ਼ੀ ਸਿੱਧੇ ਨਿਵੇਸ਼ ਅਤੇ ਨਿੱਜੀਕਰਨ ਦੇ ਵਿਰੁੱਧ ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਦਾ ਪ੍ਰਭਾਅ ਬੈਂਕਾਂ ਅਤੇ ਆਵਾਜਾਈ ‘ਤੇ ਵੀ ਪੈ ਸਕਦਾ ਹੈ। ਬੈਂਕ ਬੰਦ ਹੋਣ ਦਾ ਅਸਰ ਏਟੀਐਮ ਸੇਵਾ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਦੌਰਾਨ ਕੇਂਦਰ ਨੇ ਕਿਹਾ ਹੈ ਕਿ, ਹੜਤਾਲੀ ਮੁਲਾਜ਼ਮਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਦੀ ਤਨਖਾਹ ‘ਚ ਕਟੌਤੀ ਕੀਤੀ ਜਾਵੇਗੀ। ਬੰਦ ਦਾ ਪ੍ਰਭਾਅ ਆਮ ਲੋਕਾਂ ਦੀ ਜਿੰਦਗੀ ‘ਚ ਵਧੇਰੇ ਦੇਖਣ ਨੂੰ ਮਿਲ ਸਕਦਾ ਹੈ।
ਦੱਸ ਦਈਏ ਬੁਧਵਾਰ ਨੂੰ ਬੰਦ ਦਾ ਐਲਾਨ ਪੰਜਾਬ ‘ਚ ਹੀ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ, ਜਿਸ ਤੋਂ ਆਮ ਜਨਜੀਨ ਨੂੰ ਪਰੇਸ਼ਾਨੀਆਂ ਪੇਸ਼ ਆ ਸਕਦੀ ਹੈ। ਹਾਲਾਂਕਿ, ਜ਼ਿਆਦਾਤਰ ਕਿਸਾਨ ਜੱਥੇਬੰਦੀਆਂ ਬੰਦ ਵਿੱਚ ਸ਼ਾਮਲ ਨਹੀਂ ਹੋਣਗੀਆਂ ਰੋਡਵੇਜ਼ ਨੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੜਤਾਲ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਐਲਆਈਸੀ, ਬੀਐਸਐਨਐਲ, ਬਿਜਲੀ ਵਿਭਾਗ, ਪੈਰਾ ਮੈਡੀਕਲ ਸਟਾਫ ਹੜਤਾਲ ਵਿੱਚ ਸ਼ਾਮਲ ਹਨ।

