ਪੰਜਾਬ ਦੀ ਹਰਿੰਦਰ ਕੌਰ ਅਤੇ ਸੁਰਜੀਤ ਨੇ ਰੁਸ਼ਨਾਇਆ ਸੂਬੇ ਦਾ ਨਾਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਨਮਾਨਿਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਦੋ ਕਿਸਾਨਾਂ ਨੇ ਸੂਬੇ ਦਾ ਨਾਂ ਦੇਸ਼ ਵਿੱਚ ਰੁਸ਼ਨਾਇਆ ਹੈ। ਇਸ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਵਿਸ਼ੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਦੋ ਕਿਸਾਨਾਂ ਨੇ ਸੂਬੇ ਦਾ ਨਾਂ ਦੇਸ਼ ਵਿੱਚ ਰੁਸ਼ਨਾਇਆ ਹੈ। ਇਸ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਦੱਸ ਦਈਏ 2 ਜਨਵਰੀ ਖੇਤੀਬਾੜੀ ਦਿਵਸ ਮੌਕੇ ਕਰਨਾਟਕ ਦੇ ਤੁਮਕੁਰ ਸ਼ਹਿਰ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਰਾਸ਼ਟਰੀ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਅੰਮ੍ਰਿਤਸਰ ਦੀ ਹਰਿੰਦਰ ਕੌਰ ਨੂੰ, ਜਿਸਨੇ ਮਾੜੇ ਮੌਸਨ ‘ਚ 1 ਏਕੜ ਜ਼ਮੀਨ ਵਿੱਚ 19 ਕੁਇੰਟਲ ਬਾਸਮਤੀ ਦੀ ਫਸਲ ਦੀ ਪੈਦਾਵਾਰ ਕਰਕੇ ਇੱਕ ਰਿਕਾਰਡ ਦਰਜ ਕੀਤਾ ਹੈ। ਉੱਥੇ ਹੀ ਸੂਬਾ ਪੰਜਾਬ  ਦੇ ਜਿਲ੍ਹਾ ਫਤਿਹਗੜ ਸਾਹਿਬ ਦੇ ਸੁਰਜੀਤ ਸਿੰਘ, ਜੋ ਕਿ ਪਿਛਲੇ 20 ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਜੈਵਿਕ ਖੇਤੀ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡ ਤੋਂ ਸਨਮਾਨਿਤ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੀ ਚੰਗੀ ਪਹਿਲ ਲਈ 2 ਲੱਖ ਰੁਪਏ ਦੀ ਇਨਾਮ ਰਾਸ਼ੀ ਤੋਂ ਵੀ ਸਨਮਾਨਿਤ ਕੀਤਾ ਹੈ।

प्रधानमंत्री नरेंद्र मोदी के हाथों कृषि कर्मण पुरस्कार हासिल करते फतेहगढ़ साहिब के गांव साधुगढ़ के किसान सुरजीत सिंह। 

ਸਮਾਗਮ ਤੋਂ ਪਰਤਣ ਤੋਂ ਬਾਅਦ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸਾਧੂਗੜ ਦੇ ਪ੍ਰਮੁੱਖ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਜੋ 45 ਏਕੜ ਜ਼ਮੀਨ ਦੇ ਮਾਲਕ ਹਨ, ਨੇ ਦੱਸਿਆ ਕਿ, ਸਾਲ 2001 ਵਿੱਚ 20 ਸਾਲ ਪਹਿਲਾਂ ਉਸਨੇ ਆਪਣੇ ਖੇਤਾਂ ਵਿੱਚ ਪਰਾਲੀ ਸਾੜੇ ਬਿਨਾਂ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ, 2006 ‘ਚ, ਸਾਰੀ ਜ਼ਮੀਨ ਰੇਨਗਨ (ਫੁਹਾਰਾ ਪ੍ਰਣਾਲੀ) ਨਾਲ ਸਿੰਜਾਈ ਸ਼ੁਰੂ ਹੋਈ, ਜਿਸ ਨਾਲ ਪਾਣੀ ਦੀ ਬਚਤ ਸ਼ੁਰੂ ਹੋ ਗਈ।

ਇਸ ਬਾਰੇ ਸੁਰਜੀਤ ਸਿੰਘ ਨੇ ਦੱਸਿਆ ਕਿ, ਪਰਾਲੀ ਨੂੰ ਖੇਤਾਂ ‘ਚ ਮਿਲਾਉਣ ਨਾਲ ਵਧੀਆ ਖੇਤੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਜ਼ਮੀਨ ਦੀ ਉਪਜਾ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ, ਅਗਲੇ ਸਾਲ ਤੱਕ 45 ਕੁਇੰਟਲ ਵਧੀਈ ਫਸਲ ਪੈਦਾ ਕਰਨ ਦਾ ਟੀਚਾ ਹੈ ਅਤੇ ਇਸ ਤੋਂ ਹੋਰ ਕਿਸਾਨਾਂ ਨੂੰ ਵੀ ਸੇਧ ਮਿਲੇਗੀ। ਉਨ੍ਹਾਂ ਦੱਸਿਆ ਕਿ, ਜੈਵਿਕ ਖੇਤੀ ਕਰਨ ਤੋਂ ਖਰਚਾ ਵੀ ਘੱਟ ਆਉਂਦਾ ਹੈ ਤੇ ਫਸਲ ਵੀ ਵਧੀਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਪ੍ਰਿੰਕਲਰ ਸਿਸਟਮ ਲਗਾਉਣ ਨਾਲ ਸਰਕਾਰ ਵੱਲੋਂ 75 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾਂਦੀ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ, ਸਟਾਰਚ ਜੋ ਖੇਤਾਂ ਵਿੱਚ ਰਲ ਜਾਂਦੀ ਹੈ ਉਹ ਖਾਦ ਬਣ ਜਾਂਦੀ ਹੈ।

अमृतसर के बलबीरपुरा की हरिंदर कौर को भी मिला वर्ष 2017-18 के लिए कृषि कर्मण अवार्ड।

 

ਪਤੀ ਦੀ ਮੌਤ ਤੋਂ ਬਾਅਦ 3 ਬੱਚਿਆਂ ਦੀ ਜ਼ਿੰਮੇਵਾਰੀ

ਅੰਮ੍ਰਿਤਸਰ ਦੇ ਵੇਰਕਾ ਖੇਤਰ ਵਿੱਚ ਬਲਬੀਰਪੁਰਾ ਦੀ ਕਿਸਾਨ ਹਰਿੰਦਰ ਕੌਰ ਕੋਲ 33 ਏਕੜ ਜ਼ਮੀਨ ਹੈ। ਉਸਦਾ ਵਿਆਹ 1998 ਵਿੱਚ ਹੋਇਆ ਸੀ ਅਤੇ ਫਿਰ 2000 ਵਿੱਚ ਇਹ ਪਰਿਵਾਰ ਪਿੰਡ ਬਲਬੀਰਪੁਰਾ ਚਲਾ ਗਿਆ। 2007 ਵਿੱਚ ਪਤੀ ਦੇ ਦੇਹਾਂਤ ਤੋਂ ਬਾਅਦ, ਹਰਿੰਦਰ ਕੌਰ ਨੇ 3 ਬੱਚਿਆਂ ਦੀ ਪੂਰੀ ਤਰ੍ਹਾਂ ਆਪਣੇ ਮੋਢਿਆਂ ‘ਤੇ ਸੰਭਾਲ ਕਰਨ ਦੀ ਜ਼ਿੰਮੇਵਾਰੀ ਲਈ ਸਾਲ 2017-18 ਦੇ ਸੀਜ਼ਨ ਵਿੱਚ ਹਰਿੰਦਰ ਨੇ ਆਪਣੇ ਖੇਤ ਵਿੱਚ ਝੋਨੇ ਦੀ ਬਿਜਾਈ ਕੀਤੀ ਸੀ। ਮਾੜੇ ਮੌਸਮ ਕਾਰਨ ਜਿੱਥੇ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ। ਉੱਥੇ ਹੀ ਮੌਸਮ ਦੀ ਮਾਰ ਝਲਦਿਆਂ ਹਰਿੰਦਰ ਕੌਰ ਨੇ ਇੱਕ ਏਕੜ ਜ਼ਮੀਨ ਵਿੱਚ 1509 ਦੀ 19 ਕੁਇੰਟਲ ਬਾਸਮਤੀ ਦੀ ਫਸਲ ਦੀ ਪੈਦਾਵਾਰ ਕੀਤੀ ਸੀ।  

 

Leave a Reply

Your email address will not be published. Required fields are marked *