ਨਵੀਂ ਦਿੱਲੀ: ਕ੍ਰਿਕਟਰ ਜਸਪ੍ਰੀਤ ਬੁਮਰਾਹ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਾਹੁਲ ਤਿਵਾਤੀਆ ਪਿਤਾ ਬਣ ਗਏ ਹਨ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਸਟਾਰ ਆਲਰਾਊਂਡਰ ਰਾਹੁਲ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ ਅਤੇ ਉਹ ਦੋ ਤੋਂ ਤਿੰਨ ਹੋ ਗਏ ਹਨ।
ਰਾਹੁਲ ਤਿਵਾਤੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਅੱਜ ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਉਹ ਆ ਗਈ ਹੈ। ਉਹ ਅੱਜ ਇੱਥੇ ਮੌਜੂਦ ਹੈ। ਖੂਬਸੂਰਤ ਅਤੇ ਸਵੀਟ।” ਦੱਸ ਦੇਈਏ ਕਿ ਰਾਹੁਲ ਤੇਵਤੀਆ ਅਤੇ ਉਨ੍ਹਾਂ ਦੀ ਪਤਨੀ ਰਿਧੀ ਪੰਨੂ ਸਾਲ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਿਤਾ ਬਣ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਰਾਹੁਲ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
