ਇੱਕ ਵਾਰ ਫਿਰ ਚਰਚਾ ‘ਚ ਜਸਲੀਨ ਮਥਾਰੂ ਤੇ ਅਨੂਪ ਜਲੋਟਾ, ਵੀਡੀਓ ਹੋਇਆ ਵਾਇਰਲ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 12 ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਨੇ ਇਕ ਵਾਰ ਫਿਰ ਖਬਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 12 ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਨੇ ਇਕ ਵਾਰ ਫਿਰ ਖਬਰਾਂ ‘ਚ  ਹਨ। ਬਿੱਗ ਬੌਸ ਤੋਂ ਬਾਅਦ ਇਕ ਦੂਜੇ ਤੋਂ ਵੱਖ ਹੋਏ ਇਹ ਪ੍ਰਤੀਯੋਗੀ ਹੁਣ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਦੱਸ ਦਈਏ ਪਿਛਲੇ ਕਈ ਦਿਨਾਂ ਤੋਂ, ਇਹ ਦੋਵੇਂ ਦੇ ਇੱਕੋ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਉੱਥੇ ਹੀ ਹੁਣ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ, ਇਸ ਵੀਡੀਓ ਵਿੱਚ ਅਨੂਪ ਜਲੋਟਾ ਜਸਲੀਨ ਨੂੰ ਪਿਸਤੌਲ ਦਿਖਾਉਂਦੇ ਨਜ਼ਰ ਆਏ ਹਨ।

ਇਸ ਵੀਡੀਓ ‘ਚ ਅਨੂਪ ਜਲੋਟਾ ਅਤੇ ਜਸਲੀਨ ਗੋਲਡਨ ਏਰਾ ਦੀ ਫਿਲਮ ਦੇ ਇਕ ਗੀਤ ‘ਤੇ ਐਕਟ ਕਰਦੇ ਦਿਖਾਈ ਦੇ ਰਹੇ ਹਨ। ਇਸ ਗੀਤ ਨੂੰ ਰਣਧੀਰ ਕਪੂਰ ਅਤੇ ਬਬੀਤਾ ‘ਤੇ ਫਿਲਮਾਇਆ ਗਿਆ ਹੈ। ਇਹ ਗੀਤ ਹੈ-ਆਪ ਯਹਾਂ ਆਏ ਕਿਸ ਲਿਏ। ਇਸ ਦੇ ਨਾਲ ਹੀ ਟਿੱਕ ਟਾਕ ਵੀਡੀਓ ਵਿੱਚ ਅਨੂਪ ਜਲੋਟਾ ਨੇ ਪਿਸਤੌਲ ਵੀ ਲਈ ਹੋਈ ਹੈ, ਜਿਸ ਨੂੰ ਉਹ ਜਸਲੀਨ ਵੱਲ ਇਸ਼ਾਰਾ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਦੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ।

 ਜਸਲੀਨ ਮਥਾਰੂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਜਸਲੀਨ ਟਵਿੱਟਰ ਤੋਂ ਇੰਸਟਾਗ੍ਰਾਮ ਤੱਕ ਆਪਣੇ ਸੋਸ਼ਲ ਅਕਾਉਂਟ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਉਣ ਵਾਲੇ ਦਿਨ ਸੋਸ਼ਲ ਅਕਾਉਂਟ ‘ਤੇ ਆਪਣੀਆਂ ਬੋਲਡ ਫੋਟੋਆਂ ਸ਼ੇਅਰ ਕਰਦੀ ਦਿਖਾਈ ਦੇ ਰਹੀ ਹੈ। ਉਸ ਦੇ ਇੰਸਟਾਗ੍ਰਾਮ ਅਕਾਉਂਟ ਨੂੰ ਵੇਖਦਿਆਂ ਇਹ ਪਤਾ ਚਲਿਆ ਹੈ ਕਿ, ਜਸਲੀਨ ਇਕ ਜਿਮ ਫ੍ਰੀਕ ਵੀ ਹੈ। ਇਨ੍ਹੀਂ ਦਿਨੀਂ ਜਸਲੀਨ ਅਨੂਪ ਜਲੋਟਾ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਇਸ ਫਿਲਮ ਦਾ ਨਾਮ ਹੈ- ‘ਵੋ ਮੇਰੀ ਸਟੂਡੇਂਟ ਹੈ’।

https://www.instagram.com/p/B60XAWyAE9j/

ਤੁਹਾਨੂੰ ਦੱਸ ਦਈਏ ਕਿ, ਬਿਗ ਬੌਸ ਸੀਜ਼ਨ 12 ‘ਚ ਜਸਲੀਨ ਮਥਾਰੂ ਅਤੇ ਅਨੂਪ ਜਲੋਟਾ ਦੀ ਜੋੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਦੋਵੇਂ ਬਤੌਰ ਕਪਲ ਇਸ ਸ਼ੋਅ ‘ਤੇ ਆਏ ਸਨ ਪਰ ਇਹ ਸਿਰਫ਼ ਦਿਖਾਵਾ ਸੀ। ਉਨ੍ਹਾਂ ਨੇ ਦੱਸਿਆ ਕਿ, ਉਨ੍ਹਾਂ ਦਾ ਰਿਸ਼ਤਾ ਬਹੁਤ ਸਾਫ-ਸੁਥਰਾ ਹੈ।

Leave a Reply

Your email address will not be published. Required fields are marked *