ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁਕਰਵਾਰ ਨੂੰ ਪਾਕਿਸਤਾਨ ਸਥਿਤ ਸਿੱਖਾਂ ਦੇ ਮੱਕਾ-ਮਦੀਨਾ ਕਹੇ ਜਾਣ ਵਾਲੇ ਗੁਰਦਵਾਰਾ ਸ੍ਰੀ ਨਾਨਕਾਣਾ ਸਾਹਿਬ ਵਿਖੇ ਇੱਕਠੀ ਹੋਈ ਭੀੜ ਦੇ ਪੱਥਰਬਾਜੀ ਕਰਨ ਨੂੰ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਮੰਦਭਾਗਾ ਆਖਿਆ ਹੈ। ਪਾਕਿਸਤਾਨ ਦੀ ਇਸ ਹਰਕਤ ਤੋਂ ਭਾਰਤ ਵਿੱਚ ਸਿਆਸੀ ਪਾਰਾ ਵੱਧਦਾ ਦਿੱਸ ਰਿਹਾ ਹੈ ।
ਸ਼ਨੀਵਾਰ ਨੂੰ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਟਵੀਟ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੂਰੀ ਕਾਂਗਰਸ ਲੀਡਰਸ਼ਿਪ ਨੂੰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਕਿ, ਪਾਕਿ ਵਿੱਚ ਘੱਟ ਗਿਣਤੀ ‘ਤੇ ਹੋ ਰਹੇ ਅੱਤਿਆਚਾਰ ਇੱਕ ਹਕੀਕਤ ਹੈ। ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਨੇ ਆਪਣਾ ਭਿਆਨਕ ਚਿਹਰਾ ਦਿਖਾਇਆ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਨੈਸ਼ਨਲ ਕਾਂਗਰਸ ਤੋ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਰੋਧ ਕਿਵੇਂ ਕਰ ਸਕਦੇ ਹਨ ਜੋ ਸਤਾਏ ਹੋਏ ਘੱਟਗਿਣਤੀਆਂ ਨੂੰ ਅਧਿਕਾਰ ਦੇਣ ਦਾ ਮਹਾਨ ਕਾਰਜ ਕਰ ਰਹੇ ਹਨ।
Persecution of minorities in Pak is a reality. Today’s attack on Gurdwara Sri #NankanaSahib has shown its horrible face. I want to ask @capt_amarinder & @INCIndia how can they oppose PM @narendramodi’s noble humanitarian gesture of giving rights to such persecuted minorities! pic.twitter.com/pTDNjDilzX
— Harsimrat Kaur Badal (@HarsimratBadal_) January 3, 2020
ਦੱਸ ਦਈਏ ਕਿ, ਕੇਂਦਰ ਸਰਕਾਰ ਨੇ ਦਸੰਬਰ 2019 ਵਿੱਚ ਇੱਕ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰ ਕਾਨੂੰਨੀ ਰੂਪ ਦਿੱਤਾ ਸੀ। ਇਸ ਕਾਨੂੰਨ ਦਾ ਵਿਰੋਧੀ ਧਿਰ ਕਾਂਗਰਸ ਨੇ ਵੱਡੇ ਪੱਧਰ ‘ਤੇ ਵਿਰੋਧ ਕੀਤਾ ਸੀ। CAA ਦੇ ਵਿਰੋਧ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਰੋਸ ਮੁਜਾਹਰੇ ਵੀ ਕੀਤੇ ਗਏ ਸਨ। ਪੰਜਾਬ ਸਰਕਾਰ ਇਸ ਕਾਨੂੰਨ ਦੇ ਖਿਲ਼ਾਫ ਹੈ ਅਤੇ ਇਸ ਨੂੰ ਸੂਬੇ ਵਿੱਚ ਲਾਗੂ ਨਾ ਹੋਣ ਦੇਣ ਦੀ ਵਚਨਬੱਧਤਾ ਨੂੰ ਵਾਰ-ਵਾਰ ਦੁਹਰਾਅ ਰਹੀ ਹੈ।
Cong leader @RahulGandhi’s refusal to condemn stoning of #GurdwaraNankanaSahib & threat to the very existence of holy shrine reveals his anti-Sikh face. Rahul working overtime to mislead ppl on #CAA but has no time to take on Pak & expose atrocities it's committing against Sikhs. pic.twitter.com/8Hu2iVM9m4
— Harsimrat Kaur Badal (@HarsimratBadal_) January 4, 2020

