ਜਾਣੋ ਕਿਓਂ DSGMC ਮੈਂਬਰਾਂ ਨੇ ਚੰਦੋਕ ਨੂੰ ਸੁਣਾਈ ਧਾਰਮਿਕ ਸਜ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਮੈਂਬਰ ਪਰਮਜੀਤ ਸਿੰਘ ਚੰਧੋਕ ਨੂੰ ਸ਼ਰਾਬ ਖਰੀਦਣ ਦੇ ਦੋਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਮੈਂਬਰ ਪਰਮਜੀਤ ਸਿੰਘ ਚੰਧੋਕ ਨੂੰ ਸ਼ਰਾਬ ਖਰੀਦਣ ਦੇ ਦੋਸ਼ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਹੈ। ਮੀਟਿੰਗ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਪਰਮਜੀਤ ਸਿੰਘ ਚੰਧੋਕ ਨੂੰ ਬਰਤਨ ਸਾਫ਼ ਕਰਨ, ਜੋੜੇ ਘਰ ‘ਚ  ਜੁੱਤੇ ਸਾਫ਼ ਕਰਨ ਅਤੇ ਹਰ ਰੋਜ ਤਿੰਨ ਦਿਨ ਗੁਰੂਦੁਆਰਾ ਸ੍ਰੀ ਬੰਗਲਾ ਸਾਹਿਬ ਅਤੇ ਗੁਰੂਦੁਆਰਾ ਸ਼੍ਰੀ ਸ਼ੀਸ਼ ਗੰਜ ਵਿਖੇ ਗੁਰਬਾਣੀ ਸਰਬਣ ਦੀ ਧਾਰਮਿਕ ਸਜ਼ਾ ਸੁਣਾਈ ਹੈ।

ਇਹ ਸਜ਼ਾ ਪੂਰੀ ਹੋਣ ਤੋਂ ਬਾਅਦ ਚੰਦੋਕ ਗੁਰੂਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਅਖੰਡ ਪਾਠ ਰੱਖਵਾਉਂਣਗੇ। ਉਸ ਤੋਂ ਬਾਅਦ ਉਹ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 5100 ਰੁਪਏ ਦੀ ਮਾਫੀ ਭੇਂਟ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ, ਇਕ ਵੀਡੀਓ ਵਿੱਚ ਚੰਦੋਕ ਠੇਕੇ ਤੋਂ ਸ਼ਰਾਬ ਦੀਆਂ ਬੋਤਲਾਂ ਖਰੀਦਦੇ ਹੋਏ ਦਿਖਾਈ ਦਿੱਤੇ ਹਨ। ਇਸ ਪ੍ਰਸੰਗ ‘ਚ ਸੰਗਤ ਨੇ ਸ੍ਰੀ ਅਕਾਲ ਤਖ਼ਤ ਨੂੰ ਕਈ ਸ਼ਿਕਾਇਤਾਂ ਭੇਜੀਆਂ ਸਨ।

ਇਸ ‘ਤੇ ਸਪਸ਼ਟੀਕਰਨ ਲਈ ਚੰਦੋਕ ਨੂੰ  ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਤਲਬ ਕੀਤਾ ਗਿਆ ਸੀ। ਪੁੱਛ-ਗਿੱਛ ਦੌਰਾਨ ਚੰਦੋਕ ਨੇ ਸਵੀਕਾਰਿਆ ਹੈ ਕਿ, ਉਸਨੇ ਠੇਕੇ ਤੋਂ ਸ਼ਰਾਬ ਖਰੀਦੀ ਸੀ ਪਰ ਉਹ ਕਿਸੇ ਹੋਰ ਲਈ ਸੀ। ਚੰਦੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਾਜ਼ਰੀ ਵਿੱਚ ਕਿਹਾ ਕਿ,  ਉਨ੍ਹਾਂ ਸ਼ਰਾਬ ਨਹੀਂ ਪੀਤੀ ਸੀ।

ਚੰਦੋਕ ਦੀ ਸਫਾਈ ਸੁਣਨ ਤੋਂ ਬਾਅਦ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੰਦੋਕ ਨੂੰ ਧਾਰਮਿਕ ਸਜਾ ਸੁਣਾਈ ਤਾਂ ਜੋ ਉਹ ਰੱਬ ਨੇੜੇ ਰਹਿ ਕੇ ਆਪਣੀ ਸਜਾ ਵਾਰੇ ਸੋਚਣ ਅਤੇ ਇਸ ਨੂੰ ਭੱਵਿਖ ‘ਚ ਮੁੜ ਨਾ ਦੋਰਰਾਉਂਣ।

Leave a Reply

Your email address will not be published. Required fields are marked *