ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਿਛਲੇ ਸਾਲ ਦਸੰਬਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋ ਬਾਆਦ ਬੰਦ ਹੋਈ ਦਿੱਲੀ ਦੀ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ ਦੇ ਅੱਜ ਭਾਵ ਸੋਮਵਾਰ ਨੂੰ ਖੁੱਲ੍ਹਣ ਦਾ ਪਹਿਲਾ ਦਿਨ ਸੀ ਪਰ ਬੀਤੀ ਰਾਤ ਯੂਨੀਵਰਸਿਟੀ ਵਿੱਚ ਇਕ ਵਾਰ ਫਿਰ ਤੋਂ ਮਾਹੌਲ ਤਣਾਪੂਰਨ ਹੋ ਗਿਆ ਹੈ। ਐਤਵਾਰ ਦੀ ਸ਼ਾਮ ਯੂਨੀਵਰਸਿਟੀ ਵਿੱਚ ਕੁਝ ਨਕਾਬਕੋਸ਼ ਅਨਸਰਾਂ ਨੇ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ ਜਿਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ। ਹਮਲੇ ਵਿੱਚ ਜੇਐਨਯੂਐਸ ਦੀ ਪ੍ਰਧਾਨ ਸਮੇਤ ਇੱਕ ਅਧਿਆਪਕਾ ਅਤੇ ਕਈ ਹੋਰ ਵਿਦਿਆਥੀ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਹਰ ਪਾਸਿਉ ਹੋ ਰਹੀ ਹੈ ਨਿੰਦਿਆ
ਦਿੱਲੀ ਦੀ ਜਾਮੀਆ ਯੂਨੀਵਰਸਿਟੀ ਵਿੱਚ ਹੋਏ ਇਸ ਹਮਲੇ ਦੀ ਸਾਰੇ ਪਾਸਿਉ ਨਿੰਦਿਆ ਹੋ ਰਹੀ ਹੈ ਉਥੇ ਵਿਰੋਧੀ ਧਿਰਾਂ ਪੂਰੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੀਆਂ ਨਜਰ ਆ ਰਹੀਆਂ ਹਨ। ਇਸ ਮਾਮਲੇ ਤੇ ਸਵਰਾਜ ਪਾਰਟੀ ਆਗੂ ਯੋਗਿਦਰ ਯਾਦਵ ਨੇ ਇਸ ਪੂਰੇ ਘਟਨਾਕ੍ਰਮ ਲਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੂੰ ਜਿੰਮੇਵਾਰ ਠਹਿਰਾਉਦਿਆ ਕਿਹਾ ਕਿ ਕੇਂਦਰ ਸਰਕਾਰ ਇਸ ਤਰ੍ਰਾਂ ਦੇ ਗੁੰਡਿਆਂ ਨੂੰ ਲਗਾਤਾਰ ਪ੍ਰੋਤਸਾਹਨ ਦੇ ਰਹੀ ਹੈ। ਜਿਸ ਦੀ ਉਦਾਹਰਣ ਜਾਮੀਆ ‘ਚ ਵੇਖਣ ਨੂੰ ਮਿਲ ਰਹੀ ਹੈ।
ਇਸੇ ਤਰ੍ਰਾਂ ਦੀ ਪ੍ਰਤਿਕਿਰਿਆ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵਲੋਂ ਆਪਣੇ ਟਵਿਟਰ ਹੈਡਲ ਜ਼ਰੀਏ ਟਵੀਟ ਕਰਦਿਆਂ ਕੀਤੀ। ਉਹਨਾਂ ਲਿਖਿਆ ਕਿ ਭਾਜਪਾ ਨੇ ਸਿੱਖਿਆ ਸੰਸਥਾਨਾਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ ਜਿਸ ਦਾ ਪ੍ਰਮਾਣ ਜਾਮੀਆ ਯੂਨੀਵਰਸਿਟੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਮਾਨ ਨੇ ਅੱਗੇ ਲਿਖਿਆ ਕਿ ਇਸ ਘਟਨਾਕ੍ਰਮ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਘੱਟ ਹੈ। ਇਸੇ ਤਰ੍ਰਾਂ ਕਾਂਗਰਸ ਪਾਰਟੀ ਦੇ ਆਗੂ ਰਣਦੀਪ ਸੂਰਜੇਵਾਲਾ ਨੇ ਇਸ ਘਟਨਾਕ੍ਰਮ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਬੀਜੇਪੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਇਸ ਵਿਦਿਅਕ ਸੰਸਥਾ ‘ਤੇ ਹਮਲਾ ਪੂਰੀ ਤਰ੍ਰਾਂ ਦਿੱਲੀ ਪੁਲਿਸ ਅਤੇ ਭਾਰਤੀ ਜਨਤਾ ਪਾਰਟੀ ਦੇ ਕੰਟਰੋਲ ਹੇਠ ਹੋਇਆ ਹੈ।
भाजपा सरकार ने देश के शिक्षा संस्थानों को राजनीती का अखाड़ा बना दिया है J N U में हुई गुंडागर्दी इस का प्रमाण है.. इसकी जितनी निंदा की जाए कम है
— Bhagwant Mann (@BhagwantMann) January 6, 2020
I am so shocked to know abt the violence at JNU. Students attacked brutally. Police shud immediately stop violence and restore peace. How will the country progress if our students will not be safe inside univ campus?
— Arvind Kejriwal (@ArvindKejriwal) January 5, 2020
ਹਮਲੇ ਵਿਰੁੱਧ ਵੱਖ-ਵੱਖ ਜਗ੍ਹਾ ਪ੍ਰਦਸ਼ਨ
ਦਿੱਲੀ ਦੇ ਜਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਇਸ ਹਮਲੇ ਦੇ ਵਿਰੋਧ ਵਿੱਚ ਕਈ ਜਗ੍ਹਾ ਤੇ ਪ੍ਰਦਸ਼ਨ ਵੇਖਣ ਨੂੰ ਮਿਲ ਰਹੇ ਹਨ। ਇਸ ਸੰਬੰਧੀ ਪੰਜਾਬ ਵਿੱਚ ਵੀ ਕਈ ਥਾਂਵਾਂ ਤੇ ਪ੍ਰਦਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

